Khanna News : ਕਟਾਹਰੀ ਪਿੰਡ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਜ਼ਿੰਦਗੀ ਦੇ ਸਿਰਜੇ ਸੁਨਿਹਰੀ ਭਵਿੱਖ ਦੇ ਸੁਪਨੇ ਸਿਰਜਣ ਗਏ, ਪਿੰਡ ਕਟਾਹਰੀ ਨੇੜੇ ਰਾੜਾ ਸਾਹਿਬ ਦੇ ਇਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੀ ਮੰਦਭਾਗੀ ਖਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਆਸ ਪਾਸ ਦੇ ਇਲਾਕੇ 'ਚ ਭਾਰੀ ਸੋਗ ਦੀ ਲਹਿਰ ਫੈਲ ਗਈ।
Publish Date: Mon, 19 Jan 2026 07:44 PM (IST)
Updated Date: Mon, 19 Jan 2026 07:46 PM (IST)
ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਜ਼ਿੰਦਗੀ ਦੇ ਸਿਰਜੇ ਸੁਨਿਹਰੀ ਭਵਿੱਖ ਦੇ ਸੁਪਨੇ ਸਿਰਜਣ ਗਏ, ਪਿੰਡ ਕਟਾਹਰੀ ਨੇੜੇ ਰਾੜਾ ਸਾਹਿਬ ਦੇ ਇਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੀ ਮੰਦਭਾਗੀ ਖਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਆਸ ਪਾਸ ਦੇ ਇਲਾਕੇ 'ਚ ਭਾਰੀ ਸੋਗ ਦੀ ਲਹਿਰ ਫੈਲ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਭਰੇ ਗਲੇ ਨਾਲ ਦੱਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸਨੇ ਪੰਜਾਬ ਰਹਿੰਦੇ ਹੋਏ ਵੀ ਆਪਣਾ ਬਹੁਤ ਨਾਂ ਚਮਕਾਇਆ ਸੀ। ਉਹ ਚਾਰ ਸਾਲ ਪਹਿਲਾਂ ਹੀ 2022 'ਚ ਉਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਕੈਨੇਡਾ ਗਿਆ ਸੀ।
ਜਦਕਿ ਹੁਣ ਉਹ ਵਰਕ ਪਰਮਿਟ ਤੇ ਟਰੱਕ ਚਲਾਉਂਦਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਪ੍ਰਗਟਾ ਰਿਹਾ ਸੀ। ਜਿਸਦੀ ਮਿਰਤਕ ਦੇਹ ਅੱਜ ਉਸਦੇ ਜੱਦੀ ਪਿੰਡ ਕਟਾਹਰੀ ਪੁੱਜਣ ਦੀ ਸੰਭਾਵਨਾ ਹੈ, ਜਦਕਿ ਅੰਤਿਮ ਸਸਕਾਰ ਕੱਲ ਮੰਗਲਵਾਰ 20, ਜਨਵਰੀ ਨੂੰ ਜੱਦੀ ਪਿੰਡ ਕਟਾਹਰੀ ਵਿਖੇ ਕੀਤਾ ਜਾਵੇਗਾ। ਮ੍ਰਿਤਕ ਅਮਰਵੀਰ ਸਿੰਘ ਦੀ ਅਚਾਨਕ ਮੌਤ ਦੀ ਦੁੱਖ ਭਰੀ ਖਬਰ ਅਜੇ ਉਸਦੀ ਮਾਤਾ ਅਤੇ ਭੈਣਾਂ ਨੂੰ ਨਹੀਂ ਦੱਸੀ ਗਈ