ਰਾਮਗੜ੍ਹੀਆ ਕੌਂਸਲ ਯੂਕੇ ਦਾ ਲੁਧਿਆਣਾ ’ਚ ਭਰਵਾਂ ਸਵਾਗਤ
ਅਹਿਮ ਖ਼ਬਰ-ਰਾਮਗੜ੍ਹੀਆ ਕੌਂਸਲ ਯੂਕੇ ਦਾ ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ ਭਰਵਾਂ ਸਵਾਗਤ
Publish Date: Fri, 06 Mar 2026 06:56 PM (IST)
Updated Date: Fri, 06 Mar 2026 07:00 PM (IST)

- ਰਾਮਗੜ੍ਹੀਆ ਭਾਈਚਾਰੇ ਦੀ ਅਮੀਰ ਵਿਰਾਸਤ ਨੂੰ ਵਿਸ਼ਵ ਭਰ ’ਚ ਪ੍ਰਫੁੱਲਿਤ ਕਰਨ ਦਾ ਸੱਦਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਰਾਮਗੜ੍ਹੀਆ ਫਾਊਂਡੇਸ਼ਨ ਦੇ ਮੈਂਬਰਾਂ ਨੇ ਲੁਧਿਆਣਾ ਵਿੱਚ ਵਿਸ਼ੇਸ਼ ਇਕੱਠ ਦੌਰਾਨ ਰਾਮਗੜ੍ਹੀਆ ਕੌਂਸਲ ਯੂਕੇ ਦੇ ਵਫ਼ਦ ਦਾ ਭਰਵਾਂ ਸਵਾਗਤ ਕੀਤਾ। ਰਾਮਗੜ੍ਹੀਆ ਫਾਊਂਡੇਸ਼ਨ ਦੇ ਸੁਖਦਿਆਲ ਸਿੰਘ ਬਸੰਤ ਚੇਅਰਮੈਨ, ਰਘਬੀਰ ਸਿੰਘ ਸੋਹਲ ਪ੍ਰਧਾਨ, ਗੁਰਮੀਤ ਸਿੰਘ ਕੁਲਾਰ ਸਕੱਤਰ ਜਨਰਲ, ਬਲਦੇਵ ਸਿੰਘ ਅਮਰ ਉਪ ਪ੍ਰਧਾਨ, ਭੁਪਿੰਦਰ ਸਿੰਘ ਸੋਹਲ ਵਿੱਤ ਸਕੱਤਰ ਅਤੇ ਦਿਨੇਸ਼ ਸਿੰਘ ਭੋਗਲ ਸਕੱਤਰ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਰਾਮਗੜ੍ਹੀਆ ਕੌਂਸਲ ਯੂਕੇ ਤੋਂ ਆਏ ਵਫ਼ਦ ਵਿੱਚ ਲਛਮਣ ਸਿੰਘ ਭੰਮਰਾ ਜਨ ਸੰਪਰਕ ਅਫ਼ਸਰ ਅਤੇ ਅਵਤਾਰ ਕੌਰ ਭੰਮਰਾ, ਹਿੰਦਪਾਲ ਸਿੰਘ ਕੁੰਦਰਾ ਜਨਰਲ ਸਕੱਤਰ, ਪਿੰਦਰ ਕੌਰ ਕੁੰਦਰਾ, ਕਿਰਪਾਲ ਸਿੰਘ ਸੱਗੂ ਅਤੇ ਦਵਿੰਦਰ ਕੌਰ ਸੱਗੂ, ਗੁਰਜੀਤ ਸਿੰਘ ਅਤੇ ਸ੍ਰੀ ਕੌਰ ਭੰਮਰਾ, ਭਲਵਿੰਦਰ ਸਿੰਘ ਵਿਰਦੀ, ਨਰਿੰਦਰ ਕੌਰ ਵਿਰਦੀ, ਬਲਵਿੰਦਰ ਸਿੰਘ ਸੋਖੀ, ਰਸ਼ਪਾਲ ਕੌਰ ਸੋਖੀ, ਪ੍ਰਸ਼ੋਤਮ ਸਿੰਘ ਕੁੰਦੀ, ਜਸਵੰਤ ਕੌਰ ਕੁੰਦੀ, ਨਰਿੰਦਰ ਸਿੰਘ ਉੱਭੀ, ਲਖਵਿੰਦਰ ਕੌਰ ਉੱਭੀ, ਬਲਜੀਤ ਸਿੰਘ ਪਨੇਸਰ, ਬਲਜੀਤ ਸਿੰਘ ਪਨੇਸਰ, ਹਰਸਿਮਰ ਕੌਰ ਸੰਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੈਂਬਰਾਂ ਨੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਰਾਮਗੜ੍ਹੀਆ ਭਾਈਚਾਰੇ ਦੀ ਅਮੀਰ ਵਿਰਾਸਤ ਨੂੰ ਵਿਸ਼ਵ ਭਰ ਵਿੱਚ ਪ੍ਰਫੁੱਲਿਤ ਕਰਨ ਦੀ ਮਹੱਤਤਾ ਬਾਰੇ ਚਰਚਾ ਕੀਤੀ। ਇਸ ਮੌਕੇ ਰਾਮਗੜ੍ਹੀਆ ਫਾਊਂਡੇਸ਼ਨ ਦੇ 100 ਤੋਂ ਵੱਧ ਮੈਂਬਰ ਮੌਜੂਦ ਸਨ, ਜਿਸ ਨਾਲ ਇਹ ਸਮਾਗਮ ਭਾਈਚਾਰਕ ਆਗੂਆਂ ਅਤੇ ਮੈਂਬਰਾਂ ਦਾ ਇੱਕ ਯਾਦਗਾਰ ਇਕੱਠ ਬਣ ਗਿਆ।