ਪ੍ਰਕਾਸ਼ ਪੁਰਬ ’ਤੇ ਸਾਲਾਨਾ ਸਮਾਗਮ ’ਚ ਕੀਰਤਨੀ ਵਰਖਾ
ਗੁੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁੁਰਬ ’ਤੇ ਸਾਲਾਨਾ ਸਮਾਗਮ ਵਿਚ ਕੀਰਤਨੀ ਵਰਖਾ
Publish Date: Sun, 15 Feb 2026 06:50 PM (IST)
Updated Date: Mon, 16 Feb 2026 04:09 AM (IST)

-ਕੀਰਤਨੀ, ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਕੀਤਾ ਗੁਣਗਾਨ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਪੁਰਾਣੀ ਦਾਣਾ ਮੰਡੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਕਰਵਾਏ ਗਏ ਸਾਲਾਨਾ ਤਿੰਨ ਰੋਜਾ ਧਾਰਮਿਕ ਸਮਾਗਮ ਵਿਚ ਕੀਰਤਨੀ ਵਰਖਾ ਹੋਈ। ਸਮਾਜ ਮਿਲਵਰਤਨ ਸੁਸਾਇਟੀ ਵਲੋਂ ਕਰਵਾਏ ਸਮਾਗਮ ਵਿਚ ਕੀਰਤਨੀ, ਢਾਡੀ ਅਤੇ ਕਵੀਸ਼ਰ ਜੱਥਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾ ’ਚ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਾਲਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਮਹਾਨ ਰਹਿਬਰ ਹੋਏ ਹਨ, ਜਿਨ੍ਹਾਂ ਨੇ ਸਮੇਂ ਦੇ ਹੰਕਾਰੀ ਹਾਕਮਾਂ ਦਾ ਗਰੂਰ ਆਪਣੇ ਇਨਕਲਾਬੀ ਵਿਚਾਰਾਂ ਨਾਲ ਤੋੜਿਆ ਅਤੇ ਗੁਰੂ ਜੀ ਨੇ ਜ਼ਬਰ ਜ਼ੁਲਮ ਦਾ ਸ਼ਿਕਾਰ ਲੋਕਾਈ ਨੂੰ ਗੁਰਬਾਣੀ ਰਾਹੀਂ ਸੱਚ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਬੇਗਮਪੁਰਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਮਾਜ ਮਿਲਵਰਤਨ ਸੁਸਾਇਟੀ ਦਾ ਉਪਰਾਲਾ ਸ਼ਾਲਾਘਾਯੋਗ ਹੈ। ਇਸ ਮੌਕੇ ਸਮਾਜ ਮਿਲਵਰਤਨ ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਚੀਮਨਾ, ਜਨਰਲ ਸੈਕਟਰੀ ਪ੍ਰੇਮ ਸਿੰਘ ਲੋਹਟ, ਸਰਪ੍ਰਸਤ ਮਹਿੰਗਾ ਸਿੰਘ ਮੀਰਪੁਰ, ਭਵਨਜੀਤ ਸਿੰਘ ਕਮਾਲਪੁਰਾ, ਮਾਸਟਰ ਸਰਬਜੀਤ ਸਿੰਘ ਦੇਹੜਕਾ, ਸੰਤਰਾਮ ਸਿੰਘ ਰਾਏਕੋਟ, ਮਹਿੰਦਰ ਸਿੰਘ ਕਮਾਲਪੁਰਾ, ਅਸ਼ੋਕ ਕੁੁਮਾਰ, ਹੰਸਰਾਜ ਪੀ.ਪੀ., ਸੁਰਿੰਦਰ ਸਿੰਘ ਢੋਲਣ, ਬਲਵੀਰ ਸਿੰਘ ਨੱਥੋਵਾਲ, ਹੰਸ ਰਾਜ ਆੜ੍ਹਤੀ, ਕੈਪਟਨ ਗੁਲਜ਼ਾਰ ਸਿੰਘ, ਸੰਤਰਾਮ ਸਿੰਘ ਰਾਏਕੋਟ, ਹੈਪੀ ਲੋਹਟ, ਹਰਪ੍ਰੀਤ ਮਲਕ, ਹਰਪ੍ਰੀਤ ਮੱਲ੍ਹਾ, ਮੈਨੇਜਰ ਨਿਰਮਲ ਸਿੰਘ, ਕੁਲਦੀਪ ਲੋਹਟ, ਪਰਮਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬਾਬਾ ਕੇਵਲ ਸਿੰਘ ਖੁਰਾਲਗੜ੍ਹ, ਧਾਰਮਿਕ ਤੇ ਰਾਜਸੀ ਸਤਿਕਾਰਤ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਫ਼ਲ ਸੇਵਾ ਸੁਸਾਇਟੀ ਰਾਜੋਆਣਾ ਦੇ ਸੇਵਾਦਾਰਾਂ ਨੇ ਜੋੜਿਆਂ ਦੀ ਸੇਵਾ ਕੀਤੀ। ਇਸ ਮੌਕੇ ਹੈੱਡ ਗ੍ਰੰਥੀ ਭਾਈ ਨਰੇਸ਼ ਸਿੰਘ ਖੁਰਾਲਗੜ੍ਹ, ਸਾਬਕਾ ਵਿਧਾਇਕ ਐੱਸਆਰ ਕਲੇਰ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਸਾਬਕਾ ਵਿਧਾਇਕ ਜੱਗਾ ਹਿੱਸੋਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਖਵਿੰਦਰ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ, ਡਾ. ਸੁਰਿੰਦਰ ਸਿੰਘ, ਬਲਰਾਜ ਸਿੰਘ, ਸਤੀਸ਼ ਕੁਮਾਰ ਪੱਪੂ, ਰਾਕੇਸ਼ ਧੀਰ, ਮਨੀ ਗਰਗ, ਸੁੱਖ ਨਾਹਰ, ਬਲਵੀਰ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ, ਡਾ. ਨਰਿੰਦਰ ਸਿੰਘ, ਬਿੱਕਰ ਸਿੰਘ ਨੱਤ, ਪ੍ਰਧਾਨ ਜੰਗੀਰ ਸਿੰਘ, ਰਘਬੀਰ ਸਿੰਘ ਇੰਦਰਗੜ੍ਹ, ਅਜਮੇਰ ਸਿੰਘ ਢੋਲਣ, ਹਰਪਾਲ ਸਿੰਘ, ਬਲਵੀਰ ਸਿੰਘ ਪੁੁਹੀੜ, ਅਵਤਾਰ ਡੇਹਲੋਂ, ਜਸਵੀਰ ਸਿੰਘ, ਮਹਿੰਦਰ ਸਿੰਘ ਰਾਮਪੁਰ, ਹਰਨੇਕ ਸਿੰਘ, ਸਵਰਨਜੀਤ ਸਿੰਘ, ਸੁਰਜੀਤ ਸਿੰਘ ਨੰਗਲ, ਸੁਰਜੀਤ ਸਿੰਘ ਬੁਢੇਲ ਹਾਜ਼ਰ ਸਨ।