ਇੰਟੀਗ੍ਰੇਟਿਡ ਫਲੈਟ ਪੈਨਲ ਦਾ ਕੀਤਾ ਉਦਘਾਟਨ
ਪ੍ਰਿੰਸੀਪਲ ਬਲਬੀਰ ਕੌਰ ਦੀ ਅਗਵਾਈ ਹੇਠ ਇੰਟੀਗ੍ਰੇਟਿਡ ਫਲੈਟ ਪੈਨਲ ਦਾ ਉਦਘਾਟਨ
Publish Date: Sun, 29 Mar 2026 08:31 PM (IST)
Updated Date: Mon, 30 Mar 2026 04:12 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ ਜਗਰਾਓਂ ਪੁਲ ਨੇੜੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਕ-2 ਵਿਖੇ ਮੈਗਾ ਪੀਟੀਐੱਮ ਸੈਸ਼ਨ 2025-26 ਦੌਰਾਨ ਪ੍ਰਿੰਸੀਪਲ ਬਲਬੀਰ ਕੌਰ ਦੀ ਅਗਵਾਈ ਹੇਠ ਨਿੱਕੀ ਕੋਹਲੀ ਅਤੇ ਕੌਂਸਲਰ ਰੁਚੀ ਗੁਲਾਟੀ ਵੱਲੋਂ ਇੰਟੀਗ੍ਰੇਟਿਡ ਫਲੈਟ ਪੈਨਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਮਾ, ਸਮੂਹ ਐੱਸਐੱਮਸੀ ਕਮੇਟੀ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਨਿੱਕੀ ਕੋਹਲੀ ਵੱਲੋਂ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ’ਚ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਦੱਸਿਆ ਗਿਆ ਅਤੇ ਕੌਂਸਲਰ ਰੁਚੀ ਗੁਲਾਟੀ ਨੇ ਵਿਦਿਆਰਥੀਆਂ ਦੇ ਹਰੇਕ ਕੰਮ ਪਹਿਲ ਦੇ ਆਧਾਰ ’ਤੇ ਕਰਨ ਦਾ ਭਰੋਸਾ ਦਿੱਤਾ। ਮੈਗਾ ਪੀਟੀਐੱਮ ਦੌਰਾਨ ਮੌਜ਼ੂਦ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਬਲਬੀਰ ਕੌਰ ਵੱਲੋਂ ਕੀਤਾ ਗਿਆ ਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਅੰਮ੍ਰਿਤ ਕੌਰ, ਵੰਦਨਾ, ਜਸਵਿੰਦਰ ਕੌਰ, ਅਮਰਜੀਤ ਕੌਰ, ਗੌਰਵ ਸਿੰਗਲਾ, ਨਵਜੋਤ ਗਾਬਾ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ।