ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਸੈਂਟਰ ਫਾਰ ਰਸ਼ੀਅਨ ਪੈਡਾਗੋਜੀ ਦਾ ਉਦਘਾਟਨ
ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਸੈਂਟਰ ਫਾਰ ਰਸ਼ੀਅਨ ਪੈਡਾਗੋਜੀ ਦਾ ਉਦਘਾਟਨ
Publish Date: Sat, 21 Mar 2026 07:08 PM (IST)
Updated Date: Sun, 22 Mar 2026 04:13 AM (IST)

ਸੰਸਥਾ ਨੇ ਰੂਸੀ ਭਾਸ਼ਾ ’ਚ ਇੱਕ ਸ਼ੁਰੂਆਤੀ ਕਰੈਸ਼ ਕੋਰਸ ਦੀ ਕੀਤੀ ਸ਼ੁਰੂਆਤ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਅਤੇ ਇਮੈਨੁਅਲ ਕਾਂਟ ਬਾਲਟਿਕ ਫੈਡਰਲ ਯੂਨੀਵਰਸਿਟੀ ਆਈਕੇਬੀਐੱਫਯੂ, ਰੂਸ ਵਿਚਕਾਰ ਹੋਏ ਸਮਝੌਤੇ (ਐੱਮਓਯੂ) ਨੇ ਅਧਿਆਪਨ ਸਿਖਲਾਈ ਪ੍ਰਕਿਰਿਆ ਵਿੱਚ ਪੇਸ਼ੇਵਰ ਤੌਰ ’ਤੇ ਵਿਕਾਸ ਕਰਨ ਦੇ ਉਦੇਸ਼ ਨਾਲ ਆਪਣੇ ਕੈਂਪਸ ਵਿੱਚ ਸੈਂਟਰ ਫਾਰ ਰਸ਼ੀਅਨ ਪੈਡਾਗੋਜੀ ਦਾ ਉਦਘਾਟਨ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣੀ ਯਾਤਰਾ ਨੂੰ ਸ਼ਾਨਦਾਰ ਬਣਾਉਣ ਲਈ ਆਈਕੇਬੀਐੱਫਯੂ ਨਾਲ ਸਹਿਯੋਗ ਕਰਕੇ ਸੰਸਥਾ ਨੇ ਕਾਲਜ ਦੇ ਡਾਇਰੈਕਟਰ ਪ੍ਰੋ. ਡਾ. ਬਲਵੰਤ ਸਿੰਘ, ਕਾਲਜ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਰੂਸੀ ਭਾਸ਼ਾ ਵਿੱਚ ਇੱਕ ਸ਼ੁਰੂਆਤੀ ਕਰੈਸ਼ ਕੋਰਸ ਸ਼ੁਰੂ ਕੀਤਾ। ਸਵਾਗਤੀ ਨੋਟ ਪ੍ਰੋ. ਬਲਵੰਤ ਸਿੰਘ ਵੱਲੋਂ ਦਿੱਤਾ ਗਿਆ। ਕਾਲਜ ਦੇ ਸਹਾਇਕ ਪ੍ਰੋਫੈਸਰ ਅਲਕਾ ਜੋਸ਼ੀ ਤੇ ਡਾ. ਖੁਸ਼ਪ੍ਰੀਤ ਕੌਰ ਇਸ ਕਰੈਸ਼ ਕੋਰਸ ਲਈ ਅਧਿਆਪਕ ਕੋ-ਆਰਡੀਨੇਟਰ ਸਨ। ਇਸ ਪ੍ਰੋਗਰਾਮ ਵਿੱਚ ਕੁੱਲ 50 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਆਈਕੇਬੀਐਫਯੂ ਰੂਸ ਦੀ ਡਾਰੀਆ ਗਰਬਰ ਦੇ ਨਿਰੰਤਰ ਸਮਰਥਨ ਦੇ ਨਾਲ ਏਕਾਟੇਰੀਨਾ ਅਗੁੁਲਨਿਕ ਦੁੁਆਰਾ ਨਿਰਦੇਸ਼ਿਤ ਰੂਸੀ ਭਾਸ਼ਾ ਦੀਆਂ ਮੂਲ ਗੱਲਾਂ ਦਾ ਅਭਿਆਸ ਕੀਤਾ। ਇਸ ਪਹਿਲਕਦਮੀ ਨੇ ਕਿਸੇ ਦੇ ਗਿਆਨ ਵਿੱਚ ਇੱਕ ਸ਼ਾਨਦਾਰ ਹੁੁਨਰ ਜੋੜਿਆ ਜੋ ਯਕੀਨੀ ਤੌਰ ’ਤੇ ਸਿਖਿਆਰਥੀਆਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਵਿੱਚ ਮਦਦ ਕਰੇਗਾ। ਸਮਾਪਤੀ ਵਾਲੇ ਦਿਨ ਕਾਲਜ ਦੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਆਈਕੇਬੀਐੱਫਯੂ ਦੇ ਭਾਸ਼ਾਈ ਵਿਭਾਗ ਦੇ ਪ੍ਰੋਫੈਸਰਾਂ ਦਾ ਉਨ੍ਹਾਂ ਦੇ ਬੇਅੰਤ ਸਮਰਥਨ ਤੇ ਧੀਰਜ ਲਈ ਦਿਲੋਂ ਧੰਨਵਾਦ ਕੀਤਾ ਤੇ ਨਾਲ ਹੀ ਇਹ ਯਕੀਨੀ ਬਣਾਇਆ ਕਿ ਸਿਖਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਅਭਿਆਸ ਨੂੰ ਜਲਦੀ ਹੀ ਐਡਵਾਂਸ ਕੋਰਸ ਦਾ ਆਯੋਜਨ ਕੀਤਾ ਜਾ ਸਕੇ। ਕਾਲਜ ਦੇ ਡਾਇਰੈਕਟਰ ਨੇ ਅੰਤ ’ਚ ਇਸ ਪਹਿਲਕਦਮੀ ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਟਿਊਟਰਾਂ ਤੇ ਵਿਦਿਆਰਥੀਆਂ ਦੋਵਾਂ ਦੁੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਤ ਵਿੱਚ ਅਲਕਾ ਜੋਸ਼ੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।