ਜਤਿੰਦਰ ਸਿੰਘ ਪਾਬਲਾ ਦੀ ਕਿਤਾਬ ‘ਇੰਝ ਸਿੱਖੋ ਪਹਾੜੇ’ ਲੋਕ ਅਰਪਣ
ਜਤਿੰਦਰ ਸਿੰਘ ਪਾਬਲਾ ਦੀ ਕਿਤਾਬ ‘ਇੰਝ ਸਿੱਖੋ ਪਹਾੜੇ’ ਲੋਕ ਅਰਪਣ
Publish Date: Wed, 01 Apr 2026 06:26 PM (IST)
Updated Date: Thu, 02 Apr 2026 04:07 AM (IST)

- ਪੰਜਾਬੀ ਭਵਨ ਵਿਖੇ ਕਰਵਾਇਆ ਗਿਆ ਸਮਾਗਮ ਫੋਟੋ ਨੰਬਰ-3 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬੀ ਭਵਨ ਵਿਖੇ ਸਾਹਿਤ ਦੇ ਖੇਤਰ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਲੇਖਕ ਅਤੇ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਨਵਾਂ ਸ਼ਹਿਰ ਦੇ ਗਣਿਤ ਅਧਿਆਪਕ ਜਤਿੰਦਰ ਸਿੰਘ ਪਾਬਲਾ ਦੀ ਕਿਤਾਬ ‘ਇੰਝ ਸਿੱਖੋ ਪਹਾੜੇ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਵਿੱਚ ਬੱਚਿਆਂ ਨੂੰ ਪਹਾੜੇ ਸਿਖਾਉਣ ਲਈ ਮੈਪ ਵਿਧੀ ਅਤੇ ਚਿੱਤਰ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਹੈ। ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਗੁਰਇਕਬਾਲ ਸਿੰਘ ਨੇ ਲੇਖਕ ਨੂੰ ਇਸ ਕਾਰਜ ਲਈ ਮੁਬਾਰਕਵਾਦ ਦਿੱਤੀ। ਕਿਤਾਬ ਬਾਰੇ ਗੱਲ ਕਰਦੇ ਹੋਏ ਅਕਾਦਮੀ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕੱਲ ਦੇ ਸਮੇਂ ਵਿੱਚ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦਾ ਇਹ ਬਹੁਤ ਵਧੀਆ ਉੱਦਮ ਹੈ। ਇਸ ਤਰ੍ਹਾਂ ਦੀਆਂ ਕਿਤਾਬਾਂ ਨਾਲ ਬੱਚੇ ਸੌਖੇ ਤਰੀਕੇ ਨਾਲ ਗਣਿਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਦਮੀ ਦੇ ਦਫ਼ਤਰ ਇੰਚਾਰਜ ਸੁਰਿੰਦਰ ਦੀਪ ਕੌਰ, ਮਾਸਟਰ ਕਮਿੱਕਰ ਸਿੰਘ ਪੰਧੇਰ, ਲੇਖਕ ਮੀਤ ਅਨਮੋਲ, ਪ੍ਰਕਾਸ਼ਕ ਵਿਜੇ ਕੁਮਾਰ ਹਾਊਸ ਆਫ ਲਿਟਰੇਚਰ ਲੁਧਿਆਣਾ, ਸੁਰੇਸ਼ ਕੁਮਾਰ ਸਾਇੰਸ ਮਾਸਟਰ ਲੁਧਿਆਣਾ, ਗੁਰਦੀਪ ਸਿੰਘ ਮੰਡਾਹਰ ਗੋਸਲ ਪ੍ਰਕਾਸ਼ਨ ਲੁਧਿਆਣਾ ਅਤੇ ਪਰਮਜੀਤ ਸੋਹਲ ਆਦਿ ਹਾਜ਼ਰ ਸਨ। ---