ਕਾਜਲ ਤੇ ਜੋਤੀ ਪਟੇਲ ਨੇ ਕਾਲਜ ਦੀ ਪਰੰਪਰਾ ਨੂੰ ਰੱਖਿਆ ਕਾਇਮ
ਕਾਜਲ ਤੇ ਜੋਤੀ ਪਟੇਲ ਨੇ ਕਾਲਜ ਦੀ ਪਰੰਪਰਾ ਨੂੰ ਰੱਖਿਆ ਕਾਇਮ
Publish Date: Thu, 23 Apr 2026 07:01 PM (IST)
Updated Date: Fri, 24 Apr 2026 04:07 AM (IST)

ਯੂਨੀਵਰਸਿਟੀ ’ਚੋ ਕੀਤਾ ਦੂਜਾ ਅਤੇ ਚੌਥਾ ਸਥਾਨ ਹਾਸਲ ਬਰਾੜ, ਪੰਜਾਬੀ ਜਾਗਰਣ, ਲੁਧਿਆਣਾ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਰਿਸਰਚ ਸੈਂਟਰ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲਈ ਮਾਣ ਦੀ ਗੱਲ ਹੈ ਕਿ ਵਿਭਾਗ ਦੀਆਂ ਮੇਧਾਵੀ ਵਿਦਿਆਰਥਣਾਂ ਕਾਜਲ ਅਤੇ ਜੋਤੀ ਪਟੇਲ ਨੇ ਪੰਜਾਬ ਯੂਨੀਵਰਸਿਟੀ ਦੀ ਐਮਏ. ਹਿੰਦੀ ਪਹਿਲੇ ਸੈਮੇਸਟਰ ਦੀ ਪ੍ਰੀਖਿਆ ਵਿੱਚ ਕ੍ਰਮਵਾਰ ਦੂਜਾ ਅਤੇ ਚੌਥਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਆਏ ਨਤੀਜਿਆਂ ਵਿੱਚ ਕਾਜਲ ਨੇ 400 ਵਿੱਚੋਂ 325 ਅੰਕ ਅਤੇ ਜੋਤੀ ਪਟੇਲ ਨੇ 400 ਵਿੱਚੋਂ 296 ਅੰਕ ਪ੍ਰਾਪਤ ਕਰ ਕੇ ਯੂਨੀਵਰਸਿਟੀ ਦੇ ਸਿਖਰਲੇ ਪੰਜ ਮੇਧਾਵੀ ਵਿਦਿਆਰਥੀਆਂ ਦੀ ਸੂਚੀ ’ਚ ਆਪਣਾ ਸਥਾਨ ਬਣਾਇਆ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਗੁਰਸ਼ਰਨ ਜੀਤ ਸਿੰਘ ਸੰਧੂ ਨੇ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਹਿੰਦੀ ਵਿਭਾਗ ਹਮੇਸ਼ਾ ਹੀ ਸ਼ਾਨਦਾਰ ਨਤੀਜਿਆਂ ਲਈ ਜਾਣਿਆ ਜਾਂਦਾ ਹੈ ਤੇ ਇਸ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਦੀ ਮੈਰਿਟ ਲਿਸਟ ’ਚ ਆਪਣਾ ਸਥਾਨ ਬਣਾਉਂਦੇ ਰਹੇ ਹਨ। ਕਾਜਲ ਤੇ ਜੋਤੀ ਪਟੇਲ ਨੇ ਇਸ ਪਰੰਪਰਾ ਨੂੰ ਕਾਇਮ ਰੱਖਿਆ ਹੈ। ਵਿਭਾਗ ਮੁਖੀ ਡਾ. ਸੌਰਭ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗ ਦੇ ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਨਿਰੰਤਰ ਯੋਗ ਮਾਰਗਦਰਸ਼ਨ ਦਿੰਦੇ ਹਨ, ਜਿਸ ਦੇ ਨਤੀਜੇ ਵਜੋਂ ਵਿਭਾਗ ਦਾ ਨਤੀਜਾ ਹਮੇਸ਼ਾ ਹੀ ਸ਼ਾਨਦਾਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਾਜਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਅਤੇ ਜੋਤੀ ਪਟੇਲ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਵਿਭਾਗ ਦਾ ਮਾਣ ਵਧਾਇਆ ਹੈ। ਇਸ ਉਪਲਬਧੀ ’ਤੇ ਵਿਭਾਗ ਦੇ ਅਧਿਆਪਕਾਂ ਡਾ. ਮੋਨਿਕਾ, ਡਾ. ਮੋਨਿਕਾ ਜੈਨ, ਡਾ. ਸੋਨਦੀਪ ਅਤੇ ਪ੍ਰੋ. ਇੰਦਰਜੀਤ ਪਾਸਵਾਨ ਨੇ ਵੀ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।