ਘਰ ਦੇ ਬਾਹਰੋਂ ਇਨੋਵਾ ਗੱਡੀ ਚੋਰੀ
ਘਰ ਦੇ ਬਾਹਰੋਂ ਇਨੋਵਾ ਗੱਡੀ ਚੋਰੀ
Publish Date: Tue, 03 Mar 2026 06:58 PM (IST)
Updated Date: Wed, 04 Mar 2026 04:09 AM (IST)
* ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਜਵਾਹਰ ਨਗਰ ਕੈਂਪ ਦੀ ਗਲੀ ਨੰਬਰ 14 ਦੇ ਇੱਕ ਘਰ ਦੇ ਬਾਹਰੋਂ ਇਨੋਵਾ ਗੱਡੀ ਚੋਰੀ ਹੋ ਗਈ। ਇਸ ਮਾਮਲੇ ਵਿੱਚ ਥਾਣਾ ਪੰਜ ਦੀ ਪੁਲਿਸ ਨੇ ਕਾਰ ਦੇ ਮਾਲਕ ਚੇਤਨ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਟੈਂਟ ਦਾ ਕੰਮ ਕਰਨ ਵਾਲੇ ਚੇਤਨ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਹੀ ਉਸਨੇ ਆਪਣੀ ਇਨੋਵਾ ਗੱਡੀ ਘਰ ਦੇ ਬਿਲਕੁਲ ਬਾਹਰ ਖੜ੍ਹੀ ਕੀਤੀ ਸੀ। ਸਵੇਰ ਵੇਲੇ ਉਹ ਜਿਵੇਂ ਹੀ ਆਪਣੇ ਕੰਮ ਲਈ ਘਰ ਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਗੱਡੀ ਚੋਰੀ ਹੋ ਚੁੱਕੀ ਸੀ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਚੇਤਨ ਦੀ ਸ਼ਿਕਾਇਤ ਲੈ ਕੇ ਐੱਫਆਈਆਰ ਦਰਜ ਕਰ ਲਈ ਹੈ। ਇਸ ਮਾਮਲੇ ’ਚ ਪੁਲਿਸ ਫੁਟੇਜ ਖੰਗਾਲ ਕੇ ਅਣਪਛਾਤੇ ਚੋਰਾਂ ਦੀ ਤਲਾਸ਼ ’ਚ ਜੁੱਟ ਗਈ ਹੈ।