ਫਰੀ ਕੈਪ ਲਾਉਣੇ ਸ਼ਲਾਘਾਯੋਗ ਕਾਰਜ : ਗੋਗਾ
ਫਰੀ ਕੈਪ ਲਾਉਣੇ ਸ਼ਲਾਘਾਯੋਗ ਕਾਰਜ -ਗੋਗਾ
Publish Date: Tue, 13 Jan 2026 08:38 PM (IST)
Updated Date: Wed, 14 Jan 2026 04:13 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋ ਹਰ ਮਹੀਨੇ ਫਰੀ ਅੱਖਾਂ ਦਾ ਆਪਰੇਸ਼ਨ ਕੈਂਪ ਲਾ ਕੇ ਮਹਾਨ ਸੇਵਾ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਬਜ਼ੁਰਗ ਇਸ ਕੈਂਪ ਦਾ ਲਾਹਾ ਲੈ ਚੁੱਕੇ ਹਨ। ਉਨ੍ਹਾਂ ਇਸ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਕੈਂਪ ’ਚ 200 ਤੋ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ 43 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ। ਕੈਪ ਦੀ ਦੇਖਰੇਖ ਖੁਦ ਰਣਯੋਧ ਸਿੰਘ ਕਰਦੇ ਹਨ। ਕੌਸਲਰ ਸੋਹਣ ਸਿੰਘ ਗੋਗਾ ਨੇ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਮਠਾੜੂ, ਕੁਲਵੰਤ ਸਿੰਘ, ਕਮਲਜੀਤ ਸਿੰਘ, ਅਕਾਸ਼ ਵਰਮਾ, ਸਤਨਾਮ ਸਿੰਘ, ਬੌਬੀ ਸਾਗਰ ਤੁੱਲੀ ਵੀ ਹਾਜ਼ਰ ਸਨ।