ਕੁਲਾਰ, ਗੁਰੂ, ਮਸੌਣ, ਮਹੌਲੀ ਤੇ ਚੀਮਾ ਬਣੇ ਅਹੁਦੇਦਾਰ
ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੁਲਾਰ, ਗੁਰੂ, ਮਸੌਣ, ਮਹੌਲੀ ਤੇ ਚੀਮਾ ਆਹੁਦੇਦਾਰ ਬਣੇ
Publish Date: Fri, 20 Mar 2026 08:13 PM (IST)
Updated Date: Fri, 20 Mar 2026 08:16 PM (IST)
- ਨਵ-ਨਿਯੁਕਤ ਆਗੂਆਂ ਨੇ 2027 ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਲਿਆ ਪ੍ਰਣ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਤੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਆਗੂ ਗੁਰਮੀਤ ਸਿੰਘ ਕੁਲਾਰ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਮਸੌਣ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਗੁਰੂ ਨੂੰ ਬੀਸੀ ਵਿੰਗ ਦਾ ਕੌਮੀ ਮੀਡੀਆ ਇੰਚਾਰਜ, ਸਵਰਨ ਸਿੰਘ ਮਹੌਲੀ, ਬਲਦੇਵ ਰਾਜ ਪੱਪੂ ਨੂੰ ਮੀਤ ਪ੍ਰਧਾਨ, ਮਲਕੀਤ ਸਿੰਘ ਮੀਤਾ ਨੂੰ ਪ੍ਰਚਾਰ ਸਕੱਤਰ ਅਤੇ ਦਲਬੀਰ ਸਿੰਘ ਚੀਮਾ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ। ਨਵ-ਨਿਯੁਕਤ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਸੀ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਭਰੋਸਾ ਸੀਨੀਅਰ ਆਗੂਆਂ ਨੇ ਸਾਡੇ ਸਾਰਿਆਂ ’ਤੇ ਪ੍ਰਗਟ ਕੀਤਾ ਹੈ ਭਵਿੱਖ ਵਿੱਚ ਪਾਰਟੀ ਦੇ ਨਾਲ-ਨਾਲ ਬੀਸੀ ਵਿੰਗ ਦੇ ਹਰ ਵਰਕਰ ਨੂੰ ਪਾਰਟੀ ਦੀਆਂ ਨੀਤੀਆਂ ਸਮਝਾ ਕੇ ਅਕਾਲੀ ਦਲ ਦੀ ਪੂਰੇ ਪੰਜਾਬ ਵਿੱਚ ਪਾਰਟੀ ਪ੍ਰਧਾਨ ਵੱਲੋਂ ਚਲਾਈ ਗਈ ਪੰਜਾਬ ਬਚਾਓ ਲਹਿਰ ਸਰਕਾਰ ਬਣਾਉਣ ਤੱਕ ਲੈ ਕੇ ਜਾਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਬੀਸੀ ਵਰਗ ਜਾਗ ਚੁੱਕਾ ਹੈ ਉਹ ਆਪਣੀ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਲਈ ਸੁਚੇਤ ਹੈ।