Jagraon News : ਡਿਵਾਈਡਰ ਤੋਂ ਉੱਡਦੀ ਆਈ ਥਾਰ ਕਾਰ ਨਾਲ ਟਕਰਾਈ, ਭੈਣ-ਭਰਾ ਦੀ ਮੌਤ
ਪ੍ਰਦੇਸੀ ਢਾਬੇ ਨੇੜੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਡਿਵਾਈਡਰ ਨਾਲ ਟਕਰਾ ਕੇ ਉੱਡਦੀ ਆਈ ਥਾਰ ਦੀ ਸਾਹਮਣਿਓਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ। ਕਾਰ ਸਵਾਰ ਭੈਣ ਭਰਾ ਲੁਧਿਆਣਾ ਵਿਖੇ ਰਹਿੰਦੀ ਆਪਣੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਸਨ। ਹਾਦਸੇ ਵਿੱਚ ਥਾਰ ਸਵਾਰ ਵੀ ਜ਼ਖਮੀ ਹੋ ਗਿਆ।
Publish Date: Sun, 11 Jan 2026 10:56 PM (IST)
Updated Date: Sun, 11 Jan 2026 10:58 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪ੍ਰਦੇਸੀ ਢਾਬੇ ਨੇੜੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਡਿਵਾਈਡਰ ਨਾਲ ਟਕਰਾ ਕੇ ਉੱਡਦੀ ਆਈ ਥਾਰ ਦੀ ਸਾਹਮਣਿਓਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ। ਕਾਰ ਸਵਾਰ ਭੈਣ ਭਰਾ ਲੁਧਿਆਣਾ ਵਿਖੇ ਰਹਿੰਦੀ ਆਪਣੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਸਨ। ਹਾਦਸੇ ਵਿੱਚ ਥਾਰ ਸਵਾਰ ਵੀ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਜਗਰਾਓਂ ਜੀਟੀ ਰੋਡ ’ਤੇ ਮੋਗਾ ਸਾਈਡ ਤੋਂ ਆ ਰਹੀ ਥਾਰ ਪ੍ਰਦੇਸੀ ਢਾਬੇ ਨੇੜੇ ਅਚਾਨਕ ਡਿਵਾਈਡਰ ਨਾਲ ਟਕਰਾਉਂਦੀ ਹੋਈ ਸੜਕ ਦੀ ਦੂਸਰੀ ਸਾਈਡ ਲੁਧਿਆਣਾ ਸਾਈਡ ਤੋਂ ਆ ਰਹੀ ਡਿਜ਼ਾਇਰ ਕਾਰ ਨਾਲ ਜਾ ਟਕਰਾਈ। ਦੋਵਾਂ ਗੱਡੀਆਂ ਦੀ ਟੱਕਰ ਕਾਰਨ ਹੋਏ ਖੜਾਕੇ ਨੂੰ ਸੁਣ ਕੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਅਤੇ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਦੀ ਪੁਲਿਸ ਪੁੱਜੀ। ਲੋਕਾਂ ਦੀ ਮਦਦ ਨਾਲ ਡਿਜ਼ਾਇਰ ਕਾਰ ਸਵਾਰ ਅਤੇ ਥਾਰ ਸਵਾਰ ਜ਼ਖਮੀਆਂ ਨੂੰ ਜਗਰਾਓਂ ਸਿਵਲ ਹਸਪਤਾਲ ਲਜਾਇਆ ਗਿਆ।
ਡਿਜ਼ਾਇਰ ਕਾਰ ਵਿੱਚ ਚਾਲਕ ਜਬਰ ਸਿੰਘ ਕੰਡਾ ਵਾਸੀ ਬਾਘਾਪੁਰਾਣਾ ਆਪਣੀ ਵੱਡੀ ਭੈਣ ਹਰਦੀਪ ਕੌਰ ਨਾਲ ਲੁਧਿਆਣਾ ਰਹਿੰਦੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਪਰਤ ਰਹੇ ਸਨ। ਜਗਰਾਓ ਦੇ ਪ੍ਰਦੇਸੀ ਢਾਬੇ ਨੇੜੇ ਉਨ੍ਹਾਂ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਥਾਰ ਕਿੰਝ ਉਡਦੀ ਹੋਈ ਉਨ੍ਹਾਂ ਦੀ ਕਾਰ ਵਿੱਚ ਜਾ ਟਕਰਾਈ, ਬਾਰੇ ਕੁਝ ਪਤਾ ਨਹੀਂ ਲੱਗਾ। ਜਗਰਾਓਂ ਸਿਵਲ ਹਸਪਤਾਲ ਵਿਖੇ ਡਿਜ਼ਾਇਰ ਕਾਰ ਸਵਾਰ ਭੈਣ-ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਚੌਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਇੰਦਰਜੀਤ ਸਿੰਘ ਵਾਸੀ ਗੌਂਦਵਾਲ ਜ਼ਖ਼ਮੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ।