ਕੀਰਤਨ ਦਰਬਾਰ ਸਬੰਧੀ ਬਾਬਾ ਆਲੋਵਾਲ ਨੂੰ ਦਿੱਤਾ ਸੱਦਾ ਪੱਤਰ
ਕੀਰਤਨ ਦਰਬਾਰ ਸਬੰਧੀ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੂੰ ਸੱਦਾ ਪੱਤਰ
Publish Date: Fri, 06 Mar 2026 07:09 PM (IST)
Updated Date: Fri, 06 Mar 2026 07:12 PM (IST)

ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ : ਬਾਬਾ ਗੁਰਦਿੱਤਾ ਜੀ ਸੇਵਾ ਸੁਸਾਇਟੀ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪੰਜਵਾਂ ਮਹਾਨ ਕੀਰਤਨ ਦਰਬਾਰ ਅਤੇ ਨਗਰ ਕੀਰਤਨ 14 ਮਾਰਚ ਸ਼ਨਿਚਰਵਾਰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤਕ ਮੇਨ ਰੋਡ ਬਸਤੀ ਯੋਧੇਵਾਲ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਕੀਰਤਨ ਦਰਬਾਰ ਸਬੰਧੀ ਸੁਸਾਇਟੀ ਦੇ ਪ੍ਰਧਾਨ ਹਨੀ ਮਰਵਾਹਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੂੰ ਸੱਦਾ ਪੱਤਰ ਦਿੱਤਾ। ਪ੍ਰਧਾਨ ਮਰਵਾਹਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਸੇਵਾ ਸੁਸਾਇਟੀ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪੰਜਵਾਂ ਮਹਾਨ ਕੀਰਤਨ ਦਰਬਾਰ ਅਤੇ ਨਗਰ ਕੀਰਤਨ 14 ਮਾਰਚ ਸ਼ਨਿਚਰਵਾਰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਬਸਤੀ ਯੋਧੇਵਾਲ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦਾ ਰੂਟ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਮਾਤਾ ਭਾਗਵੰਤੀ ਸਿੰਘ ਸਭਾ ਤੋਂ ਬਾਲ ਸਿੰਘ ਨਗਰ ਰੋਡ ਤੋਂ ਹੁੰਦਾ ਹੋਇਆ ਸ਼ਿਸ਼ੂ ਮਾਡਲ ਸਕੂਲ ਵਾਲੀ ਗਲੀ ਤੋਂ ਬਸਤੀ ਯੋਧੇਵਾਲ ਹੁੰਦਾ ਆਈਸੀਆਈ ਬੈਂਕ ਕੋਲ ਸਮਾਪਤ ਹੋਵੇਗਾ। ਇਸ ਉਪਰੰਤ ਦੀਵਾਨ ਸਜਾਏ ਜਾਣਗੇ ਅਤੇ ਇਸ ਸਮਾਗਮ ’ਚ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਅਤੇ ਹੋਰ ਸੰਤ ਮਹਾਪੁਰਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ ਜੋ ਕਿ ਸੰਗਤਾਂ ਨੂੰ ਗੁਰਬਾਣੀ ਪ੍ਰਵਚਨਾਂ ਰਾਹੀਂ ਬਾਣੀ ਨਾਲ ਜੋੜਨਗੇ। ਮਰਵਾਹਾ ਨੇ ਕਿਹਾ ਕਿ ਸਮਾਗਮ ਦੀਆਂ ਤਿਆਰੀਆ ਜ਼ੋਰਾ ’ਤੇ ਹੋ ਰਹੀਆਂ ਹਨ ਤੇ ਸਮਾਗਮ ਸਬੰਧੀ ਸਮਾਜ ਦੇ ਹਰ ਵਰਗ ਨੂੰ ਸੱਦਾ ਪੱਤਰ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾ ਨਾਲ ਚਰਨਜੀਤ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਅਤੇ ਕਪਿਲ ਕਤਿਆਲ ਆਦਿ ਵੀ ਹਾਜ਼ਰ ਸਨ।