ਕੇਸੀਡਬਲਯੂ ਦੇ ਵਿਦਿਆਰਥੀਆਂ ਨੇ ਐੱਮਏ ਫਾਈਨ ਆਰਟਸ ’ਚ ਉੱਚ ਸਥਾਨ ਕੀਤੇ ਪ੍ਰਾਪਤ
ਕੇਸੀਡਬਲਯੂ ਦੇ ਵਿਦਿਆਰਥੀਆਂ ਨੇ ਐਮਏ ਫਾਈਨ ਆਰਟਸ ਵਿੱਚ ਉੱਚ ਸਥਾਨ ਕੀਤੇ ਪ੍ਰਾਪਤ
Publish Date: Wed, 18 Mar 2026 07:09 PM (IST)
Updated Date: Thu, 19 Mar 2026 04:10 AM (IST)
ਫੋਟੋ ਨੰਬਰ-17 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਐਮਏ 1 ਸਾਲ ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਚੋਟੀ ਦੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਵਿਦਿਆਰਥਣ ਜਯਾ ਅਰੋੜਾ ਨੇ 367/400 ਅੰਕ (91.75 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਰਿਸ਼ਿਤਾ ਜੈਨ ਅਤੇ ਨੈਨਾ ਗਰੇਵਾਲ ਨੇ 360/400 ਅੰਕ (90 ਫੀਸਦੀ) ਪ੍ਰਾਪਤ ਕਰ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਸਮੀਕਸ਼ਾ ਅਤੇ ਭਾਵਨਾ ਨੇ ਵੀ 6ਵਾਂ ਤੇ 8ਵਾਂ ਯੂਨੀਵਰਸਿਟੀ ਪੁਜ਼ੀਸ਼ਨ ਪ੍ਰਾਪਤ ਕੀਤਾ। ਬਾਕੀ ਸਾਰੀਆਂ ਵਿਦਿਆਰਥਣਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕਈਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਬੰਧਕ ਕਮੇਟੀ ਨੇ ਡਾ. ਮੁਕਤੀ ਗਿੱਲ (ਡਾਇਰੈਕਟਰ), ਡਾ. ਕਮਲਜੀਤ ਗਰੇਵਾਲ (ਪ੍ਰਿੰਸੀਪਲ) ਅਤੇ ਫਾਈਨ ਆਰਟਸ ਵਿਭਾਗ ਦੇ ਸਟਾਫ ਨੂੰ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ।