ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਟੇਬਲ 4.0-ਗ੍ਰੋਥ ਸੈਂਟਰਲ ਦਾ ਉਦਘਾਟਨ
ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਟੇਬਲ 4.0-ਗ੍ਰੋਥ ਸੈਂਟਰਲ ਦਾ ਉਦਘਾਟਨ
Publish Date: Wed, 15 Apr 2026 06:44 PM (IST)
Updated Date: Thu, 16 Apr 2026 04:06 AM (IST)

- ਨੌਜਵਾਨਾਂ ਨੂੰ ਬਿਜ਼ਨਸ ਦੀ ਨੈੱਟਵਰਕਿੰਗ ਦੇ ਮੌਕੇ ਮਿਲਣਗੇ ਫ਼ੋਟੋ ਨੰਬਰ-1 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਦਾ ਨਵਾਂ ਟੇਬਲ ਖੋਲ੍ਹਦੇ ਹੋਏ ਸਥਾਨਕ ਹੋਟਲ ਮਹਾਰਾਜਾ ਰੇਜੰਸੀ ਵਿੱਚ ਜੇ ਕੌਮ ਟੇਬਲ 4.0-ਗ੍ਰੋਥ ਸੈਂਟਰਲ ਦਾ ਉਦਘਾਟਨ ਕੀਤਾ ਗਿਆ। ਨੌਜਵਾਨਾਂ ਦੇ ਬਿਜ਼ਨਸ, ਪਰਸਨੈਲਟੀ ਡਿਵੈਲਪਮੈਂਟ, ਨੈੱਟਵਰਕਿੰਗ ਸਣੇ ਹੋਰ ਕਈ ਪੱਖਾਂ ਦੇ ਵਿਕਾਸ ਲਈ ਕੰਮ ਕਰਨ ਵਾਲੀ ਐੱਨਜੀਓ ਜੂਨੀਅਰ ਚੈਂਬਰ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ ਇਹ ਇਕ ਹੋਰ ਉਪਰਾਲਾ ਹੈ। ਜੇਸੀਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕੌਮ ਲੁਧਿਆਣਾ 4.0-ਗ੍ਰੋਥ ਸੈਂਟਰਲ ਨੌਜਵਾਨਾਂ ’ਚ ਬਿਜ਼ਨਸ ਦੇ ਗੁਣਾਂ ਦਾ ਵਿਕਾਸ ਕਰਨ ਸਣੇ ਨੈੱਟਵਰਕਿੰਗ ਵਧਾਏਗਾ, ਜਿਸ ਨਾਲ ਬਿਜਨਸਮੈਨਾਂ ਨੂੰ ਵਪਾਰ ’ਚ ਤਰੱਕੀ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦਾ ਉਦੇਸ਼ ਸਭ ਦੀ ਮਿਲ ਜੁਲ ਕੇ ਤਰੱਕੀ ਦੀ ਦਿਸ਼ਾ ਵੱਲ ਕਦਮ ਵਧਾਉਣ ਲਈ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਸਮੇਂ-ਸਮੇਂ ਸਿਰ ਆਪਣੇ ਮੈਂਬਰਾਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਜ਼ੋਨ ਦੇ ਚੇਅਰਮੈਨ ਸੰਜੇ ਸ਼ਰਮਾ, ਜੇ ਕੌਮ ਨੈਸ਼ਨਲ ਡਾਇਰੈਕਟਰ ਡਾ. ਰਜੀਵ ਅਗਰਵਾਲ, ਹੈਡ ਕੋਚ ਮਹੇਸ਼ ਅਰੋੜਾ, ਅਸਿਸਟੈਂਟ ਕੋਚ ਪਰਮਜੀਤ ਸਿੰਘ, ਜੇ ਕੌਮ ਟੇਬਲ 4.0-ਗ੍ਰੋਥ ਸੈਂਟਰਲ ਦੇ ਚੇਅਰਮੈਨ ਅਮਿਤ ਗੁਲਾਟੀ, ਜੇ ਕੌਮ ਟੇਬਲ 1.0 ਦੇ ਚੇਅਰਮੈਨ ਦਮਨਜੀਤ ਸਿੰਘ, ਜੇ ਕੌਮ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਰਿਆਤ, ਕੁਲਜੀਤ ਸਿੰਘ, ਆਸ਼ੀਸ਼ ਚੋਪੜਾ, ਤੇਜਸਵੀ ਧੀਮਾਨ, ਰੋਹਿਤ ਜਿੰਦਲ, ਐਡਵੋਕੇਟ ਬਲਵਿੰਦਰ ਸਿੰਘ, ਰਾਹੁਲ ਭਾਰਦਵਾਜ, ਨਰੇਸ਼ ਕੁਮਾਰ ਸ਼ਰਮਾ, ਜਗਪ੍ਰੀਤ ਸਿੰਘ ਸਣੇ ਟੇਬਲ 1.0 ਅਤੇ 4.0 ਦੇ ਮੈਂਬਰ ਵੀ ਮੌਜੂਦ ਰਹੇ।