ਲੁਧਿਆਣਾ ਦੇ ਰੋਜ਼ ਗਾਰਡਨ ਪਾਰਕਿੰਗ ’ਚ ਪਹਿਲੇ ਈ-ਬਿਨ ਦੀ ਸ਼ੁਰੂਵਾਤ
ਅਹਿਮ ਖ਼ਬਰ-ਲੁਧਿਆਣਾ ਦੇ ਰੋਜ਼ ਗਾਰਡਨ ਪਾਰਕਿੰਗ ਵਿਖੇ ਪਹਿਲੇ ਈ-ਬਿਨ ਦੀ ਸ਼ੁਰੂਵਾਤ
Publish Date: Tue, 20 Jan 2026 06:42 PM (IST)
Updated Date: Wed, 21 Jan 2026 04:13 AM (IST)

- ਲੁਧਿਆਣਾ ਦੇ ਫਿਲੈਂਥਰੋਪੀ ਕਲੱਬ ਵੱਲੋਂ ਕੀਤੀ ਗਈ ਈ-ਬਿਨ ਪਹਿਲਕਦਮੀ ਫ਼ੋਟੋ ਨੰਬਰ-12 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਨੇ ਜ਼ਿੰਮੇਵਾਰ ਇਲੈਕਟ੍ਰਾਨਿਕ ਰਹਿੰਦ-ਖੂੰਹਦ ਪ੍ਰਬੰਧਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਰੋਜ਼ ਗਾਰਡਨ ਪਾਰਕਿੰਗ ਵਿਖੇ ਸ਼ਹਿਰ ਦੇ ਪਹਿਲੇ ਈ-ਬਿਨ ਦੀ ਸ਼ੁਰਆਤ ਹੋ ਗਈ ਹੈ। ਇਹ ਪਹਿਲ ਰਸਮੀ ਤੌਰ ਤੇ ਕੀਤੀ ਗਈ ਸੀ, ਜਿਸ ਦਾ ਉਦਘਾਟਨ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਨੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਅਦਿੱਤਿਆ ਦਾਚਵਾਲ ਦੀ ਹਾਜ਼ਰੀ ਵਿਚ ਕੀਤਾ ਗਿਆ। ਈ-ਬਿਨ ਪਹਿਲਕਦਮੀ ਅਰਵਿੰਦਰ ਪੱਡਾ ਦੀ ਅਗਵਾਈ ਹੇਠ ਫਿਲੈਂਥਰੋਪੀ ਕਲੱਬ ਦੁਆਰਾ ਚਲਾਈ ਗਈ ਹੈ,ਇਸ ਪਹਿਲਕਦਮੀ ਵਿੱਚ ਲਖਮਿੰਦਰ ਕੌਰ ਡਿੱਕੀ ਛਾਬੜਾ, ਵਿੰਮੀ ਬਜਾਜ, ਅਨੂ ਗੁਪਤਾ, ਜੈਜ਼ ਭੋਗਲ, ਮਹਿਕ ਬਾਂਸਲ,ਪ੍ਰੀਤੀ ਕਪੂਰ ਦੇ ਸਰਗਰਮ ਸਹਿਯੋਗ ਦੇ ਨਾਲ ਨੇਪਰੇ ਚਾੜ੍ਹੀ ਗਈ। ਸਮੂਹਿਕ ਯਤਨ ਦਾ ਉਦੇਸ਼ ਸੁਰੱਖਿਅਤ ਨਿਪਟਾਰੇ ਅਤੇ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਹੈ। ਵਾਤਾਵਰਣ ਦੀ ਜ਼ਿੰਮੇਵਾਰੀ ਪ੍ਰਤੀ ਜਨਤਕ ਜਾਗਰੂਕਤਾ ਪੈਦਾ ਕਰਦੇ ਹੋਏ ਇਲੈਕਟ੍ਰਾਨਿਕ ਰਹਿੰਦ-ਖੂੰਹਦ ਅਤੇ ਰੋਜ਼ ਗਾਰਡਨ ਪਾਰਕਿੰਗ ਵਿਖੇ ਸਫਲ ਲਾਂਚ ਤੋਂ ਬਾਅਦ ਵਾਧੂ ਈ-ਬਿਨ ਲਗਾਏ ਜਾਣ ਦੀ ਯੋਜਨਾ ਹੈ। ਜਨਵਰੀ ਦੇ ਅੰਤ ਤੱਕ ਡਿਪਟੀ ਕਮਿਸ਼ਨਰ ਲੁਧਿਆਣਾ ਕੰਪਲੈਕਸ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਟਿਊਸ਼ਨ ਮਾਰਕੀਟ ਮਾਡਲ ਟਾਊਨ ਐਕਸਟੈਂਨਸ਼ਨ ਅਤੇ ਕੋਚਰ ਮਾਰਕੀਟ ਵਿਖੇ ਇਨ੍ਹਾਂ ਈ-ਬਿਨਾਂ ਵਿੱਚ ਜਮ੍ਹਾ ਸਾਰਾ ਇਲੈਕਟ੍ਰਾਨਿਕ ਰਹਿੰਦ-ਖੂੰਹਦ ਇਕੱਠਾ ਕੀਤਾ ਜਾਵੇਗਾ ਅਤੇ ਹਰ ਵਾਰ ਜ਼ਿੰਮੇਵਾਰੀ ਨਾਲ ਰੀਸਾਈਕਲ ਕੀਤਾ ਜਾਵੇਗਾ। ਈ ਬਿਨ ਦੀ ਸਥਾਪਨਾ ਕਰਨ ਦਾ ਮਕਸਦ ਸ਼ਹਿਰ ਦੇ ਭੀੜ ਵਾਲੀਆਂ ਥਾਵਾਂ ਨੂੰ ਹਰਿਆ ਭਰਿਆ ਤੇ ਰਹਿੰਦ ਖੂੰਹਦ ਮੁਕਤ ਕਰਨਾ ਹੈ।