ਪਾਰਕ ਤੇ ਮੁਹੱਲੇ 'ਚ ਸਫਾਈ ਦੇ ਨਾਕਸ ਪ੍ਰਬੰਧਾਂ ’ਤੇ ਚਰਚਾ
ਮੁਹੱਲਾ ਮਾਤਾ ਰਾਣੀ ਦੇ ਵਸਨੀਕਾਂ ਦੀ ਮੀਟਿੰਗ 'ਚ ਪਾਰਕ ਤੇ ਮੁਹੱਲੇ 'ਚ ਸਫਾਈ ਦੇ ਨਾਕਸ ਪ੍ਰਬੰਧਾਂ ਤੇ ਚਰਚਾ ਹੋਈ
Publish Date: Mon, 12 Jan 2026 08:16 PM (IST)
Updated Date: Tue, 13 Jan 2026 04:13 AM (IST)

ਸਮਾਜ-ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਮੁਹੱਲੇ ਤੇ ਪਾਰਕ ਦੇ ਸੁਧਾਰ ਲਈ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਲਖਵਿੰਦਰ ਸਿੰਘ ਨਸਰਾਲੀ, ਪੰਜਾਬੀ ਜਾਗਰਣ ਖੰਨਾ : ਸ਼ਹਿਰ ਦੇ ਪ੍ਰਮੁੱਖ ਮੁਹੱਲਾ ਮਾਤਾ ਰਾਣੀ ਦੇ ਵਸਨੀਕਾਂ ਦੀ ਮੀਟਿੰਗ ਮਾਤਾ ਰਾਣੀ ਪਾਰਕ ਚ ਹੋਈ। ਮੀਟਿੰਗ ਚ ਮਾਤਾ ਰਾਣੀ ਪਾਰਕ ਦੀ ਮਾੜੀ ਹਾਲਤ, ਸਫ਼ਾਈ ਦੇ ਨਾਕਸ ਪ੍ਰਬੰਧਾਂ ਤੇ ਚਿੰਤਾ ਜਤਾਈ ਤੇ ਸਮੁੱਚੇ ਮੁਹੱਲੇ ਦੇ ਵਿਕਾਸ ਤੇ ਸਫਾਈ ਪ੍ਰਬੰਧਾਂ ਬਾਰੇ ਠੋਸ ਚਰਚਾ ਕੀਤੀ। ਮੀਟਿੰਗ ਨੂੰ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ, ਡੀਕੇ ਮੈਨਰੋ, ਐਸ ਕੇ ਭੱਲਾ ਸੀਏ, ਵੀਕੇ ਭੰਡਾਰੀ, ਪ੍ਰਦੀਪ ਗੋਇਲ, ਭੀਮ ਵਿੱਜ, ਡਾ. ਐੱਸਐੱਸ ਚਾਵਲਾ, ਐਡਵੋਕੇਟ ਮਨਦੀਪ ਸਿੰਘ, ਅਵਤਾਰ ਭੱਟੀ ਤੇ ਪ੍ਰੇਮ ਕਪੂਰ ਨੇ ਸੰਬੋਧਨ ਕਰਦੇ ਹੋਏ ਮੁਹੱਲਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ, ਸਮੱਸਿਆਵਾਂ ਦਾ ਜ਼ਿਕਰ ਕੀਤਾ। ਮੀਟਿੰਗ ਚ ਸ਼ਾਮਲ ਵੱਡੀ ਗਿਣਤੀ ਚ ਮੈਂਬਰਾਂ ਨੇ ਪਿਛਲੇ ਦਿਨੀ ਹੋਈ ਵਾਰਡਬੰਦੀ ਪ੍ਰਤੀ ਨਾਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਤਾ ਰਾਣੀ ਮੁਹੱਲੇ ਨਾਲ ਸਬੰਧਤ ਪੁਰਾਣੇ ਵਾਰਡ ਨੰਬਰ 21 ਦੀਆਂ ਕਈ ਗਲੀਆਂ ਤੇ ਇਲਾਕਾ ਤਿੰਨ ਵਾਰਡਾਂ ਨਾਲ ਜੋੜ ਦਿੱਤਾ ਗਿਆ ਦੱਸਿਆ ਜਾਂਦਾ ਹੈ। ਨਵੀਂ ਵਾਰਡਬੰਦੀ ਤੋਂ ਬਾਅਦ ਵੱਖ ਵੱਖ ਵਾਰਡਾਂ ਦੀ ਬਜਾਏ ਸਮੁੱਚੇ ਮੁਹੱਲਾ ਮਾਤਾ ਰਾਣੀ ਨਾਲ ਸਬੰਧਿਤ ਇੱਕ ਕਮੇਟੀ ਦਾ ਗਠਨ ਕਰਨ ਦੀ ਪਹਿਲ ਕਦਮੀ ਕੀਤੀ ਗਈ, ਇਸ ਕਮੇਟੀ ਚ ਬੈਂਕ ਕਲੋਨੀ ਆਦਿ ਇਲਾਕੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੀਟਿੰਗ ਚ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮੁੱਚੇ ਮੁਹੱਲਾ ਮਾਤਾ ਰਾਣੀ ਪੁਰਾਣੇ ਵਾਰਡ ਨੰਬਰ 21 ਦੇ ਵਿਕਾਸ ਲਈ ਤੇ ਮਾਤਾ ਰਾਣੀ ਪਾਰਕ ਦੀ ਦਿੱਖ ਸੁਧਾਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਚ ਪੂਰਨ ਸਹਿਯੋਗ ਦੇਣ ਤੇ ਮੁਹੱਲੇ ਦੇ ਵਿਕਾਸ ਲਈ ਇਕਜੁੱਟ ਹੋ ਕੇ ਚੱਲਣ ਦਾ ਹੱਥ ਖੜ੍ਹੇ ਕਰਕੇ ਭਰੋਸਾ ਦਿੱਤਾ।ਹਰਪ੍ਰੀਤ ਸਿੰਘ ਪ੍ਰਿੰਸ ਨੇ ਸਪੱਸ਼ਟ ਕੀਤਾ ਕਿ ਵਾਰਡ ਨੰਬਰ 21 ਦੀਆਂ ਕਈ ਗਲੀਆਂ ਤੇ ਇਲਾਕਾ ਬੇਸ਼ੱਕ ਦੂਸਰੇ ਵਾਰਡਾਂ ਨਾਲ ਜੁੜ ਗਿਆ ਗਿਆ ਹੈ ਪ੍ਰੰਤੂ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਧਿਆਨ ਚ ਰੱਖਦੇ ਹੋਏ ਉਨਾਂ ਵੱਲੋਂ ਸੇਵਾਵਾਂ ਭਵਿੱਖ ਚ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਮੁਹੱਲਾ ਵਾਸੀਆਂ ਨੇ ਮਾਤਾ ਰਾਣੀ ਪਾਰਕ ਚ ਅਤੇ ਸਮੁੱਚੇ ਮੁਹੱਲਾ ਮਾਤਾ ਰਾਣੀ ਚ ਸਫਾਈ ਪ੍ਰਬੰਧਾਂ ਅਤੇ ਸਫਾਈ ਦੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਨਗਰ ਕੌਂਸਲ ਖੰਨਾ ਦੀ ਕਾਰਗੁਜਾਰੀ ਪ੍ਰਤੀ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਚ ਪ੍ਰਦੀਪ ਗੋਇਲ, ਡੀਕੇ ਮੈਨਰੋ, ਐਸ ਕੇ ਭੱਲਾ ਸੀਏ, ਭੀਮ ਵਿੱਜ, ਡਾ. ਐਸਐਸ ਚਾਵਲਾ, ਅਵਤਾਰ ਭੱਟੀ, ਰਿੰਕੂ ਜਾਲੂ, ਪ੍ਰੇਮ ਕਪੂਰ ਕਾਕੂ, ਕਮਲ ਵਰਮਾ, ਐਡਵੋਕੇਟ ਮਨਦੀਪ ਸਿੰਘ, ਅਮਿਤ ਰਿੰਕੂ, ਚਰਨਪ੍ਰੀਤ ਸਿੰਘ ਜੋਨੀ, ਕਰਨ ਖੇੜਾ, ਗੁਰਨਾਮ ਸਿੰਘ, ਸਤਪਾਲ ਸਿੰਘ, ਗੁਰਮੀਤ ਸਿੰਘ ਖੁਰਾਣਾ, ਬਿੱਟੂ ਜੀ, ਮੋਹਨਜੀਤ ਸਿੰਘ ਭਾਟੀਆ, ਚਨਪ੍ਰੀਤ ਸਿੰਘ, ਰਣਜੀਤ ਸਿੰਘ ਸਲੂਜਾ, ਦਰਸ਼ਨ ਮਹਿਤਾ, ਸ਼ੀਨੂੰ ਗੇਮਜ਼, ਵਿਸ਼ਾਲ ਸ਼ਰਮਾ, ਹਸੀਨ ਮੁਹੰਮਦ, ਜਸਪ੍ਰੀਤ ਸਿੰਘ ਬਖਸ਼ੀ ਆਦਿ ਪਤਵੰਤੇ ਹਾਜ਼ਰ ਸਨ।