ਡੀਸੀ ਵੱਲੋਂ ਇਲੈਕਟ੍ਰਾਨਿਕ ਰਹਿੰਦ-ਖੂੰਹਦ ਇਕੱਠਾ ਕਰਨ ਲਈ ਈ-ਬਿਨ ਦੀ ਸ਼ੁਰੂਆਤ
ਅਹਿਮ ਖ਼ਬਰ-ਡੀਸੀ ਵੱਲੋਂ ਇਲੈਕਟ੍ਰਾਨਿਕ ਰਹਿੰਦ-ਖੂੰਹਦ ਇਕੱਠਾ ਕਰਨ ਲਈ ਈ-ਬਿਨ ਦੀ ਸ਼ੁਰੂਆਤ
Publish Date: Tue, 03 Feb 2026 06:06 PM (IST)
Updated Date: Tue, 03 Feb 2026 06:08 PM (IST)

-ਰੀਸਾਈਕਲਿੰਗ ਵਿਲਾ ਹਰ ਪੰਦਰਵਾੜੇ ਇਨ੍ਹਾਂ ਥਾਵਾਂ ਤੋਂ ਈ-ਕੂੜਾ ਇਕੱਠਾ ਕਰੇਗਾ ਫ਼ੋਟੋ ਨੰਬਰ-8 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਇਲੈਕਟ੍ਰਾਨਿਕ ਰਹਿੰਦ-ਖੂੰਹਦ ਦੇ ਸੁਰੱਖਿਅਤ ਨਿਪਟਾਰੇ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਸਾਫ਼-ਸੁਥਰਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਜਿਸ ਦੇ ਤਹਿਤ ਇਲੈਕਟ੍ਰਾਨਿਕ ਕੂੜਾ ਇਕੱਠਾ ਕਰਨ ਲਈ ਈ-ਬਿਨ ਲਗਾਏ ਗਏ ਹਨ,ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਕੀਤਾ ਗਿਆ ਹੈ। ਜਨਤਕ ਸਹੂਲਤ ਲਈ ਡੀਸੀ ਕੰਪਲੈਕਸ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਰੋਜ਼ ਗਾਰਡਨ ਪਾਰਕਿੰਗ, ਕੋਚਰ ਬਾਜ਼ਾਰ, ਟਿਊਸ਼ਨ ਮਾਰਕੀਟ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਈ ਬਿਨ ਲਗਾਏ ਗਏ ਹਨ। ਡੀਸੀ ਨੇ ਨਿਵਾਸੀਆਂ ਨੂੰ ਬੇਨਤੀ ਕਿ ਉਹ ਆਪਣੀਆਂ ਅਣਵਰਤੀਆਂ ਜਾਂ ਰੱਦ ਕੀਤੀਆਂ ਗਈਆਂ ਬਿਜਲੀ ਤੇ ਇਲੈਕਟ੍ਰਾਨਿਕ ਚੀਜ਼ਾਂ ਦਾ ਨਿਪਟਾਰਾ ਕਰਨ ਲਈ ਇਹਨਾਂ ਨੂੰ ਘਰੇਲੂ ਈ-ਬਿਨਾਂ ਨਾਲ ਮਿਲਾਉਣ ਦੀ ਬਜਾਏ ਜ਼ਿੰਮੇਵਾਰੀ ਨਾਲ ਇਹਨਾਂ ਮਨੋਨੀਤ ਈ-ਬਿਨਾਂ ਵਿੱਚ ਪਾ ਕੇ ਨਸ਼ਟ ਕਰਨ। ਉਨ੍ਹਾਂ ਕਿਹਾ ਕਿ ਸਹੀ ਰੀਸਾਈਕਲਿੰਗ ਤੇ ਵਾਤਾਵਰਣ ਲਈ ਸੁਰੱਖਿਅਤ ਪ੍ਰੋਸੈਸਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰੀਸਾਈਕਲਿੰਗ ਵਿਲਾ ਹਰ ਪੰਦਰਵਾੜੇ ਇਨ੍ਹਾਂ ਥਾਵਾਂ ਤੋਂ ਈ-ਕੂੜਾ ਇਕੱਠਾ ਕਰੇਗਾ।ਇਸ ਪਹਿਲਕਦਮੀ ਨੂੰ ਕਿੰਗ ਐਕਸਪੋਰਟਸ ਦੇ ਅਰਵਿੰਦਰ ਪੱਡਾ ਨੇ ਅੱਗੇ ਵਧਾਇਆ ਹੈ, ਜਦੋਂ ਕਿ ਪ੍ਰਸ਼ਾਸਨ ਵੱਲੋਂ ਅੰਬਰ ਬੰਦੋਪਾਧਿਆਏ ਨੇ ਸਫਲਤਾਪੂਰਵਕ ਇੱਕ ਮਹੱਤਵਪੂਰਨ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਭੂਮਿਕਾ ਨਿਭਾਈ ਹੈ। ਇਸ ਮੌਕੇ ਮੌਜੂਦ ਮੈਂਬਰਾਂ ਵਿੱਚ ਅਨੂ ਗੁਪਤਾ, ਅਰਵਿੰਦਰ ਪੱਡਾ, ਲਖਮਿੰਦਰ (ਡਿੱਕੀ) ਛਾਬੜਾ, ਸਿਮਰਤ ਕਥੂਰੀਆ ਆਦਿ ਹਾਜ਼ਰ ਸਨ। ਇਹ ਪਹਿਲ ਸ਼ਹਿਰ ਨੂੰ ਸਾਫ਼-ਸੁਥਰਾ ਤੇ ਵਾਤਾਵਰਣ ਪੱਖੋਂ ਅਨੁਕੂਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਨਾਗਰਿਕਾਂ ਨੂੰ ਆਪਣਾ ਇਲੈਕਟ੍ਰਾਨਿਕ ਕੂੜਾ ਜਮ੍ਹਾ ਕਰਕੇਇਹਨਾਂ ਕਲੈਕਸ਼ਨ ਪੁਆਇੰਟਾਂ ਤੇ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।