ਖ਼ਾਲਸਾ ਕਾਲਜ ਲੜਕੀਆ ਦਾ 65ਵਾਂ ਸਾਲਾਨਾ ਖੇਡ ਸਮਾਗਮ ਸੰਪੰਨ
ਅਹਿਮ ਖ਼ਬਰ-ਖ਼ਾਲਸਾ ਕਾਲਜ ਲੜਕੀਆ ਦਾ 65ਵਾਂ ਸਾਲਾਨਾ ਖੇਡ ਸਮਾਗਮ ਸੰਪੰਨ
Publish Date: Sat, 28 Feb 2026 07:02 PM (IST)
Updated Date: Sat, 28 Feb 2026 07:04 PM (IST)

ਕਮਲਾ ਕੁਮਾਰੀ ਸਰਬੋਤਮ ਐਥਲੀਟ ਤੇ ਰਾਠੀ ਸਾਲ ਦੀ ਸਰਬੋਤਮ ਖਿਡਾਰੀ ਬਣੀ ਫ਼ੋਟੋ ਨੰਬਰ-7, 8, 9, 10 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਵਿਖੇ ਸਾਲਾਨਾ ਖੇਡ ਸਮਾਗਮ ਉਤਸ਼ਾਹਪੂਰਵਕ ਸੰਪੰਨ ਹੋਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਗੁਰਦੀਪ ਕੌਰ ਡਾਇਰੈਕਟਰ ਪ੍ਰਸ਼ਾਸ਼ਨ ਪੀਆਈਐੱਸ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਨੇ ਸ਼ਿਰਕਤ ਕੀਤੀ। ਕਾਲਜ ਦੇ ਸਾਲਾਨਾ ਖੇਡ ਸਮਾਗਮ ਦੀ ਬੈਸਟ ਐਥਲੀਟ ਦਾ ਖਿਤਾਬ ਕਮਲਾ ਕੁਮਾਰੀ ਬੀਏ ਭਾਗ ਤੀਜਾ ਦੀ ਵਿਦਿਆਰਥਣ ਨੂੰ ਮਿਲਿਆ ਅਤੇ ਸਾਲਾਨਾ ਸਰਬੋਤਮ ਖਿਡਾਰੀ ਦਾ ਖਿਤਾਬ ਮੁਸਕਾਨ ਰਾਠੀ ਨੂੰ ਮਿਲਿਆ। ਕਾਲਜ ਦੀਆਂ ਹੋਣਹਾਰ ਖਿਡਾਰਨਾਂ ਅਤੇ ਕੋਚ ਦੀ ਅਣਥੱਕ ਮਿਹਨਤ ਸਦਕਾ ਬੇਤਰਹੀਨ ਮਾਣ ਮੱਤੀਆਂ ਪ੍ਰਾਪਤੀਆਂ ਲਈ ਕਾਲਜ ਮੈਨੇਜਮੈਂਟ ਵਲੋਂ ਖਿਡਾਰਨਾਂ ਅਤੇ ਕੋਚਾਂ ਨੂੰ 2,25,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਘ, ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਰਵਿੰਦਰ ਕੌਰ, ਮੈਡਮ ਮਨਮੀਤ ਕੌਰ ਗਰੇਵਾਲ, ਡਾ. ਕੰਵਲਪ੍ਰੀਤ ਕੌਰ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੇ ਪ੍ਰਿੰਸੀਪਲ ਤ੍ਰਿਪਤਾ, ਰਿਟਾਇਰਡ ਅਧਿਆਪਕ ਆਦਿ ਉੱਘੀਆਂ ਸਖ਼ਸੀਅਤਾਂ ਉਚੇਚੇ ਤੌਰ ’ਤੇ ਹਾਜ਼ਰ ਹੋਈਆਂ। ਕਾਲਜ ਡਾਇਰੈਕਟਰ ਡਾ . ਮੁਕਤੀ ਗਿੱਲ, ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਤੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਐਥਲੈਟਿਕਸ ਤੇ ਮੰਨੋਰੰਜਨਮਈ ਖੇਡਾਂ ਵਿਚ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਿੱਖ ਮਾਰਸ਼ਲ ਆਰਟ ਸੰਸਥਾ ਵਲੋਂ ਗਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਸਾਲਾਨਾ ਖੇਡ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਚੁੱਘ ਨੇ ਵਿਦਿਆਰਥਣਾਂ ਨੂੰ ਭਾਸ਼ਣ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥਣਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣ ਲਈ ਖੇਡਾਂ ਵਿਚ ਭਾਗ ਲੈਣਾ ਜ਼ਰੂਰੀ ਹੈ। ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਗਿੱਧਾ ਦੀ ਪੇਸ਼ਕਾਰੀ ਕੀਤੀ ਗਈ। ਅਮਨ ਸ਼ਾਂਤੀ ਤੇ ਆਜ਼ਾਦੀ ਦੇ ਪ੍ਰਤੀਕ ਲਈ ਗੁਬਾਰੇ ਉਡਾਏ ਗਏ। ਕਾਲਜ ਪ੍ਰਿੰਸੀਪਲ ਡਾ .ਕਮਲਜੀਤ ਗਰੇਵਾਲ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਮਨਦੀਪ ਕੌਰ, ਸਮੂਹ ਸਟਾਫ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਦੇ ਨਤੀਜੇ ਇਸ ਤਰ੍ਹਾਂ ਰਹੇ 200 ਮੀਟਰ ਦੌੜ ਵਿਚ ਕਮਲਾ ਨੇ ਪਹਿਲਾ ਤੇ ਸ਼ਾਨਿਆ ਨੇ ਦੂਜਾ, 400 ਮੀਟਰ ਦੌੜ ਵਿਚ ਕੋਮਲ ਕੁਮਾਰੀ ਨੇ ਪਹਿਲਾ ਤੇ ਅਨੀਤਾ ਯਾਦਵ ਨੇ ਦੂਸਰਾ, 800 ਮੀਟਰ ਦੌੜ ਵਿੱਚ ਸੇਜ਼ਲਜੀਤ ਕੌਰ ਨੇ ਪਹਿਲਾ ਤੇ ਨਿਮਰਤ ਕੌਰ ਗਰੇਵਾਲ ਨੇ ਦੂਜਾ, ਸਟਾਫ਼ ਦੌੜ ਵਿੱਚ ਹਰਮੀਤ ਕੌਰ ਨੇ ਪਹਿਲਾ ਤੇ ਰਿਤਿਕਾ ਘਈ ਨੇ ਦੂਸਰਾ, ਪੁਰਾਣੇ ਵਿਦਿਆਰਥੀਆਂ ਦੀ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ ਤੇ ਰਿਤਿਕਾ ਘਈ ਨੇ ਦੂਜਾ, ਸੇਵਾਦਾਰਾਂ ਦੀ ਦੌੜ ਵਿੱਚ ਓਮ ਪ੍ਰਕਾਸ਼ ਨੇ ਪਹਿਲਾ ਤੇ ਸ਼ਾਮ ਲਾਲ ਨੇ ਦੂਜਾ, ਬੱਚਿਆਂ ਦੀ ਦੌੜ ਵਿੱਚ ਹਰੀਤ ਨੇ ਪਹਿਲਾ ਤੇ ਗੁਣਜੱਸ ਨੇ ਦੁੂਸਰਾ ਸਥਾਨ ਪ੍ਰਾਪਤ ਕੀਤਾ। ਅੰਤਰ ਕਾਲਜ ਟੱਗ ਆਫ਼ ਵਾਰ ਵਿੱਚ ਐਮਏ 1 ਨੇ ਪਹਿਲਾ, ਸਰਬੋਤਮ ਮਾਰਚ ਪਾਸਟ ਦਾ ਖਿਤਾਬ ਬੀਸੀਏ ਨੂੰ ਮਿਲਿਆ।