ਐੱਮਏ ਫਾਈਨ ਆਰਟਸ ਦੇ ਨਤੀਜੇ ’ਚ ਸ਼ਾਨਦਾਰ ਪ੍ਰਦਰਸ਼ਨ
ਐਮਏ ਫਾਈਨ ਆਰਟਸ ਦੇ ਨਤੀਜੇ ’ਚ ਕੇਸੀਡਬਲਯੂ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਉੱਚ ਸਥਾਨ ਲਏ
Publish Date: Fri, 20 Mar 2026 06:35 PM (IST)
Updated Date: Fri, 20 Mar 2026 06:37 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਐੱਮਏ ਦੂਜੇ ਸਾਲ ਤੀਜੇ ਸਮੈਸਟਰ ਦੀ ਖ੍ਰੀਖਿਆ ਦੇ ਨਤੀਜੇ ਵਿੱਚ ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਚੋਟੀ ਦੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਵਿਦਿਆਰਥਣਾਂ ਵਿਧੀ ਜੈਨ ਨੇ 372/400 ਅੰਕ (93 ਫ਼ੀਸਦੀ) ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਜਸਲੀਨ ਕੌਰ ਨੇ 362/400 ਅੰਕ (90.5 ਫ਼ੀਸਦੀ) ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਸੁਖਮਨ ਕੌਰ ਨੇ 360/400 ਅੰਕ (90 ਫ਼ੀਸਦੀ) ਪ੍ਰਾਪਤ ਕਰ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਮੁਸਕਾਨ ਬਜਾਜ, ਸਿਮਰਨ ਸ਼ਰਮਾ, ਸ਼ਾਲਿਨੀ ਯਾਦਵ, ਸਨੇਹਾ ਰਾਵਤ, ਨਵਨੀਤ ਕੌਰ ਅਤੇ ਦੀਪਿਕਾ ਤਨੇਜਾ ਨੇ ਵੀ 6ਵਾਂ, 7ਵਾਂ, 9ਵਾਂ ਤੇ 10ਵਾਂ ਯੂਨੀਵਰਸਿਟੀ ਸਥਾਨ ਪ੍ਰਾਪਤ ਕੀਤਾ। ਹੋਰ ਸਾਰੀਆਂ ਵਿਦਿਆਰਥਣਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕਈ ਵਿਦਿਆਰਥਣਾਂ ਨੇ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਬੰਧਕ ਕਮੇਟੀ ਨੇ ਡਾ. ਮੁਕਤੀ ਗਿੱਲ ਡਾਇਰੈਕਟਰ, ਡਾ. ਕਮਲਜੀਤ ਗਰੇਵਾਲ ਪ੍ਰਿੰਸੀਪਲ ਅਤੇ ਫਾਈਨ ਆਰਟਸ ਵਿਭਾਗ ਦੇ ਸਟਾਫ ਨੂੰ ਉਨ੍ਹਾਂ ਦੀਆਂ ਸਮਰਪਿਤ ਕੋਸ਼ਿਸ਼ਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਾਲਜ ਦੀ ਅਕਾਦਮਿਕ ਉੱਤਮਤਾ ਦੀ ਪਰੰਪਰਾ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ ਅਤੇ ਭਵਿੱਖ ਵਿੱਚ ਉਨ੍ਹਾਂ ਦੀ ਲਗਾਤਾਰ ਸਫਲਤਾ ਦੀ ਕਾਮਨਾ ਕੀਤੀ।