ਕ੍ਰਿਸ਼ਨਾ ਕਾਨਵੈਂਟ ਨੇ ਮਨਾਇਆ ਗਣਤੰਤਰ ਦਿਵਸ
ਕ੍ਰਿਸ਼ਨਾ ਕਾਨਵੈਂਟ ਨੇ ਮਨਾਇਆ ਗਣਤੰਤਰ ਦਿਵਸ
Publish Date: Wed, 28 Jan 2026 07:27 PM (IST)
Updated Date: Thu, 29 Jan 2026 04:10 AM (IST)
ਫੋਟੋ ਨੰਬਰ-40 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਕ੍ਰਿਸ਼ਨਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ’ਚ ਗਣਤੰਤਰ ਦਿਵਸ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਰੰਗ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਬੱਚਿਆਂ ਨੇ ਤਿਰੰਗੇ ਰੰਗਾਂ ਨਾਲ ਸੁੰਦਰ ਪਤੰਗਾਂ ਤਿਆਰ ਕਰ ਕੇ ਦੇਸ਼ ਪ੍ਰਤੀ ਆਪਣਾ ਪਿਆਰ ਦਰਸਾਇਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਸਵਤੰਤਰਤਾ ਸੈਨਾਨੀਆਂ ਦੇ ਪੋਸਟਰ ਵੀ ਬਣਾਏ ਗਏ, ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰੋਹਿਨੀ ਸ਼ਰਮਾ ਨੇ ਕਿਹਾ ਕਿ ਇਹ ਸਾਰੀਆਂ ਗਤੀਵਿਧੀਆਂ ਬੱਚਿਆਂ ’ਚ ਦੇਸ਼ਭਗਤੀ, ਏਕਤਾ ਅਤੇ ਰਾਸ਼ਟਰੀ ਮੁੱਲਾਂ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਣਾਦਾਇਕ ਸਾਬਤ ਹੁੰਦੀਆਂ ਹਨ।