ਹੋਲੀ ਦੇ ਰੰਗ ’ਚ ਰੰਗਿਆ ਕ੍ਰਿਸ਼ਨਾ ਕਾਨਵੈਂਟ ਸਕੂਲ
ਹੋਲੀ ਦੇ ਰੰਗ ਵਿੱਚ ਰੰਗਿਆ ਕ੍ਰਿਸ਼ਨਾ ਕਾਨਵੈਂਟ ਸਕੂਲ
Publish Date: Tue, 03 Mar 2026 07:10 PM (IST)
Updated Date: Wed, 04 Mar 2026 04:12 AM (IST)
ਫੋਟੋ ਨੰਬਰ-19 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਕ੍ਰਿਸ਼ਨਾ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਰੰਗਾ ਰੰਗ ਹੋਲੀ ਦਾ ਤਿਓਹਾਰ ਬੜੇ ਹੀ ਉਤਸਾਹ ਨਾਲ ਮਨਾਇਆ। ਹੋਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਵਿਦਿਆਰਥੀਆਂ ਨੇ ਹੋਲੀ ਦੇ ਨਾਲ ਸਬੰਧਤ ਚਿੱਤਰਕਲਾ, ਰੰਗ ਭਰਾਈ ਅਤੇ ਹੋਲੀ ਦੇ ਗੀਤ ਆਦਿ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲਿਆ, ਜਿਸ ਕਰਕੇ ਸਕੂਲ ਦਾ ਮਾਹੌਲ ਰੰਗਾਂ ਅਤੇ ਖੁਸ਼ੀਆਂ ਨਾਲ ਭਰਪੂਰ ਰਿਹਾ। ਅਧਿਆਪਕਾਂ ਵੱਲੋਂ ਬੱਚਿਆਂ ਨੇ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਭ ਨਾਲ ਪਿਆਰ ਤੇ ਸਾਂਝ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਿੰਸੀਪਲ ਰੋਹਿਨੀ ਸ਼ਰਮਾ ਨੇ ਬੱਚਿਆਂ ਨੂੰ ਹੋਲੀ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਹੋਲੀ ਸਾਨੂੰ ਆਪਸੀ ਪਿਆਰ, ਭਾਈਚਾਰੇ ਅਤੇ ਇਕਤਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸੁਰੱਖਿਅਤ ਅਤੇ ਪ੍ਰਾਕ੍ਰਿਤਿਕ ਰੰਗਾਂ ਨਾਲ ਹੋਲੀ ਮਨਾਉਣ ਲਈ ਪ੍ਰੇਰਿਤ ਕੀਤਾ।