ਵਿਧਾਇਕ ਸਿੱਧੂ ਵੱਲੋਂ ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨਾਲ ਮੀਟਿੰਗ
ਅਹਿਮ ਖ਼ਬਰ-ਯੂਸੀਪੀਐਮਏ ਵਿਖੇ ਵਿਧਾਇਕ ਸਿੱਧੂ ਵੱਲੋਂ ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨਾਲ ਮੀਟਿੰਗ
Publish Date: Tue, 10 Feb 2026 07:30 PM (IST)
Updated Date: Wed, 11 Feb 2026 04:12 AM (IST)

-ਮਿਕਸ ਲੈਂਡ ਯੂਜ ਏਰੀਆ ਨੂੰ ਪੱਕੇ ਤੌਰ ’ਤੇ ਇੰਡਸਟਰੀ ਏਰੀਆ ਬਣਾਉਣ ਦੀ ਰੱਖੀ ਜ਼ੋਰਦਾਰ ਮੰਗ -ਕਿਹਾ, ਵਿਭਾਗਾਂ ਨਾਲ ਰਾਬਤਾ ਕਾਇਮ ਕਰ ਕੇ ਸਮੱਸਿਆਵਾਂ ਨੂੰ ਤਰਜੀਹੀ ਤੌਰ ’ਤੇ ਨਿਪਟਾਵਾਂਗੇ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐਮਏ) ਵਿਖੇ ਅੱਜ ਹਲਕਾ ਆਤਮ ਨਗਰ ਦੇ ਉਦਯੋਗਪਤੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਜਿੱਥੇ ਵਿਧਾਇਕ ਸਿੱਧੂ ਨੇ ਸਮੱਸਿਆਵਾਂ ਸੁਣੀਆਂ, ਉੱਥੇ ਸਨਅਤਕਾਰਾਂ ਨੇ ਮਿਕਸ ਲੈਂਡ ਯੂਜ ਏਰੀਆ ਨੂੰ ਪੱਕੇ ਤੌਰ ’ਤੇ ਇੰਡਸਟਰੀ ਏਰੀਆ ਬਨਾਉਣ ਦੀ ਜ਼ੋਰਦਾਰ ਮੰਗ ਕੀਤੀ। ਮੀਟਿੰਗ ਦੌਰਾਨ ਟ੍ਰੇਡ ਕਮਿਸ਼ਨ ਹਲਕਾ ਆਤਮ ਨਗਰ ਦੇ ਮੈਂਬਰ ਤੇ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰਜ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਸਰਹਾਲੀ, ਸਾਹਿਲ ਅਗਰਵਾਲ (ਸੂਬਾ ਸਕੱਤਰ) ਲੁਧਿਆਣਾ, ਜੀਐੱਸਟੀ ਵਿਭਾਗ ਦੇ ਚੇਅਰਮੈਨ ਪਰਮਪਾਲ ਸਿੰਘ ਬਾਵਾ, ਮਨਪ੍ਰੀਤ ਸਿੰਘ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਮੌਜੂਦ ਸਨ। ਮੀਟਿੰਗ ਦੌਰਾਨ ਵੱਖ-ਵੱਖ ਮਾਰਕੀਟ ਅਤੇ ਉਦਯੋਗਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਜਿਵੇਂ ਕਿ ਬੁਨਿਆਦੀ ਢਾਂਚਾ, ਮਲਕੀਅਤ ਹੱਕ ਅਤੇ ਟੈਕਸ ਸੰਬੰਧੀ ਮਾਮਲੇ ਉਠਾਏ। ਸਿੱਧੂ ਵੱਲੋਂ ਉਦਯੋਗਪਤੀਆਂ ਦੀਆਂ ਜੀਐੱਸਟੀ ਵਿਭਾਗ ਦੇ ਨਾਲ ਸਬੰਧਤ ਮੁਸ਼ਕਿਲਾਂ ਅਤੇ ਮਿਕਸ ਲੈਂਡ ਯੂਜ ਏਰੀਆ ਦਾ ਪੱਕੇ ਤੋਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਸਮੱਸਿਆਵਾਂ ਨੂੰ ਤਰਜੀਹੀ ਤੌਰ ’ਤੇ ਨਿਪਟਾਇਆ ਜਾਵੇਗਾ। ਉਨ੍ਹਾਂ ਖਾਸ ਤੌਰ ’ਤੇ ਆਰ.ਆਰ. ਭਾਰਦਵਾਜ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਨਗਰ ਨਿਗਮ ਦੀਆਂ ਕਿਰਾਏ ’ਤੇ ਚੱਲ ਰਹੀਆਂ ਦੁਕਾਨਾਂ ਦੀ ਮਲਕੀਅਤ ਦੇ ਹੱਕ ਦੇਣ ਲਈ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਵਪਾਰੀਆਂ ਦੇ ਬਕਾਇਆ ਜੀਐਸਟੀ ਰਿਫੰਡ ਅਤੇ ਹੋਰ ਵਿਭਾਗੀ ਮਸਲਿਆਂ ਦਾ ਵੀ ਜਲਦ ਨਿਬੇੜਾ ਕਰਵਾੲਆ ਜਾਵੇਗਾ। ਮੀਟਿੰਗ ਵਿੱਚ ਆਤਮ ਨਗਰ ਖੇਤਰ ਦੇ ਪ੍ਰਮੁੱਖ ਉਦਯੋਗਪਤੀ, ਵਪਾਰੀ ਤੇ ਦੁਕਾਨਦਾਰਾਂ ਵਿੱਚ ਅਵਤਾਰ ਸਿੰਘ ਭੋਗਲ, ਹਰਸਿਮਰਨਜੀਤ ਸਿੰਘ ਲੱਕੀ, ਗੁਰਚਰਨ ਸਿੰਘ ਮਣਕੂ, ਇੰਦਰਜੀਤ ਸਿੰਘ ਨਵਯੁਗ, ਸੁਰਿੰਦਰ ਪਾਲ ਸਿੰਘ ਸੋਨੂੰ ਨਾਜ, ਪੁਨੀਤ ਮਦਾਨ, ਰਾਜ ਕੁਮਾਰ ਰਾਜੂ, ਦਿਲਪ੍ਰੀਤ ਰੂਬਲ, ਮੈਂਬਰ ਪੰਜਾਬ ਰਾਜ ਟਰੇਡ ਕਮਿਸ਼ਨ ਅਸੋਕ ਪੁਰੀ, ਸਤਇੰਦਰ ਸਿੰਘ, ਸਤਬੀਰ ਬਿੰਦਰਾ, ਹਰਮੀਤ ਸਿੰਘ ਭਾਟੀਆ, ਸਤਿੰਦਰ ਸਿੰਘ ਟੋਨੀ, ਜਤਿੰਦਰ ਸਿੰਘ ਬਾਂਗਾ, ਡਾ: ਗੁਰਪ੍ਰੀਤ ਸਿੰਘ, ਰਾਜਾ ਜੀ ਸ਼ਾਮਲ ਹੋਏ, ਜਿਨ੍ਹਾਂ ਆਸ ਪ੍ਰਗਟਾਈ ਕਿ ਵਿਧਾਇਕ ਸਿੱਧੂ ਵੱਲੋਂ ਦਿੱਤਾ ਭਰੋਸਾ ਜਲਦ ਅਮਲ ’ਚ ਲਿਆਂਦਾ ਜਾਵੇਗਾ।