ਭਾਰਤੀ ਕਿਸਾਨ ਜਥੇਬੰਦੀ ਸਿੱਧੂਪੁਰ ਨੇ ਸਮਝੌਤੇ ਦੀਆਂ ਕਾਪੀਆਂ ਫੂਕੀਆਂ
ਭਾਰਤੀ ਕਿਸਾਨ ਜੱਥੇਬੰਦੀ ਸਿੱਧੂਪੁਰ ਨੇ ਕੇਂਦਰ ਸਰਕਾਰ ਦੇ ਸਮਝੋਤੇ ਦੀਆਂ ਕਾਪੀਆਂ ਫੂਕੀਆਂ
Publish Date: Sun, 15 Feb 2026 07:07 PM (IST)
Updated Date: Mon, 16 Feb 2026 04:12 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਭਾਰਤੀ ਕਿਸਾਨ ਜੱਥੇਬੰਦੀ ਸਿੱਧੂਪੁਰ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਬੱਸ ਸਟੈਂਡ ਮਲੌਦ ਵਿਖੇ ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੀਆਂ ਅਮਰੀਕਾ ਨਾਲ ਕਥਿਤ ਸਮਝੋਤੇ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਸਮੇਂ ਸਮੇਂ ਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਲਈ ਤਤਪਰ ਰਹਿੰਦੀ ਹੈ ਤੇ ਹੁਣ ਵੀ ਅਮਰੀਕਾ ਨਾਲ ਨੀਤੀਗਤ ਸਮਝੋਤੇ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਣ ਦਾ ਕੰਮ ਕਰ ਰਹੀ ਹੈ ਪਰ ਭਾਰਤੀ ਕਿਸਾਨ ਯੂਨੀਅਨ ਜੱਥੇਬੰਦੀ ਸਿੱਧੂਪੁਰ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਲਈ ਖੜ੍ਹੀ ਹੈ ਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਹਰ ਸੰਘਰਸ਼ ਲਈ ਤਿਆਰ ਹੈ। ਇਸ ਮੌਕੇ ਕੁਲਵੰਤ ਸਿੰਘ ਚੋਮੋ ਇਕਾਈ ਪ੍ਰਧਾਨ, ਭੁਪਿੰਦਰ ਸਿੰਘ ਇਕਾਈ ਪ੍ਰਧਾਨ ਦੌਲਤਪੁਰ, ਹਰਪ੍ਰੀਤ ਸਿੰਘ ਪ੍ਰਧਾਨ ਲਸਾੜਾ, ਦਲਜੀਤ ਸਿੰਘ ਪ੍ਰਧਾਨ ਬੇਰ ਕਲਾਂ, ਅਮ੍ਰਿਤਪਾਲ ਸਿੰਘ ਚੋਮੋਂ, ਮਨਜੀਤ ਸਿੰਘ ਚੋਮੋਂ, ਸਤਨਾਮ ਸਿੰਘ ਚੋਮੋਂ, ਹਰਦੀਪ ਸਿੰਘ ਚੋਮੋਂ, ਤਰਲੋਕ ਸਿੰਘ ਚੋਮੋਂ, ਬੱਗਾ ਸਿੰਘ ਚੋਮੋਂ, ਭਿੰਦਰ ਸਿੰਘ ਚੋਮੋ, ਹਾਕਮ ਸਿੰਘ ਚੋਮੋ, ਜਸਮੇਲ ਸਿੰਘ ਬੇਰ ਕਲਾਂ, ਸੁਰਿੰਦਰ ਸਿੰਘ ਚਾਪੜਾ, ਦਰਸ਼ਨ ਸਿੰਘ ਸੇਖਾ ਆਦਿ ਹਾਜ਼ਰ ਸਨ।