ਜੀਐੱਨਕੇਸੀਡਬਲਯੂ ਵਿਖੇ ਔਰਤਾਂ ਤੇ ਕੁੜੀਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ
ਜੀਐਨਕੇਸੀਡਬਲਯੂ ਵਿਖੇ ਵਿਗਿਆਨ ਵਿੱਚ ਔਰਤਾਂ ਤੇ ਕੁੜੀਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ
Publish Date: Thu, 12 Feb 2026 06:15 PM (IST)
Updated Date: Thu, 12 Feb 2026 06:18 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਮਾਡਲ ਟਾਊਨ ਲੁਧਿਆਣਾ ਦੇ ਮਹਿਲਾ ਵਿਕਾਸ ਸੈੱਲਤੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਆਈਕਿਊਏਸੀ ਦੀ ਅਗਵਾਈ ਹੇਠ ਵਿਗਿਆਨ ਵਿੱਚ ਔਰਤਾਂ ਅਤੇ ਕੁੜੀਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ। ਡਾਇਰੈਕਟਰ ਤੇ ਮੁਖੀ ਨੈਫਰੋਲੋਜੀ ਵਿਭਾਗ ਆਰਜੀ ਹਸਪਤਾਲ ਲੁਧਿਆਣਾ ਡਾ. ਸੁਮਨ ਸੇਠੀ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ ਅਤੇ ਗੁਰਦੇ ਦੀ ਸਿਹਤ, ਰੋਕਥਾਮ ਦੇਖਭਾਲ ਅਤੇ ਅੰਗ ਦਾਨ ਜਾਗਰੂਕਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਆਰਜੀ ਹਸਪਤਾਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਤੇ ਸਟਾਫ ਲਈ ਇੱਕ ਮੁਫਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ।ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਸੰਪੂਰਨ ਸਿੱਖਿਆ ਅਤੇ ਭਾਈਚਾਰਕ ਭਲਾਈ ਨੂੰ ਉਤਸ਼ਾਹਿਤ ਕਰਦੇ ਹੋਏ ਨੌਜਵਾਨ ਲੜਕੀਆਂ ਨੂੰ ਵਿਗਿਆਨ ਵਿੱਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਇਸ ਸਮਾਗਮ ਦਾ ਪ੍ਰਬੰਧ ਡੇਜ਼ੀ ਵਾਧਵਾ ਅਤੇ ਸਤਵੰਤ ਕੌਰ ਮਹਿਲਾ ਵਿਕਾਸ ਸੈੱਲ ਕੋਆਰਡੀਨੇਟਰ ਸੀਮਾ ਦੁਆ ਅਤੇ ਡਾ. ਸ਼ਿਖਾ ਬਜਾਜ ਦੁਆਰਾ ਕੀਤਾ ਗਿਆ ਸੀ।