Jagraon News : 15 ਦਿਨ ਪਹਿਲਾਂ ਦੁਬਈ ਗਏ ਜਗਰਾਉਂ ਦੇ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪੰਚ ਕਰਮਜੀਤ ਸਿੰਘ ਢੋਲਣ ਨੇ ਦੱਸਿਆ ਕਿ ਪ੍ਰਦੀਪ ਸਿੰਘ ਮਜਦੂਰ ਪਰਿਵਾਰ ਨਾਲ ਸਬੰਧਿਤ ਸੀ ਤੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਲਗਾਤਾਰ ਸ਼ੰਘਰਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਨੂੰ ਦੁਬਈ ਪਹੁੰਚਿਆਂ ਹਾਲੇ 15 ਦਿਨ ਹੀ ਹੋਏ ਸਨ ਤਾਂ ਅਚਾਨਕ ਉਸਦੇ ਪਿਤਾ ਜਗਦੀਸ਼ ਸਿੰਘ ਨੂੰ ਕੰਪਨੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Publish Date: Wed, 15 Apr 2026 06:48 PM (IST)
Updated Date: Wed, 15 Apr 2026 06:50 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ : 15 ਦਿਨ ਪਹਿਲਾਂ ਦੁਬਈ ਕੰਮ ਕਰਨ ਗਏ ਪਿੰਡ ਢੋਲਣ ਦੇ 24 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਢੋਲਣ ਦੇ 24 ਸਾਲਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਰੋਜ਼ੀ ਰੋਟੀ ਕਮਾਉਣ ਲਈ 15 ਕੁ ਦਿਨ ਪਹਿਲਾਂ ਹੀ ਦੁਬਈ ਗਿਆ ਸੀ ਅਚਾਨਕ ਇਹ ਭਾਣਾ ਵਾਪਰ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਢੋਲਣ ਵਿਚ ਸੋਗ ਪਸਰ ਗਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪੰਚ ਕਰਮਜੀਤ ਸਿੰਘ ਢੋਲਣ ਨੇ ਦੱਸਿਆ ਕਿ ਪ੍ਰਦੀਪ ਸਿੰਘ ਮਜਦੂਰ ਪਰਿਵਾਰ ਨਾਲ ਸਬੰਧਿਤ ਸੀ ਤੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਲਗਾਤਾਰ ਸ਼ੰਘਰਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਨੂੰ ਦੁਬਈ ਪਹੁੰਚਿਆਂ ਹਾਲੇ 15 ਦਿਨ ਹੀ ਹੋਏ ਸਨ ਤਾਂ ਅਚਾਨਕ ਉਸਦੇ ਪਿਤਾ ਜਗਦੀਸ਼ ਸਿੰਘ ਨੂੰ ਕੰਪਨੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਦਾ ਪਰਿਵਾਰ ਪਿੰਡ ਵਿਚ ਦੁੱਧ ਦਾ ਕੰਮ ਕਰਦਾ ਹੈ ਤੇ ਇਸ ਤੋਂ ਪਹਿਲਾਂ ਉਸਦੇ ਦੋ ਭਰਾਵਾਂ ਦੀ ਵੀ ਮੌਤ ਹੋ ਚੁੱਕੀ ਹੈ।ਅੱਜ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ ਤੇ ਉਸਦੇ ਮਾਪੇ ਬੇਬਸ ਸਨ। ਮਾਂ ਧਾਹਾਂ ਮਾਰ ਕੇ ਰੋ ਰਹੀ ਸੀ। ਮਿ੍ਤਕ ਆਪਣੇ ਪਿੱਛੇ ਇਕ ਭੈਣ, ਦਾਦਾ-ਦਾਦੀ ਅਤੇ ਮਾਂ-ਬਾਪ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ। ਸਰਪੰਚ ਗੁਰਮੇਲ ਸਿੰਘ ਅਤੇ ਸਿੰਗਾਰਾ ਸਿੰਘ (ਸਾਬਕਾ ਸਰਪੰਚ) ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮੱਦਦ ਦੀ ਮੰਗ ਕੀਤੀ ਹੈ।