ਸਵ. ਪੱਪੂ ਦੀ ਯਾਦ ’ਚ ਲਾਏ ਕੈਂਪ ਦੌਰਾਨ 250 ਮਰੀਜ਼ਾਂ ਦਾ ਨਿਰੀਖਣ
ਅਹਿਮ ਖ਼ਬਰ-ਸਵ:ਪੱਪੂ ਦੀ ਯਾਦ ਵਿੱਚ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 250 ਮਰੀਜ਼ਾਂ ਦਾ ਨਿਰੀਖਣ
Publish Date: Wed, 15 Apr 2026 06:50 PM (IST)
Updated Date: Thu, 16 Apr 2026 04:06 AM (IST)

- ਕੈਂਪ ਦੌਰਾਨ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਕੀਤੇ ਵੱਖ-ਵੱਖ ਟੈਸਟ - ਵਿਧਾਇਕ ਪੱਪੀ, ਭਾਜਪਾ ਆਗੂ ਗੋਸ਼ਾ, ਸਵ. ਪੱਪੂ ਦੇ ਸਪੁੱਤਰ ਐਡਵੋਕੇਟ ਗਗਨਦੀਪ ਪੁੱਜੇ ਫ਼ੋਟੋ ਨੰਬਰ-6, 7 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਵਰਗਵਾਸੀ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਯਾਦ ’ਚ ਗੁਰਦੁਆਰਾ ਭਗਤ ਚੇਤ ਰਾਮ ਫੀਲਡ ਗੰਜ ਲੁਧਿਆਣਾ ’ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਅਸ਼ੋਕ ਪਾਰਸ਼ਰ ਪੱਪੀ ਨੇ ਫੀਤਾ ਕੱਟ ਕੇ ਕੀਤਾ। ਜਦਕਿ ਭਾਜਪਾ ਆਗੂ ਗੁਰਦੀਪ ਗੋਸ਼ਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨ ਦਵਿੰਦਰ ਸਿੰਘ ਕਾਲਾ, ਚੇਅਰਮੈਨ ਐਡਵੋਕੇਟ ਗਗਨਪ੍ਰੀਤ ਸਿੰਘ, ਜਗਜੀਤ ਸਿੰਘ ਹੈਪੀ, ਜਸਬੀਰ ਸਿੰਘ ਦੂਆ, ਜਤਿੰਦਰ ਕਪਿਲਾ, ਐਡਵੋਕੇਟ ਚੰਨਪ੍ਰੀਤ ਸਿੰਘ ਹਾਜ਼ਰ ਸਨ। ਮੈਡੀਕਲ ਕੈਂਪ ਵਿੱਚ ਡਾ: ਵੰਦਨਾ ਸ਼ਰਮਾ, ਪੰਕਜ, ਮਨੋਜ ਕੁਮਾਰ, ਰਵੀ ਸਿਆਲ, ਪ੍ਰਵੀਨ ਤੇ ਹਰਜਿੰਦਰ ਸਿੰਘ ਨੇ ਮਰੀਜ਼ਾਂ ਦਾ ਚੈਕਅਪ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਤੇ ਲੋੜਵੰਦ ਮਰੀਜ਼ਾਂ ਦੇ ਟੈਸਟ ਵੀ ਕੀਤੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਵਰਗੀਏ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਟੀਮ ਵੱਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਸਿਰਪਾਓ ਭੇਟ ਕਰ ਸਨਮਾਨਿਤ ਕੀਤਾ ਗਿਆ, ਜਦਕਿ ਡਾਕਟਰਾਂ ਦੀ ਟੀਮ ਨੂੰ ਵਿਧਾਇਕ ਪੱਪੀ ਨੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਗੋਲਾ, ਮਨਮੋਹਨ ਸਿੰਘ ਮੋਹਣੀ, ਰਜੇਸ਼ ਗੁਪਤਾ, ਸਤਨਾਮ ਸਿੰਘ, ਅਮਰਜੀਤ ਸਿੰਘ ਬਿੱਟੂ, ਦਲਜੀਤ ਸਿੰਘ ਚਹਿਲ ਅਤੇ ਇੰਦਰਪ੍ਰੀਤ ਸਿੰਘ ਟਿਵਾਣਾ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਮਹਿਮਾਨਾਂ ਜਗਜੀਤ ਸਿੰਘ ਹੈਪੀ ਦਾ ਧੰਨਵਾਦੀ ਸ਼ਬਦ ਆਖੇ।