ਸਿੱਖ ਇੱਕ ਬੱਚੇ ਤੱਕ ਸੀਮਤ ਰਹਿਣ ਦੀ ਸੋਚ ਨੂੰ ਛੱਡਣ : ਜੱਥੇਦਾਰ ਗੜਗੱਜ
ਪਹਿਲਾਂ ਹਰ ਘਰ ਤਿੰਨ-ਚਾਰ ਬੱਚੇ ਹੁੰਦੇ ਸਨ, ਜਿਨ੍ਹਾਂ ਵਿਚੋਂ ਇੱਕ ਸੇਵਾ ਲਈ ਸੰਤਾਂ ਮਹਾਪੁਰਸ਼ਾਂ, ਦੂਸਰਾ ਦੇਸ਼ ਦੀ ਰਾਖੀ ਲਈ ਫੌਜ ਵਿਚ ਅਤੇ ਤੀਜਾ ਸੰਘਰਸ਼ਾਂ ਵਿਚ ਲੱਗ ਜਾਂਦਾ ਸੀ। ਫਿਰ ਵੀ ਘਰ ਵਿਚ ਚੌਥਾ ਬੱਚਾ ਵਾਗਡੋਰ ਸੰਭਾਲਦਾ ਸੀ। ਅੱਜ ਇੱਕੋ ਬੱਚਾ ਹੋਣ ਕਾਰਨ ਉਸ ਦੇ ਕਿਧਰੇ ਬਾਹਰ ਚਲੇ ਜਾਣ ’ਤੇ ਘਰ ਨਾ ਆਉਣ ਤੱਕ ਸਾਰਾ ਪਰਵਿਾਰ ਸੁਕਣੇ ਪਿਆ ਰਹਿੰਦਾ ਹੈ।
Publish Date: Thu, 26 Mar 2026 08:31 PM (IST)
Updated Date: Thu, 26 Mar 2026 08:34 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਕਿਹਾ ਕਿ ਸਿੱਖਾਂ ਨੂੰ ਇੱਕ ਬੱਚੇ ਤਕ ਸੀਮਤ ਰਹਿਣ ਦੀ ਸੋਚ ਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰਾ ਨੂੰ ਭਰਾ ਦੀ ਲੋੜ ਅਤੇ ਭਰਾ ਨੂੰ ਭੈਣ ਵੀ ਚਾਹੀਦੀ ਹੈ। ਜੱਥੇਦਾਰ ਗੜਗੱਜ ਅੱਜ ਗੁਰਦੁਆਰਾ ਨਾਨਕਸਰ ਝੋਰੜਾਂ ਦੇ ਸਾਲਾਨਾ ਸਮਾਗਮਾਂ ’ਚ ਪੁੱਜੇ ਸਨ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਇੱਕ ਬੱਚੇ ਤੱਕ ਸੀਮਤ ਦੀ ਸੋਚ ਨੂੰ ਬਦਲਣਾ ਪਵੇਗਾ।
ਪਹਿਲਾਂ ਹਰ ਘਰ ਤਿੰਨ-ਚਾਰ ਬੱਚੇ ਹੁੰਦੇ ਸਨ, ਜਿਨ੍ਹਾਂ ਵਿਚੋਂ ਇੱਕ ਸੇਵਾ ਲਈ ਸੰਤਾਂ ਮਹਾਪੁਰਸ਼ਾਂ, ਦੂਸਰਾ ਦੇਸ਼ ਦੀ ਰਾਖੀ ਲਈ ਫੌਜ ਵਿਚ ਅਤੇ ਤੀਜਾ ਸੰਘਰਸ਼ਾਂ ਵਿਚ ਲੱਗ ਜਾਂਦਾ ਸੀ। ਫਿਰ ਵੀ ਘਰ ਵਿਚ ਚੌਥਾ ਬੱਚਾ ਵਾਗਡੋਰ ਸੰਭਾਲਦਾ ਸੀ। ਅੱਜ ਇੱਕੋ ਬੱਚਾ ਹੋਣ ਕਾਰਨ ਉਸ ਦੇ ਕਿਧਰੇ ਬਾਹਰ ਚਲੇ ਜਾਣ ’ਤੇ ਘਰ ਨਾ ਆਉਣ ਤੱਕ ਸਾਰਾ ਪਰਵਿਾਰ ਸੁਕਣੇ ਪਿਆ ਰਹਿੰਦਾ ਹੈ। ਇਸ ਲਈ ਸਿੱਖ ਢਹਿੰਦੀ ਕਲਾ ਵਿਚ ਨਾ ਰਹੇ, ਘਰ ਵਿਚ ਰੌਣਕਾਂ ਛੌਣਕਾਂ ਚਾਹੀਦੀਆਂ, ਭਰਾ ਦਾ ਭਰਾ ਵੀ ਚਾਹੀਦਾ ਅਤੇ ਭਰਾ ਦੀ ਭੈਣ ਵੀ ਚਾਹੀਦੀ ਤਾਂ ਕਿ ਰਿਸ਼ਤੇ- ਨਾਤੇ ਕਾਇਮ ਰਹਿਣ, ਰਿਸ਼ਤਿਆਂ ਦੀ ਮਿਠਾਸ ਹੁੰਦੀ ਹੈ।
ਉਨ੍ਹਾਂ ਇੱਕ ਬੱਚੇ ਦੀ ਸੋਚ ਨਾ ਬਦਲਣ ’ਤੇ ਕਿਹਾ ਕਿ ਜਾਂ ਤਾਂ ਫਿਰ ਵਿਹੰਗਮ ਰਹਿੰਦੇ ਪੰਥ ਨੂੰ ਸਮਰਪਤਿ ਹੋਈਏ, ਪਰ ਜੇ ਗ੍ਰਹਿਸਥੀ ਹਾਂ ਤਾਂ ਪੂਰੇ ਗ੍ਰਹਿਸਥੀ ਬਣੀਏ। ਉਨ੍ਹਾਂ ਕਿਹਾ ਕਿ ਜ਼ਿਆਦਾ ਬੱਚਿਆਂ ’ਤੇ ਉਨ੍ਹਾਂ ਦੇ ਪਾਲਣ ਪੋਸ਼ਣ, ਪੜ੍ਹਾਈ, ਲਿਖਾਈ ਦੀ ਸੋਚ ਨੇ ਗ੍ਰਹਿਸਥੀ ਨੂੰ ਇੱਕ ਬੱਚੇ ਤੱਕ ਸੀਮਤ ਕਰ ਦਿੱਤਾ ਹੈ।
ਜਦਕਿ ਗੁਰੂ ਸਾਹਿਬ ਜਿਸ ਨੂੰ ਪੈਦਾ ਕਰਦੇ ਹਨ, ਉਸ ਦੇ ਪਾਲਣ ਪੋਸ਼ਣ ਦਾ ਵੀ ਪ੍ਰਬੰਧ ਕਰਦੇ ਹਨ। ਇਸ ਮੌਕੇ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸਨਮਾਨਿਤ ਕੀਤਾ।