ਕਡਿਆਣਾ ਨੇ ਲੈਲੀ ਦੇ ਗੱਭਰੂਆਂ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ
ਸਲੌਦੀ ਦੇ ਕਬੱਡੀ ਕੱਪ ਓਪਨ ਵਿੱਚ ਕਡਿਆਣਾ ਨੇ ਲੈਲੀ ਦੇ ਗੱਭਰੂਆਂ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ
Publish Date: Mon, 30 Mar 2026 06:41 PM (IST)
Updated Date: Tue, 31 Mar 2026 04:10 AM (IST)

ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਪਿੰਡ ਸਲੌਦੀ ਸਿੰਘਾਂ ਵਿਖੇ ਐੱਸ. ਐੱਸ. ਕਲੱਬ, ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਵੱਖ ਵੱਖ ਵਰਗਾਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਅਤੇ ਓਪਨ ਕਬੱਡੀ ਦੇ ਦਿਲਚਸਪ ਮੁਕਾਬਲੇ ਹੋਏ। ਇਸ ਕਬੱਡੀ ਕੱਪ ਦਾ ਉਦਘਾਟਨ ਬਲਜੀਤ ਸਿੰਘ ਪ੍ਰਧਾਨ, ਬਲਜੀਤ ਸਿੰਘ ਪੱਪੂ ਮੀਤ ਪ੍ਰਧਾਨ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਕਬੱਡੀ ਦੇ ਵੱਖ ਵੱਖ ਵਰਗਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਕਬੱਡੀ Çਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਵਿੱਚ ਫਾਈਨਲ ਮੁਕਾਬਲੇ ਦੌਰਾਨ ਕਡਿਆਣਾ ਦੇ ਗੱਭਰੂਆਂ ਅਤੇ ਲੈਲੀ ਦੇ ਗੱਭਰੂਆਂ ਦਰਮਿਆਨ ਸਖਤ ਮੁਕਾਬਲਾ ਹੋਇਆ, ਜਿਸ ਵਿੱਚ ਕਡਿਆਣਾ ਦੇ ਗੱਭਰੂ ਬਾਜੀ ਮਾਰ ਕੇ ਇਸ ਕਬੱਡੀ ਕੱਪ ਦੇ ਓਪਨ ਮੁਕਾਬਲੇ ਦੇ ਜੇਤੂ ਬਣੇ। ਕਬੱਡੀ ਓਪਨ ਦਾ ਪਹਿਲਾ ਇਨਾਮ 1,00,000 ਰੁਪਏ ਅਤੇ ਦੂਜਾ ਇਨਾਮ 75000 ਰੁਪਏ ਦਿੱਤਾ ਗਿਆ। ਇਸ ਮੌਕੇ ਬੈਸਟ ਰੇਡਰ ਲਾਡੀ ਅਤੇ ਬੈਸਟ ਜਾਫੀ ਅਮਿਤ ਚੁਣੇ ਗਏ। ਇਸ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨਮੁਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਬਲਜੀਤ ਸਿੰਘ ਪ੍ਰਧਾਨ, ਬਲਜੀਤ ਸਿੰਘ ਪੱਪੂ, ਹਰਮੇਲ ਸਿੰਘ ਸਰਪੰਚ, ਮੋਨੂੰ ਸਾਬਕਾ ਸਰਪੰਚ, ਬਲਜਿੰਦਰ ਸਿੰਘ ਕੈਨੇਡਾ ਕੈਸ਼ੀਅਰ, ਸੁਖਵੀਰ ਸਿੰਘ ਮੀਤ ਕੈਸ਼ੀਅਰ, ਰਾਜਵਿੰਦਰ ਸਿੰਘ ਬੂਟਾ ਨੰਬਰਦਾਰ, ਬੇਬੀ ਮਾਨ ਯੂ. ਐਸ. ਏ., ਬਿੱਕਰ ਮਾਨ ਕੈਨੇਡਾ, ਸੱਤਾ ਨੰਬਰਦਾਰ,ਜਸਵਿੰਦਰ ਸਿੰਘ ਪੰਚ, ਪਰਮਿੰਦਰ ਸਿੰਘ ਗੋਲਡੀ ਯੂਥ ਆਗੂ, ਚਰਨਜੀਤ ਸਿੰਘ ਚੰਨਾ ਮੀਤ ਪ੍ਰਧਾਨ, ਦਰਸ਼ਨ ਸਿੰਘ ਨੰਬਰਦਾਰ, ਮਨਜੋਤ ਸਿੰਘ ਸਾਬਕਾ ਪੰਚ, ਰਾਜੂ ਸਾਬਕਾ ਪੰਚ, ਭਗਵਾਨ ਸਿੰਘ ਪੰਚ ਆਦਿ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗਰਾਮ ਪੰਚਇਤ ਅਤੇ ਨਗਰ ਨਿਵਾਸੀ ਹਾਜ਼ਰ ਸਨ।