ਜੀਐੱਨਕੇਸੀਡਬਲਯੂ ਵਿਖੇ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ ਕਾਨਫਰੰਸ ਕਰਵਾਈ
ਜੀਐਨਕੇਸੀਡਬਲਯੂ ਵਿਖੇ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ ਕਾਨਫਰੰਸ ਕਰਵਾਈ
Publish Date: Sat, 14 Mar 2026 06:47 PM (IST)
Updated Date: Sun, 15 Mar 2026 04:13 AM (IST)

ਫ਼ੋਟੋ ਨੰਬਰ-3 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਲੁਧਿਆਣਾ ਨੇ ਅੱਜ ਕਾਲਜ ਕੈਂਪਸ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਵਿਸ਼ੇ ਤੇ ਇਕ-ਰੋਜ਼ਾ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ ਕਾਨਫਰੰਸ ਦਾ ਪ੍ਰਬੰਧ ਕੀਤਾ। ਇਹ ਕਾਨਫਰੰਸ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੁਆਰਾ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਅਤੇ ਕਾਲਜ ਵਿਕਾਸ ਕੌਂਸਲ ਪੰਜਾਬ ਯੂਨੀਵਰਸਿਟ ਚੰਡੀਗੜ੍ਹ ਦੁਆਰਾ ਸਪਾਂਸਰ ਕੀਤੀ ਗਈ ਸੀ। ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਦੇ ਡਾਇਰੈਕਟਰ ਪ੍ਰੋ. (ਡਾ.) ਅਸ਼ੀਸ਼ ਵਿਰਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਦਘਾਟਨੀ ਭਾਸ਼ਣ ਡਾ. ਆਸ਼ੂਤੋਸ਼ ਮਿਸ਼ਰਾ ਡੀਨ ਸੀਐਸਐਮਸੀ ਚਿਤਕਾਰਾ ਯੂਨੀਵਰਸਿਟੀ ਪੰਜਾਬ ਦੁਆਰਾ ਦਿੱਤਾ ਗਿਆ, ਜਦੋਂ ਕਿ ਡਾ. ਅਰਚਨਾ ਆਰ ਸਿੰਘ ਪ੍ਰੋਫੈਸਰ ਤੇ ਚੇਅਰਪਰਸਨ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਭਾਸ਼ਣ ਦਿੱਤਾ। ਕਾਨਫਰੰਸ ਦੇ ਕਨਵੀਨਰ ਡਾ. ਕੀਰਤੀ ਧਵਨ ਨੇ ਸੰਕਲਪ ਨੋਟ ਪੇਸ਼ ਕੀਤਾ ਅਤੇ ਕਾਨਫਰੰਸ ਦੇ ਉਦੇਸ਼ਾਂ ਨੂੰ ਉਜਾਗਰ ਕੀਤਾ, ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ’ਚ ਆਪਣੀ ਮਾਨਸਿਕ ਤੰਦਰੁਸਤੀ ਦੀ ਰੱਖਿਆ ਲਈ ਸੋਸ਼ਲ ਮੀਡੀਆ ਦੀ ਜ਼ਿੰਮੇਵਾਰ ਵਰਤੋਂ ਦੀ ਜ਼ਰੂਰਤ ਤੇ ਚਾਨਣਾ ਪਾਇਆ। ਕਾਨਫਰੰਸ ਵਿੱਚ ਸਰੋਤ ਵਿਅਕਤੀਆਂ ਡਾ. ਰਣਬੀਰ ਸਿੰਘ, ਡਾ. ਰੂਬਲ ਕਨੌਜੀਆ, ਡਾ. ਨਮਰਤਾ ਜੋਸ਼ੀ ਅਤੇ ਡਾ. ਜੈਸਮੀਨ ਬੈਂਸ ਦੁਆਰਾ ਸੂਝਵਾਨ ਸੈਸ਼ਨ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਨੌਜਵਾਨਾਂ ਤੇ ਸੋਸ਼ਲ ਮੀਡੀਆ ਦੇ ਮਨੋਵਿਗਿਆਨਕ ਅਤੇ ਸਮਾਜਿਕ ਪ੍ਰਭਾਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ ਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਸਬੰਧਤ ਵਿਸ਼ਿਆਂ ਤੇ ਖੋਜ ਪੱਤਰ ਪੇਸ਼ ਕੀਤੇ।