ਲੱਖਾ ਪਾਇਲ ਵੱਲੋਂ ਕਾਂਗਰਸੀ ਆਗੂਆਂ ਨਾਲ ਭਰਵੀਂ ਮੀਟਿੰਗ
ਲੱਖਾ ਪਾਇਲ ਵੱਲੋਂ ਮਲੌਦ ’ਚ ਕਾਂਗਰਸੀ ਆਗੂਆਂ ਨਾਲ ਭਰਵੀਂ ਮੀਟਿੰਗ
Publish Date: Sun, 15 Feb 2026 07:48 PM (IST)
Updated Date: Mon, 16 Feb 2026 04:13 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਅਤੇ ਜਿਲ੍ਹਾ ਜਨਰਲ ਸਕੱਤਰ ਨਰੇਸ਼ ਸਿੰਘ ਮਲੌਦ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਨਾਲ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀ ਦੇ ਕੇ ਅਤੇ ਵਿਰੋਧੀਆਂ ਨੂੰ ਭੰਡ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਸਿਰਫ਼ ਇਸ਼ਤਿਹਾਰਬਾਜੀ ਤੱਕ ਸੀਮਿਤ ਰਹਿ ਗਈ ਹੈ।
ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ ਅਤੇ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲਿਆਂ ਦੇ ਰਾਜ ’ਚ ਰੋਜ਼ਾਨਾ ਕਤਲ, ਲੁੱਟਾਂ ਆਮ ਗੱਲ ਹੋ ਗਈ ਹੈ। ਇਸੇ ਤਰ੍ਹਾਂ ਕੇਂਦਰ ਦੀਆਂ ਦੇਸ਼, ਪੰਜਾਬ, ਕਿਸਾਨ ਅਤੇ ਮਜ਼ਦੂਰ ਵਿਰੋਧੀਆਂ ਨੀਤੀਆਂ ਕਾਰਣ ਲੋਕ ਭਾਜਪਾ ਤੋਂ ਕਿਨਾਰਾ ਕਰ ਰਹੇ ਹਨ, ਇਸ ਲਈ ਪੰਜਾਬ ਅਤੇ ਦੇਸ਼ ਦੋਵਾਂ ਲਈ ਕਾਂਗਰਸ ਪਾਰਟੀ ਇੱਕ ਚੰਗਾ ਅਤੇ ਮਜ਼ਬੂਤ ਵਿਕਲਪ ਹੈ ਅਤੇ ਲੋਕ ਸ੍ਰੀ ਰਾਹੁਲ ਗਾਂਧੀ ਦੀ ਸੋਚ ਨਾਲ ਜੁੜ ਰਹੇ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਅਤੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਵੀ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਇੱਕਮੁੱਠ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੋਟਲੀ ਪਰਿਵਾਰ ਅਤੇ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਕੰਮ ਕਰਨ ਲਈ ਪ੍ਰੇਰਿਆ।
ਇਸ ਮੌਕੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ, ਜ਼ਿਲ੍ਹਾ ਸੀ. ਮੀਤ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਸਾਬਕਾ ਪ੍ਰਧਾਨ ਨਰੇਸ਼ ਸਿੰਘ ਮਲੌਦ, ਸੰਮਤ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ, ਨੰਬਰਦਾਰ ਤੇਜਿੰਦਰ ਸਿੰਘ ਪੰਮਾ ਰੋੜੀਆ, ਹਰਭਜਨ ਸਿੰਘ ਸੰਦੀਲਾ, ਮਾ. ਜਗਦੀਸ਼ ਸਿੰਘ ਰੋੜੀਆਂ, ਮਾ. ਰਾਜ ਸਿੰਘ ਸਹਾਰਨ ਮਾਜਰਾ, ਜੀਤ ਸਿੰਘ ਟਿੰਬਰਵਾਲ, ਅਜ਼ਮੇਰ ਸਿੰਘ ਟਿੰਬਰਵਾਲ, ਰਾਮ ਲੁਭਾਇਆ ਬੇਰ ਖੁਰਦ, ਸਵਰਨ ਸਿੰਘ ਮਲੌਦ, ਰਾਮਦਿਆਲ ਸਿੰਘ ਸੋਮਲ ਖੇੜੀ, ਬਹਾਦਰ ਸਿੰਘ ਖੇੜੀ, ਪ੍ਰਿਤਪਾਲ ਸਿੰਘ, ਸੋਹਣ ਸਿੰਘ ਸੇਖਾ, ਕੁਲਵੰਤ ਸ਼ਰਮਾ, ਦੁੱਮਣ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਰਾਜੇਸ਼ ਕੁਮਾਰ, ਮਨਜੀਤ ਸਿੰਘ ਟੇਲਰ, ਊਧਲ ਕੁਮਾਰ, ਕੁਲਵੰਤ ਸਿੰਘ ਮਲੌਦ, ਰਾਣਾ ਸੇਖਾ, ਹਰਬਾਗ ਸਿੰਘ ਸੇਖਾ, ਹਰੀ ਸਿੰਘ, ਹਨੀ ਮਲੌਦ, ਗੁਰਮੇਲ ਸਿੰਘ, ਲਛਮਣ ਸਿੰਘ, ਗੁਰਮੀਤ ਸਿੰਘ ਰੋੜੀਆਂ, ਅਵਤਾਰ ਸਿੰਘ ਬਾਬਰਪੁਰ, ਬਲਜੀਤ ਸਿੰਘ ਚੰਡੀਗੜ੍ਹ ਟੇਲਰ, ਸਨੀ ਮਲੌਦ, ਅਮਜਾਨ ਖਾਨ, ਧਲਵਿੰਦਰ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।