ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਅਹੁਦੇਦਾਰਾਂ ਦੀ ਚੋਣ
ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੁਲਾਰ, ਗੁਰੂ, ਮਸੌਣ, ਮਹੌਲੀ ਤੇ ਚੀਮਾ ਆਹੁਦੇਦਾਰ ਬਣੇ
Publish Date: Sat, 21 Mar 2026 07:16 PM (IST)
Updated Date: Sun, 22 Mar 2026 04:14 AM (IST)

ਨਵ-ਨਿਯੁਕਤ ਆਗੂਆਂ ਨੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਪ੍ਰਣ ਲਿਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਤੇ ਨਿਸ਼ਕਾਮ ਸੇਵਾਵਾਂ ਨਿਭਾਉਂਣ ਵਾਲੇ ਆਗੂ ਗੁਰਮੀਤ ਸਿੰਘ ਕੁਲਾਰ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਮਸੌਣ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਗੁਰੂ ਨੂੰ ਬੀਸੀ ਵਿੰਗ ਦਾ ਕੌਮੀ ਮੀਡੀਆ ਇੰਚਾਰਜ, ਸਵਰਨ ਸਿੰਘ ਮਹੌਲੀ, ਬਲਦੇਵ ਰਾਜ ਪੱਪੂ ਨੂੰ ਮੀਤ ਪ੍ਰਧਾਨ, ਮਲਕੀਤ ਸਿੰਘ ਮੀਤਾ ਨੂੰ ਪ੍ਰਚਾਰ ਸਕੱਤਰ ਅਤੇ ਦਲਬੀਰ ਸਿੰਘ ਚੀਮਾ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੀਤਾ। ਨਵ-ਨਿਯੁਕਤ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਸੀ ਵਿੰਗ ਦੇ ਕੌਮੀ ਪ੍ਰਧਾਨ ਜਥੇ. ਹੀਰਾ ਸਿੰਘ ਗਾਬੜੀਆ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਭਰੋਸਾ ਸੀਨੀਅਰ ਆਗੂਆਂ ਨੇ ਸਾਡੇ ਸਾਰਿਆਂ ’ਤੇ ਪ੍ਰਗਟ ਕੀਤਾ ਹੈ ਭਵਿੱਖ ਵਿੱਚ ਪਾਰਟੀ ਦੇ ਨਾਲ-ਨਾਲ ਬੀਸੀ ਵਿੰਗ ਦੇ ਹਰ ਵਰਕਰ ਨੂੰ ਪਾਰਟੀ ਦੀਆਂ ਨੀਤੀਆਂ ਸਮਝਾਕੇ ਅਕਾਲੀ ਦਲ ਦੀ ਪੂਰੇ ਪੰਜਾਬ ’ਚ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਚਲਾਈ ਗਈ ਪੰਜਾਬ ਬਚਾਓ ਲਹਿਰ ਸਰਕਾਰ ਬਨਾਉਣ ਤੱਕ ਲੈ ਕੇ ਜਾਣ ਦੇ ਪੂਰੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਬੀਸੀ ਵਰਗ ਜਾਗ ਚੁੱਕਾ ਹੈ ਉਹ ਆਪਣੀ ਪਾਰਟੀ ਪ੍ਰਤੀ ਜੁੰਮੇਵਾਰੀਆਂ ਲਈ ਸੁਚੇਤ ਹੈ। ਹੁਣ ਝਾੜੂ ਪਾਰਟੀ ਦੀਆਂ ਮੋਮੋਠੱਗਣੀਆਂ ਚਾਲਾਂ ਤੇ ਝੂਠੇ ਲਾਰਿਆਂ ਵਿੱਚ ਨਹੀਂ ਆਉਣ ਵਾਲਾ ਪੰਜਾਬ ਅੰਦਰ ਝਾੜੂ ਪਾਰਟੀ ਜਦੋਂ ਮਰਜ਼ੀ ਚੋਣਾਂ ਕਰਵਾ ਲਵੇ ਹੁਣ ਇੰਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ।