ਹਲਕਾ ਦੱਖਣੀ ਦੇ ਕਾਂਗਰਸੀਆਂ ਦੀਆਂ ਬੀਐੱਲਏ ਬਣਾਉਣ ਲਈ ਚੀਮਾ ਨੇ ਲਾਈਆਂ ਡਿਊਟੀਆਂ
ਅਹਿਮ ਖ਼ਬਰ-ਹਲਕਾ ਦੱਖਣੀ ਦੇ ਕਾਂਗਰਸੀ ਆਗੂਆਂ ਦੀਆਂ ਬੀਐਲਏ ਬਣਾਉਣ ਲਈ ਚੀਮਾ ਨੇ ਲਗਾਈਆਂ ਡਿਊਟੀਆਂ
Publish Date: Thu, 19 Mar 2026 06:44 PM (IST)
Updated Date: Thu, 19 Mar 2026 06:46 PM (IST)

- ‘ਆਪ’ ਆਗੂਆਂ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ : ਚੀਮਾ ਫ਼ੋਟੋ ਨੰਬਰ-17 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭ ਹਲਕਾ ਲੁਧਿਆਣਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਮੁੱਖ ਦਫ਼ਤਰ ਲੁਹਾਰਾ ਵਿਖੇ ਹੋਈ। ਜਿਸ ਵਿੱਚ ਨੇੜ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਸਰਗਰਮੀਆਂ ਤੇਜ਼ ਕਰਨ ਬਾਰੇ ਚਰਚਾ ਕੀਤੀ ਗਈ। ਵਿਧਾਨ ਸਭ ਹਲਕਾ ਲੁਧਿਆਣਾ ਦੱਖਣੀ ਵਿਚ ਪੈਂਦੇ ਲਗਭਗ ਪੌਣੇ ਦੋ ਸੌ ਪੋਲਿੰਗ ਬੂਥਾਂ ’ਤੇ ਬੀਐਲਏ ਲਾਉਣ ਲਈ ਇਮਾਨਦਾਰ ਤੇ ਮਿਹਨਤੀ ਕਾਂਗਰਸੀ ਵਰਕਰਾਂ ਦੀ ਇੱਕ ਲਿਸਟ ਬਣਾਉਣ ਦੀ ਡਿਊਟੀ ਲਾਈ ਗਈ, ਤਾਂ ਜੋ ਜਾਅਲੀ ਵੋਟਾਂ ਕਰਵਾਈਆਂ ਜਾ ਸਕਣ ਅਤੇ ਨਵੀਆਂ ਵੋਟਾਂ ਬਣਾਉਣ ਸਮੇਂ ਧਿਆਨ ਰੱਖਿਆ ਜਾ ਸਕੇ। ਵਾਰਡ ਨੰਬਰ 38 ਦੇ ਕੌਂਸਲਰ ਸਤਪਾਲ ਸਿੰਘ ਲੁਹਾਰਾ, ਸਾਬਕਾ ਡਿਪਟੀ ਮੇਅਰ ਦੇ ਪਤੀ ਤੇ ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਮੁੱਖ ਬੁਲਾਰੇ ਜਰਨੈਲ ਸਿੰਘ ਸ਼ਿਮਲਾਪੁਰੀ, ਸਾਬਕਾ ਬਲਾਕ ਪ੍ਰਧਾਨ ਪਲਵਿੰਦਰ ਸਿੰਘ ਤੱਗੜ ਤੇ ਹਰੀਸ਼ ਕੁਮਾਰ ਗੋਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਂ ਚੁੱਕੇ ਹਨ ਕਿ ਜਿਹੜੇ ਪਿਛਲੀਆਂ ਸਰਕਾਰਾਂ ਵਿਰੁੱਧ ਬਿਆਨ ਦਿੰਦੇ ਹੋਏ ਲੋਕਾਂ ਨੂੰ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਸਤਾ ਵਿੱਚ ਆਈ ਹੈ। ਹੁਣ ਆਪ ਸਰਕਾਰ ਵਿਚ ਬੈਠੇ ਮੰਤਰੀ ਤੇ ਸੰਤਰੀ ਉਨ੍ਹਾਂ ਤੋਂ ਵੱਧ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿਚ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਹਰ ਰੋਜ ਕੋਈ ਨਾ ਕੋਈ ਕਤਲ ਤੇ ਲੁੱਟ ਖੋਹ ਦੀ ਵਾਰਦਾਤ ਪੜ੍ਹਨ ਸੁਣਨ ਨੂੰ ਮਿਲ ਜਾਂਦੀ ਹੈ। ਗੈਂਗਸਟਰ ਦਿਨ ਦਿਹਾੜੇ ਫ਼ਿਰੌਤੀਆਂ ਮੰਗਦੇ ਹਨ ਅਤੇ ਸ਼ਿਕਾਇਤ ਕਰਨ ’ਤੇ ਹਮਲੇ ਹੁੰਦੇ ਹਨ, ਪ੍ਰੰਤੂ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ। । ਚੀਮਾ ਨੇ ਅੱਗੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਵੀ ਬੇਬਸ ਹੋ ਕੇ ਰਹਿ ਗਿਆ ਹੈ, ਕਿਉਂਕਿ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਆਪ ਆਗੂਆਂ ਦੀ ਸੁੱਰਖਿਆ ਤੇ ਲਈਆਂ ਹੋਇਆ ਹਨ ਅਤੇ ਥਾਣਿਆ ਵਿੱਚ ਮੁਲਾਜ਼ਮਾਂ ਦੀ ਗਿਣਤੀ ਨਾ ਮਾਤਰ ਹੀ ਰਹਿ ਗਈ ਹੈ। ਜਿਸ ਕਾਰਨ ਪੰਜਾਬ ਦਾ ਉਦਯੋਗ ਤੇ ਵਪਾਰ ਬਾਹਰਲੇ ਸੂਬਿਆਂ ਵਿਚ ਪਲਾਇਨ ਕਰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਫਰੰਟ ’ਤੇ ਫੈਲ ਹੋ ਚੁੱਕੀ ਹੈ ਅਤੇ ਇਸ ਦੇ ਮੰਤਰੀ ਤੇ ਵਿਧਾਇਕ ਜਿਹੜੇ 4 ਸਾਲ ਪਹਿਲਾ 2 ਪਹੀਆ ਵਾਹਨ ਅਤੇ ਮਾਮੂਲੀ ਜਿਹੇ ਘਰ ਦੇ ਮਾਲਕ ਸਨ। ਹੁਣ ਉਹ ਲਗਜ਼ਰੀ ਗੱਡੀਆਂ ਤੇ ਵੱਡੀਆਂ ਕੋਠੀਆਂ ਦੇ ਮਾਲਕ ਬਣ ਚੁੱਕੇ ਹਨ। ਚੀਮਾ ਨੇ ਕਿਹਾ ਕਿ ਆਪ ਸਰਕਾਰ ਤੋਂ ਅੱਕੇ ਹੋਏ ਕਿਹਾ ਪੰਜਾਬ ਦੇ ਲੋਕ ਵਿਧਾਨ ਸਭ ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਤਾਂ ਜੋ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਦਫਤਰ ਇੰਚਾਰਜ ਤਿਲਕ ਰਾਜ ਯਾਦਵ, ਓਂਕਾਰ ਚੰਦ ਸ਼ਰਮਾ, ਸਰਾਜੁਦੀਨ, ਗੌਤਮ ਕੁਮਾਰ ਸ਼ਰਮਾ, ਅਨਮੋਲ ਦੱਤ, ਇਕਬਾਲ ਸਿੰਘ ਕੰਡਾ, ਕ੍ਰਿਸ਼ਨ ਮੋਹਨ ਸ਼ੁਕਲਾ, ਪੰਮਾ ਗਿਆਸਪੁਰਾ, ਕਾਂਗਰਸ ਸੇਵਾ ਦਲ ਵਲੋਂ ਮੋਨਿਕਾ, ਰਨਜਤਿੰਦਰ ਹੈਪੀ, ਹਰਭਜਨ ਸਿੰਘ, ਜਤਿੰਦਰ ਸ਼ਿੰਦਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜਰ ਸਨ।