ਡਾਇਰੈਕਟਰ ਉੱਚ ਸਿੱਖਿਆ ਦੇ ਕਹਿਣ ਤੇ ਕੁਲਭੂਸ਼ਨ ਸ਼ਰਮਾ ਨੇ ਧਰਨਾ ਕੀਤਾ ਖ਼ਤਮ

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪਿਛਲੇ ਦਿਨੀਂ ਡਾਇਰੈਕਟਰ ਉੱਚ ਸਿੱਖਿਆ ਪੰਜਾਬ ਨੇ ਸ੍ਰੀ ਆਤਮ ਵੱਲਭ ਜੈਨ ਕਾਲਜ ਦੇ ਪ੍ਰਿਸੀਪਲ ਸੰਦੀਪ ਗੁਪਤਾ ਅਤੇ ਧਰਨੇ ਦੇ ਬੈਠੇ ਮੁਲਾਜ਼ਮ ਕੁਲਭੂਸ਼ਨ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ। ਉਨ੍ਹਾਂ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਇਸ ਮੁੱਦੇ ’ਤੇ ਦੋ ਡੀਡੀਪੀਆਈ ਅਫਸਰਾਂ ਦੀ ਕਮੇਟੀ ਬਣਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਜਲਦ ਰਿਪੋਰਟ ਸੋਪਣ ਲਈ ਕਿਹਾ। ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਸਾਹਿਬ ਪੰਜਾਬ ਦੇ ਅਜਿਹੇ ਅਫਸਰ ਹਨ ਜਿਨ੍ਹਾਂ ਨੇ ਮੁਲਾਜ਼ਮ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਤੁਸੀਂ ਆਪਣਾ ਧਰਨਾ ਚੁੱਕ ਲਵੋ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਧਰਨਾ ਲਾਉਣਾ ਤੁਹਾਡਾ ਹੱਕ ਹੈ, ਮੈਂ ਤੁਹਾਡੇ ਅਤੇ ਕਿਸੇ ਵੀ ਕਿਸਮ ਦਾ ਦਬਾਓ ਨਹੀਂ ਪਾ ਰਿਹਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਕਾਨੂੰਨ ਦੇ ਅਨੁਸਾਰ ਮੇਰੇ ਦਫਤਰ ਤੋਂ ਇਨਸਾਫ਼ ਜ਼ਰੂਰ ਅਤੇ ਜਲਦ ਮਿਲੇਗਾ। ਤੁਸੀਂ ਧਰਨੇ ਨੂੰ ਮੇਰੇ ਕਹਿਣ ਤੇ ਚੁੱਕ ਲਵੋ। ਕੁਲਭੂਸ਼ਨ ਨੇ ਦੱਸਿਆ ਕਿ ਫਿਰ ਮੈਂ ਵਾਪਸ ਆਕੇ ਸਾਰੀ ਗੱਲਬਾਤ ਆਪਣੇ ਪਰਿਵਾਰ, ਸਹਿਯੋਗੀਆਂ ਅਤੇ ਏਯੂਸੀਟੀ ਜਥੇਬੰਦੀ ਨਾਲ ਕੀਤੀ। ਅੱਜ ਏਯੂਸੀਟੀ ਜੱਥੇਬੰਦੀ ਦੇ ਪ੍ਰਧਾਨ ਪ੍ਰੋਫ਼ੈਸਰ ਤਰੁਣ ਘਈ ਨੇ ਅੱਜ ਸਵੇਰੇ ਡਾਇਰੈਕਟਰ ਉੱਚ ਸਿੱਖਿਆ, ਪੰਜਾਬ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ। ਡਾਇਰੈਕਟਰ ਸਾਹਿਬ ਨੇ ਉਨ੍ਹਾਂ ਨੂੰ ਵੀ ਕਿਹਾ ਕਿ ਜਾਂਚ ਚੱਲ ਰਹੀ ਹੈ, ਤੁਸੀਂ ਵੀ ਸਾਡੇ ਵੱਲੋਂ ਕੁਲਭੂਸ਼ਨ ਨੂੰ ਕਹੋ ਕਿ ਧਰਨਾ ਚੁੱਕ ਲਵੇ, ਅਸੀ ਕਾਨੂੰਨ ਅਨੂਸਾਰ ਇਨਸਾਫ਼ ਜਲਦ ਕਰਾਂਗੇ।
ਅੱਜ ਮੈਂ ਇਸ ਉਮੀਦ ਵਿੱਚ ਕਿ ਡਾਇਰੈਕਟਰ ਉੱਚ ਸਿੱਖਿਆ ਵੱਲੋਂ ਭਰੋਸਾ ਦਿੱਤੇ ਜਾਣ ਤੇ ਕਿ ਕਾਨੂੰਨ ਅਨੁਸਾਰ ਮੈਨੂੰ ਇਨਸਾਫ਼ ਮਿਲੇਗਾ, ਮੈਂ 34 ਦਿਨਾਂ ਤੋਂ ਚੱਲ ਰਿਹਾ ਦਿਨ ਰਾਤ ਦਾ ਧਰਨਾ ਜਿਸ ਵਿੱਚ ਮੇਰਾ ਪਰਿਵਾਰ, ਮਿੱਤਰ, ਸਹਿਯੋਗੀ ਅਤੇ ਏਯੂਸੀਟੀ ਜੱਥੇਬੰਦੀ ਜਿਸ ਵੱਲੋਂ ਮੇਰਾ ਹਰ ਮੌਕੇ ਤੇ ਸਾਥ ਦਿੱਤਾ ਗਿਆ ਨਾਲ ਮਿਲ ਕੇ ਆਪਣਾ ਧਰਨਾ ਹਾਲ ਦੀ ਘੜੀ ਖ਼ਤਮ ਕਰ ਰਿਹਾ ਹਾਂ। ਕੁਲਭੂਸ਼ਨ ਨੇ ਕਿਹਾ ਕਿ ਇਸ 34 ਦਿਨ ਦੇ ਧਰਨੇ ਨੇ ਮੈਨੂੰ ਬਹੁਤ ਤਾਕਤ ਦਿੱਤੀ ਹੈ ਅਤੇ ਮੈਂ ਅੰਦਰੋਂ ਹੋਰ ਮਜ਼ਬੂਤ ਬਣ ਕੇ ਨਿਕਲਿਆ ਹਾਂ। ਇਸ ਧਰਨੇ ਵਿੱਚ ਜਿੰਨੇ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਜਿਸ ਵਿੱਚ ਪਿੰਡ ਹੁਸੈਨਪੁਰਾ, ਪਿੰਡ ਮਝਫਗੁਵਾਲ, ਪਿੰਡ ਈਸੇਵਾਲ ਦੀ ਪੰਚਾਇਤ, ਏਯੂਸੀਟੀ ਜੱਥੇਬੰਦੀ, ਪ੍ਰੋ. ਹੇਮਰਾਜ ਸੈਣੀ, ਨਰੇਸ਼ ਗੌੜ, ਪ੍ਰੋ.ਜੈਪਾਲ ਸਿੰਘ,ਅਰੁਣ ਸੱਗੜ੍ਹ, ਰਾਕੇਸ਼ ਤਿਵਾਰੀ, ਦਵਿੰਦਰ ਸਿੰਘ, ਅਜੀਤ ਗਿਰੀ, ਅਵਨੀ, ਸੁਕ੍ਰਿਤੀ, ਅਨਿਲ ਬਾਂਸਲ, ਨਰਿੰਦਰ ਬਾਂਸਲ, ਅਮਿਤ ਹਾਂਡਾਂ, ਆਦਿੱਤਯ, ਸ਼ਿਵਮ, ਜਸਪਾਲ, ਰਾਕੇਸ਼, ਅਕਰਮ, ਅਰੁਣ, ਆਰਤੀ, ਅਨੂੰ, ਨੀਲਮ, ਰਾਜੀਵ, ਪਰਮਜੀਤ ਕੌਰ, ਸੋਨਿਕਾ, ਰੋਹਿਤ ਜਿੰਦਲ, ਰਵੀ, ਸਤੀਸ਼, ਅਨੂਪ, ਗੋਰਵ, ਬਲਜਿੰਦਰ ਵਾਲੀਆਂ ਅਤੇ ਸਾਰੇ ਸਹਿਯੋਗੀ ਦਾ ਧੰਨਵਾਦ ਕਰਦਾ ਹਾਂ।