ਉਦਯੋਗਪਤੀ ਲੋੜ ਅਨੁਸਾਰ ਹੀ ਕੱਚੇ ਮਾਲ ਦੀ ਖ਼੍ਰੀਦ ਕਰਨ : ਮੱਕੜ
ਅਹਿਮ ਖ਼ਬਰ-ਉਦਯੋਗਪਤੀ ਲੋੜ ਅਨੁਸਾਰ ਹੀ ਕੱਚੇ ਮਾਲ ਦੀ ਖ਼੍ਰੀਦ ਕਰਨ-ਮੱਕੜ
Publish Date: Tue, 10 Mar 2026 06:25 PM (IST)
Updated Date: Tue, 10 Mar 2026 06:27 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਅਸੀਂ ਪਿਛਲੇ ਕੁੱਝ ਦਿਨਾਂ ਤੋਂ ਵੇਖ ਰਹੇ ਹਾਂ ਕਿ ਕੱਚੇ ਮਾਲ ਜਿਵੇਂ ਲੋਹਾ, ਸਟੀਲ, ਤਾਰ, ਪਲਾਸਟਿਕ ਦਾਣਾ ਤੇ ਕੈਮੀਕਲ ਆਦਿ ਦੇ ਭਾਅ ਅਚਾਨਕ ਤੇ ਬਿਨਾਂ ਕਿਸੇ ਵਾਜਬ ਕਾਰਨ ਦੇ ਵਧਾਏ ਜਾ ਰਹੇ ਹਨ। ਜਿਸ ਨੂੰ ਰੋਕਣ ਲਈ ਸਾਰੇ ਉਦਯੋਗਪਤੀਆਂ ਨੂੰ ਬੇਨਤੀ ਹੈ ਕਿ ਜਿੰਨੀ ਅਸਲ ਲੋੜ ਹੋਵੇ, ਓਸੇ ਮੁਤਾਬਕ ਹੀ ਕੱਚੇ ਮਾਲ ਦੀ ਖਰੀਦ ਕੀਤੀ ਜਾਵੇ। ਜੇ ਅਸੀਂ ਸਾਰੇ ਮਿਲ ਕੇ ਸੋਚ-ਸਮਝ ਕੇ ਖਰੀਦ ਕਰਾਂਗੇ, ਤਾਂ ਬੇਵਜ੍ਹਾ ਭਾਅ ਵਧਾਉਣ ਵਾਲਿਆਂ ਨੂੰ ਵੀ ਸਮਝ ਆ ਜਾਵੇਗੀ ਕਿ ਬਾਜ਼ਾਰ ਨੂੰ ਲੁੱਟਣਾ ਇੰਨਾ ਆਸਾਨ ਨਹੀਂ। ਉਨ੍ਹਾਂ ਕਿਹਾ ਕਿ ਇਹਨਾਂ ਉਪਰੋਕਤ ਉਪਤਾਦਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਇੰਨਾ ਵਾਧਾ ਨਹੀਂ ਕੀਤਾ ਗਿਆ। ਇਹ ਵਾਧਾ ਜ਼ਿਆਦਾਤਰ ਟਰੇਡਰਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਮੱਕੜ ਨੇ ਕਿਹਾ ਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਰਖ਼ਾਨਿਆਂ ਵਿਚ ਇਹ ਕੱਚਾ ਮਾਲ ਵਰਤਿਆ ਜਾਂਦਾ ਹੈ, ਉਹਨਾਂ ਵਿੱਚ ਇਕਜੁਟਤਾ ਦੀ ਕਮੀ ਕਰਕੇ ਅੱਜ ਇਹ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਸ ਨਾਜ਼ੁਕ ਸਮੇਂ ਵਿਚ ਇਕ ਦੂਸਰੀ ਦੀ ਸਹਾਇਤਾ ਨਾਲ ਅੱਗੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ।