ਪਿੰਡ ਸ਼ੰਕਰ ’ਚ ਕਬੱਡੀ ਕੱਪ ਕੱਲ੍ਹ
ਪਿੰਡ ਸ਼ੰਕਰ ’ਚ ਕਬੱਡੀ ਕੱਪ ਕੱਲ
Publish Date: Tue, 10 Mar 2026 06:19 PM (IST)
Updated Date: Tue, 10 Mar 2026 06:21 PM (IST)

ਬਿੰਨੀ ਡੇਹਲੋਂ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ ਸਿੰਘ ਸਪੋਰਟਸ ਕਲੱਬ, ਐਨਆਰਆਈਜ਼, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਪਿੰਡ ਸ਼ੰਕਰ ਨੇੜੇ ਡੇਹਲੋਂ ਵੱਲੋਂ ਸ਼ਾਨਦਾਰ ਕਬੱਡੀ ਕੱਪ 12 ਮਾਰਚ ਨੂੰ ਸਪੋਰਟਸ ਸਟੇਡੀਅਮ ਸ਼ੰਕਰ ਵਿਖੇ ਬਹੁਤ ਹੀ ਵਧੀਆ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਸਪੋਰਟਸ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਜਵੰਦਾ, ਸਰਪੰਚ ਅਮਨ ਸਿੰਘ ਸ਼ੰਕਰ ਅਤੇ ਅਮਰਜੀਤ ਸਿੰਘ ਸਾਬਕਾ ਪੰਚ ਮੀਤ ਪ੍ਰਧਾਨ ਸਪੋਰਟਸ ਕਲੱਬ ਸ਼ੰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਕਬੱਡੀ ਓਪਨ ਦੇ ਮੁਕਾਬਲੇ ’ਚ 16 ਟੀਮਾਂ ਭਾਗ ਲੈਣਗੀਆਂ। ਇਹਨਾਂ ਵਿਚੋਂ ਤਿੰਨ ਕਬੱਡੀ ਓਪਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਇਸ ਮੁਕਾਬਲੇ ’ਚੋਂ ਜੇਤੂ ਟੀਮ ਨੂੰ 75000 ਰੁਪਏ ਦਾ ਨਕਦ ਇਨਾਮ ਤੇ ਟਰਾਫੀ, ਉਪ ਜੇਤੂ ਟੀਮ ਨੂੰ 55000 ਰੁਪਏ ਦਾ ਇਨਾਮ ਨਕਦ ਅਤੇ ਟਰਾਫੀ ਨਾਲ ਨਿਵਾਜਿਆ ਜਾਵੇਗਾ। ਸਰਬੋਤਮ ਰੇਡਰ ਤੇ ਜਾਫੀ ਨੂੰ 31000/31000 ਦੇ ਨਕਦ ਦੇ ਇਨਾਮ ਦਿੱਤੇ ਜਾਣਗੇ। ਇਸ ਓਪਨ ਕਬੱਡੀ ਦੇ ਮੁਕਾਬਲੇ ਤੋਂ ਇਲਾਵਾ ਕਬੱਡੀ 75 ਕਿਲੋਗ੍ਰਾਮ ਦੇ ਮੁਕਾਬਲੇ ਵੀ ਹੋਣਗੇ। ਜੇਤੂ ਟੀਮਾਂ ਨੂੰ 21000 ਰੁਪਏ ਨਕਦ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 15000 ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੁਕਾਬਲੇ ਦੇ ਬੈਸਟ ਰੇਡਰ ਅਤੇ ਜਾਫੀ ਨੂੰ 32 ਇੰਚੀ ਐਲਈਡੀਜ਼ ਨਾਲ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਕੱਪ ਦੇ ਮੁੱਖ ਮਹਿਮਾਨ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਜਗਦੀਪ ਸਿੰਘ ਦਿਓਲ ਚੇਅਰਮੈਨ ਮਾਰਕੀਟ ਕਮੇਟੀ ਕਿਲਾ ਰਾਏਪੁਰ ਹੋਣਗੇ। ਕਬੱਡੀ ਕੱਪ ਦੇਖਣ ਆਏ ਖੇਡ ਪ੍ਰੇਮੀਆਂ ਲਈ ਲੱਕੀ ਡਰਾਅ ਰਾਹੀਂ ਚਾਰ ਸਾਈਕਲ ਵੀ ਕੱਢੇ ਜਾਣਗੇ। ਕੇਵਲ ਸੱਦੇ ਪੱਤਰ ਵਾਲੀਆਂ 16 ਟੀਮਾਂ ਹੀ ਐਂਟਰ ਹੋਣਗੀਆਂ। ਹੋਰ ਵੀ ਵਧੀਆ ਖੇਡਣ ਵਾਲੇ ਖਿਡਾਰੀਆਂ ਨੂੰ ਦਿਲਚਸਪ ਇਨਾਮ ਦਿੱਤੇ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਖਜ਼ਾਨਚੀ ਰੁਪਿੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸਲਾਹਕਾਰ, ਸਤਨਾਮ ਸਿੰਘ ਟੀਏ, ਨੰਬਰਦਾਰ ਨਿਰਮਲ ਸਿੰਘ, ਕਬੱਡੀ ਖਿਡਾਰੀ ਰਾਣਾ ਸ਼ੰਕਰ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।