ਜੈ ਮਾਤਾ ਚਿੰਤਪੁਰਨੀ ਕਲੱਬ ਨੇ ਚੌਂਕੀ ਤੇ ਭੰਡਾਰਾ ਕਰਵਾਇਆ
ਜੈ ਮਾਤਾ ਚਿੰਤਪੁਰਨੀ ਕਲੱਬ ਵੱਲੋਂ ਚੌਂਕੀ ਤੇ ਭੰਡਾਰਾ ਕਰਵਾਇਆ
Publish Date: Tue, 20 Jan 2026 07:50 PM (IST)
Updated Date: Wed, 21 Jan 2026 04:18 AM (IST)
ਫੋਟੋ ਨੰਬਰ-25 ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ : ਜੈ ਮਾਤਾ ਚਿੰਤਪੁਰਨੀ ਕਲੱਬ ਵੱਲੋਂ 12ਵੀਂ ਵਿਸ਼ਾਲ ਚੌਂਕੀ ਤੇ ਭੰਡਾਰਾ ਗੁਰੂ ਰਵਿਦਾਸ ਧਰਮਸ਼ਾਲਾ ਨਾਨਕ ਨਗਰ ਕਾਰਬਾਰਾ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਪ੍ਰੀਤ ਗਿੱਲ ਨੇ ਮਹਾਮਾਈ ਦੇ ਭਜਨ ਦਾ ਗੁਣਗਾਨ ਕੀਤਾ। ਇਸ ਦੌਰਾਨ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿੱਕੀ ਰਹੇਲਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਮਹਾਮਾਈ ਦਾ ਆਸ਼ੀਰਵਾਦ ਲਿਆ। ਵਿਸ਼ਾਲ ਚੌਂਕੀ ਅਤੇ ਭੰਡਾਰੇ ’ਚ ਸੇਵਾਦਾਰ ਸੁਨੀਤਾ ਦੇਵਾ ਅਤੇ ਲਾਡੀ ਗੁਰੂ ਵੱਲੋਂ ਪ੍ਰਧਾਨ ਵਿੱਕੀ ਰਹੇਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈ ਮਾਤਾ ਚਿੰਤਪੁਰਨੀ ਕਲੱਬ ਦੇ ਮੁੱਖ ਸੇਵਾਦਾਰ ਰਾਜਕੁਮਾਰ ਐਡਵੋਕੇਟ, ਅੰਕਿਤ ਰਤੜਾ, ਅਨੁਰਾਗ ਚੰਡਾਲੀਆ, ਸੁਭਾਸ਼ ਸੋਧੇ, ਲੱਕੀ ਪੌਡਵਾਲ, ਸ਼ਾਮ ਲਾਲ, ਅਸ਼ੋਕ ਕੁਮਾਰ, ਦਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।