ਐੱਨਆਰਆਈ ਨੂੰ ਗੇਮ ’ਚ ਉਲਝਾ ਕੇ ਮੁੰਦਰੀ ਲੁੱਟੀ
ਫਿਲਮੀ ਸਟਾਈਲ ’ਚ ਐੱਨਆਰਆਈ ਨੂੰ ਗੇਮ ’ਚ ਉਲਝਾ ਕੇ ਮੁੰਦਰੀ ਲੁੱਟੀ
Publish Date: Tue, 20 Jan 2026 08:03 PM (IST)
Updated Date: Wed, 21 Jan 2026 04:19 AM (IST)

-ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ’ਚ ਠੱਗਾਂ ਦਾ ਕਾਰਨਾਮਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਨੇੜਲੇ ਪਿੰਡ ਕਾਉਂਕੇ ਕਲਾਂ ’ਚ ਕੈਨੇਡਾ ਤੋਂ ਆਏ ਬਜੁਰਗ ਨੂੰ ਕੁਝ ਨੌਜਵਾਨਾਂ ਨੇ ਫਿਲਮੀ ਸਟਾਈਲ ਵਿਚ ਗੇਮ ’ਚ ਉਲਝਾ ਕੇ ਉਨ੍ਹਾਂ ਦੀ ਸੋਨੇ ਦੀ ਮੁੰਦਰੀ ਲੈ ਕੇ ਫਰਾਰ ਹੋ ਜਾਂਦੇ ਹਨ। ਪਿੰਡ ਵਿਚ ਫਿਲਮੀ ਸਟਾਈਲ ’ਚ ਸੋਨੇ ਦੀ ਮੁੰਦਰੀ ਲੈ ਕੇ ਜਾਣ ਵਾਲੇ ਐਲਟੋ ਅਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਕਾਰਵਾਈ ਨੂੰ ਪੁਲਿਸ ਸ਼ਿਕਾਇਤ ਤੋਂ ਇਲਾਵਾ ਪਿੰਡ ਦੇ ਨੌਜਵਾਨ ਖੁਦ ਭਾਲ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਪਰਤੇ ਚਮਕੌਰ ਸਿੰਘ ਆਪਣੇ ਘਰ ਦੇ ਬਾਹਰ ਖੜੇ ਸਨ। ਇਸੇ ਦੌਰਾਨ ਉਨ੍ਹਾਂ ਦੇ ਘਰ ਦੇ ਨਾਲ ਇੱਕ ਦੁਕਾਨ ’ਤੇ ਐਲਟੋ ਕਾਰ ਅਤੇ ਮੋਟਰਸਾਈਕਲ ਆ ਕੇ ਰੁਕਦਾ ਹੈ। ਇਹ ਦੋਵੇਂ ਵਾਹਨ ਚਾਲਕ ਅਤੇ ਸਵਾਰ ਇੱਕ ਦੂਸਰੇ ਨਾਲ ਅੱਖ ਨਹੀਂ ਮਿਲਾਉਂਦੇ ਅਤੇ ਦੁਕਾਨ ਵਿਚ ਜਾਣ ਤੋਂ ਬਾਅਦ ਬਜੁਰਗ ਦੇ ਅੱਗੇ ਗੇਮ ਡੀਟੀਆਂ ਖੇਡਣ ਲੱਗ ਜਾਂਦੇ ਹਨ। ਜਿੱਤ ਹਾਰ ਕਰਦੇ ਬਜੁਰਗ ਚਮਕੌਰ ਸਿੰਘ ਨੂੰ ਵੀ ਆਪਣੇ ਨਾਲ ਲਗਾ ਲੈਂਦੇ ਹਨ। ਇਸੇ ਦੌਰਾਨ ਉਹ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਲੈਂਦੇ ਹਨ ਅਤੇ ਫਿਲਮਾਂ ਵਾਂਗ ਸੋਨੇ ਦੀ ਮੁੰਦਰੀ ਗੇਮ ਵਿਚ ਰੱਖਣ ਦਾ ਸਬਜਬਾਗ ਦਿਖਾਉਂਦੇ ਹੋਏ ਗੁੰਮਰਾਹ ਕਰ ਲੈਂਦੇ ਹਨ। ਇਸੇ ਦੌਰਾਨ ਉਕਤ ਕੁਝ ਸਮੇਂ ਵਿਚ ਹੀ ਸੋਨੇ ਦੀ ਮੁੰਦਰੀ ਗਾਇਬ ਕਰ ਦਿੰਦੇ ਹਨ। ਜਿਸ ਦਾ ਚਮਕੌਰ ਸਿੰਘ ਨੂੰ ਪਤਾ ਵੀ ਨਹੀਂ ਲੱਗਦਾ। ਇਹ ਸਾਰੇ ਆਪੋ ਆਪਣੇ ਵਾਹਨਾਂ ’ਤੇ ਫਰਾਰ ਹੋ ਜਾਂਦੇ ਹਨ। ਜਦੋਂ ਮੁੰਦਰੀ ਦਾ ਪਤਾ ਲੱਗਦਾ ਹੈ ਤਾਂ ਬਜੁਰਗ ਵੱਲੋਂ ਰੌਲਾ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸਾਰਿਆਂ ਵੱਲੋਂ ਗੇਮ ਖੇਡਦਿਆਂ ਇੱਕ ਤਰ੍ਹਾਂ ਉਨ੍ਹਾਂ ਨੂੰ ਹਿਪਨੋਟਾਈਜ਼ ਕਰ ਲਿਆ। ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਪੁਲਿਸ ਚੌਂਕੀ ਕਾਉਂਕੇ ਕਲਾਂ ਵਿਖੇ ਲਿਖਤੀ ਸ਼ਿਕਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਪੁੱਤ ਜੱਗਾ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਐਲਟੋ ਕਾਰ ਸਵਾਰ ਤੇ ਮੋਟਰਸਾਈਕਲ ਸਵਾਰਾਂ ਦੀ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਪਾ ਕੇ ਲੋਕਾਂ ਨੂੰ ਇਨ੍ਹਾਂ ਤੋਂ ਬਚਣ ਲਈ ਅਗਾਹ ਕਰਦਿਆਂ ਪਤਾ ਲੱਗਣ ’ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ।