ਵਿਸ਼ਾਲ ਸੋਭਾ ਯਾਤਰਾ ਤੇ ਸਮਾਗਮ ’ਚ ਸ਼ਾਮਲ ਹੋਣ ਲਈ ਡੀਸੀ ਨੂੰ ਦਿੱਤਾ ਸੱਦਾ ਪੱਤਰ
ਵਿਸ਼ਾਲ ਸੋਭਾ ਯਾਤਰਾ ਅਤੇ ਸਮਾਗਮ ’ਚ ਸ਼ਾਮਿਲ ਹੋਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਸੱਦਾ ਪੱਤਰ
Publish Date: Wed, 28 Jan 2026 07:04 PM (IST)
Updated Date: Thu, 29 Jan 2026 04:08 AM (IST)

ਫੋਟੋ ਨੰਬਰ-30 ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ : ਸਤਿਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ 31 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਬਸਤੀ ਜੋਧੇਵਾਲ ਚੌਕ ਵਿਖੇ ਸਜਾਈ ਜਾਵੇਗੀ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਤੇ ਰੱਖੇ ਸਮਾਗਮ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨ ਸਾਹਿਤ ਸੱਦਾ ਪੱਤਰ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਵੀ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ। ਪ੍ਰਧਾਨ ਜਿੰਦਰਪਾਲ ਦੜੌਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਅਤੇ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦਾ ਭਰੋਸਾ ਦੇਣ ਉਪਰੰਤ ਸ਼ੋਭਾ ਯਾਤਰਾ ਤਿਆਰੀਆਂ ਸਬੰਧੀ ਰੂਟ ਤੇ ਅਧਿਕਾਰੀਆ ਦੀਆਂ ਡਿਊਟੀਆਂ ਲਗਾਉਣ ਦੇ ਪੁਖਤਾ ਪ੍ਰਬੰਧ ਕੀਤੇ। ਉਨ੍ਹਾਂ ਇਸ ਮੌਕੇ ਸਫਾਈ ਦੇ ਪ੍ਰਬੰਧਾਂ ਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੋਕੇ ਪ੍ਰਬੰਧਕ ਕਮੇਟੀ ਦੇ ਆਗੂਆਂ ਜਿਨ੍ਹਾਂ ਵਿੱਚ ਮੀਤ ਪ੍ਰਧਾਨ ਡਾਕਟਰ ਰਾਮਜੀਤ ਸੂਦ, ਜਨਰਲ ਸਕੱਤਰ ਨਰਿੰਦਰ ਰਾਏ ਬਿੱਟੂ,ਰਜਿੰਦਰ ਮੂਲਨਿਵਾਸੀ ਪ੍ਰਚਾਰਕ ਸਕੱਤਰ, ਰਮਨਜੀਤ ਲਾਲੀ, ਕੌਂਸਲਰ ਜਗਦੀਸ਼ ਦੀਸ਼ਾ,ਰਮੇਸ਼ ਰਸੀਲਾ, ਕੌਂਸਲਰ ਵਿਜੈ ਕਲਸੀ, ਸੁੱਖਾ ਰਾਮ ਲਾਖਾ, ਲੇਖਰਾਜ ਸੂਦ, ਪ੍ਰੋਫੈਸਰ ਪਰਮਜੀਤ, ਰੇਸ਼ਮ ਸਿੱਧੂ, ਸੋਮਨਾਥ ਬਾਲੀ, ਸਤਿਨਾਮ ਸਿੰਘ, ਦੀਪ ਹੀਰ ਤੇ ਮੋਹਨ ਲਾਲ ਆਦਿ ਹਾਜ਼ਰ ਸਨ। ---