- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਦੇ ਨਾਲ ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਜੋ ਕਿ ਦੋਵੇਂ ਹੀ ਇਮਾਰਤਾਂ ਦੀ ਸ਼ਟਰਿੰਗ ਲਗਾਉਣ ਦੀ ਮਜ਼ਦੂਰੀ ਕਰਦੇ ਸਨ ਉਹ ਵੀ ਮੌਜੂਦ ਸਨ। ਕੱਲ੍ਹ ਉਹ ਕਾਠਗੜ੍ਹ ਵਿਖੇ ਸ਼ਟਰਿੰਗ ਦਾ ਸਮਾਨ ਉਤਾਰ ਕੇ ਟ੍ਰੈਕਟਰ-ਟਰਾਲੀ ਰਾਹੀਂ ਵਾਪਸ ਪਰਤ ਰਹੇ ਸਨ ਕਿ ਰਸਤੇ ਵਿਚ ਇੱਕ ਤੇਜ਼ ਸਕਾਰਪਿਓ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਮਾਛੀਵਾੜਾ ਸਾਹਿਬ : ਲੰਘੀ 11 ਫਰਵਰੀ ਦੀ ਸ਼ਾਮ ਨੂੰ ਬਲਾਚੌਰ ਨੇੜ੍ਹੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਾਛੀਵਾੜਾ ਇਲਾਕੇ ਦੇ 2 ਨੌਜਵਾਨਾਂ ਹਰਮੇਸ਼ ਕੁਮਾਰ (33) ਵਾਸੀ ਜਾਤੀਵਾਲ ਅਤੇ ਬਲਜਿੰਦਰ ਸਿੰਘ ਬੰਟੀ (34) ਵਾਸੀ ਮਿਲਕੋਵਾਲ ਦੀ ਮੌਤ ਹੋ ਗਈ ਜਦਕਿ ਚਾਲਕ ਜਤਿੰਦਰ ਸਿੰਘ ਜਖ਼ਮੀ ਹੋ ਗਿਆ। ਟ੍ਰੈਕਟਰ-ਟਰਾਲੀ ਦੇ ਡਰਾਇਵਰ ਜਤਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਰੂੜੇਵਾਲ ਤੋਂ ਸ਼ਟਰਿੰਗ ਦਾ ਸਮਾਨ ਲੱਦ ਕੇ ਕਾਠਗੜ੍ਹ ਉਤਾਰਨ ਲਈ ਗਏ ਸਨ।
ਉਸਦੇ ਨਾਲ ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਜੋ ਕਿ ਦੋਵੇਂ ਹੀ ਇਮਾਰਤਾਂ ਦੀ ਸ਼ਟਰਿੰਗ ਲਗਾਉਣ ਦੀ ਮਜ਼ਦੂਰੀ ਕਰਦੇ ਸਨ ਉਹ ਵੀ ਮੌਜੂਦ ਸਨ। ਕੱਲ੍ਹ ਉਹ ਕਾਠਗੜ੍ਹ ਵਿਖੇ ਸ਼ਟਰਿੰਗ ਦਾ ਸਮਾਨ ਉਤਾਰ ਕੇ ਟ੍ਰੈਕਟਰ-ਟਰਾਲੀ ਰਾਹੀਂ ਵਾਪਸ ਪਰਤ ਰਹੇ ਸਨ ਕਿ ਰਸਤੇ ਵਿਚ ਇੱਕ ਤੇਜ਼ ਸਕਾਰਪਿਓ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਈ। ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਟ੍ਰੈਕਟਰ ਦੇ ਮਰਗਾਡਾਂ ’ਤੇ ਬੈਠੇ ਸਨ ਅਤੇ ਪਿੱਛੋਂ ਇੱਕਦਮ ਟੱਕਰ ਵੱਜਣ ਕਾਰਨ ਇਹ ਸੜਕ ’ਤੇ ਆ ਗਿਰੇ ਜਦਕਿ ਉਸ ਦੇ ਵੀ ਸੱਟਾਂ ਲੱਗੀਆਂ।
ਇਸ ਹਾਦਸੇ ਵਿਚ ਹਰਮੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਲਜਿੰਦਰ ਸਿੰਘ ਵੀ ਕੁਝ ਸਮੇਂ ਵਿਚ ਸੜਕ ’ਤੇ ਹੀ ਦਮ ਤੋੜ ਗਿਆ। ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਹਰਮੇਸ਼ ਕੁਮਾਰ ਦੇ 2 ਛੋਟੇ ਛੋਟੇ ਬੱਚੇ ਹਨ ਜਦਕਿ ਬਲਜਿੰਦਰ ਸਿੰਘ ਦੇ 3 ਬੱਚੇੇ ਹਨ। ਇਹ ਦੋਵੇਂ ਨੌਜਵਾਨ ਸ਼ਟਰਿੰਗ ਦੀ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ।
ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਜਾਤੀਵਾਲ ਤੇ ਮਿਲਕੋਵਾਲ ਵਿਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਹਰੇਕ ਵਿਅਕਤੀ ਦੀ ਅੱਖ ਨਮ ਸੀ ਕਿ ਇਹ ਗਰੀਬ ਨੌਜਵਾਨ ਆਪਣੇ ਪਰਿਵਾਰ ਦਾ ਸਹਾਰਾ ਸਨ। ਬਲਾਚੌਰ ਪੁਲਸ ਵਲੋਂ ਦੋਵੇਂ ਨੌਜਵਾਨਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਸ ਵਲੋਂ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਬਾਂਹ ਫੜੇ ਅਤੇ ਮ੍ਰਿਤਕਾਂ ਦੇ ਬੱਚਿਆਂ ਤੇ ਪਤਨੀਆਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ।