ਏਵਨ ਸਾਈਕਲ ਯੂਰਪ ਤੇ ਅਮਰੀਕਾ ’ਚ ਕਰੇਗਾ ਆਪਣਾ ਵਿਸਥਾਰ
ਅਹਿਮ ਖ਼ਬਰ-ਏਵਨ ਸਾਈਕਲ ਵੱਲੋਂ ਯੂਰੋਪ ਤੇ ਅਮਰੀਕਾ ਵਿੱਚ ਪੈਰ ਪਸਾਰਨ ਲਈ ਆਪਣਾ ਵਿਸਥਾਰ ਕਰਨ ਦਾ ਐਲਾਨ
Publish Date: Thu, 23 Apr 2026 07:48 PM (IST)
Updated Date: Fri, 24 Apr 2026 04:10 AM (IST)

75 ਸਾਲਾਂ ਦੇ ਸਫ਼ਰ ’ਚ ਏਵਨ ਨੇ ਆਪਣੇ ਜੱਦੀ ਸ਼ਹਿਰ ਲੁਧਿਆਣਾ ’ਚ ਹੀ ਕੀਤਾ ਸਾਰਾ ਨਿਵੇਸ਼ ਸਾਈਕਲ ਤੇ ਫਿਟਨੈੱਸ ਮਸ਼ੀਨਾਂ ਤੋਂ ਇਲਾਵਾ ਖਿਡੌਣਿਆਂ ਦਾ ਨਿਰਮਾਣ ਕਰਨ ਦੀ ਯੋਜਨਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਏਵਨ ਸਾਈਕਲ ਦੇ ਪ੍ਰਬੰਧਕ ਨਿਰਦੇਸ਼ ਕਮ ਚੇਅਰਮੈਨ ਓਂਕਾਰ ਸਿੰਘ ਪਾਹਵਾ ਨੇ ਅੱਜ ਪ੍ਰਬੰਧਕ ਨਿਰਦੇਸ਼ਕ ਰਿਸ਼ੀ ਪਾਹਵਾ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਮਨਦੀਪ ਪਾਹਵਾ ਦੀ ਹਾਜ਼ਰੀ ਵਿੱਚ ਕੰਪਨੀ ਦੇ 75 ਸਾਲਾਂ ਦੇ ਸਫ਼ਰ ਦੀ ਜਾਣਕਾਰੀ ਸਮੇਂ ਐਲਾਨ ਕੀਤਾ ਕਿ ਕੰਪਨੀ ਵੱਲੋਂ ਯੁੂਰੋਪ ਤੇ ਅਮਰੀਕਾ ਵਿੱਚ ਪੈਸ ਪਸਾਰਨ ਲਈ ਆਪਣਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 75 ਸਾਲਾਂ ਦੇ ਸਫ਼ਰ ਦੌਰਾਨ ਏਵਨ ਸਾਈਕਲ ਨੇ ਕਾਲਾ ਰਵਾਇਤੀ ਸਾਈਕਲ ਤਿਆਰ ਕਰਨ ਦਾ ਕਾਰਖ਼ਾਨਾ ਲਗਾਉਣ ਤੋਂ ਲੈ ਕੇ ਅੱਜ ਤੱਕ ਜੋ ਵੀ ਨਿਵੇਸ਼ ਕੀਤਾ ਹੈ, ਉਹ ਆਪਣੇ ਜੱਦੀ ਸ਼ਹਿਰ ਲੁਧਿਆਣਾ ਵਿੱਚ ਹੀ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਲੁਧਿਆਣਾ ਵਿੱਚ ਹੀ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹੋਰ ਨਵੇਂ ਮਾਡਲ, ਈ ਵਾਹੀਕਲ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਚੀਨ ਤੋਂ ਬਾਅਦ ਭਾਰਤ ਦਾ ਵਿਸ਼ਵ ਭਰ ਵਿੱਚ ਕੋਈ ਵੀ ਮੁਕਾਬਲਾ ਕਰਨ ਵਾਲਾ ਦੇਸ਼ ਨਹੀਂ ਹੈ। ਭਾਰਤੀ ਸਾਈਕਲ ਨੂੰ ਯੂਰੋਪ ਤੇ ਅਮਰੀਕਾ ਵਿੱਚ ਵੇਚਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਵਨ ਵੱਲੋਂ ਸਾਈਕਲਾਂ, ਈ ਵਾਹਨਾਂ, ਹਾਈਐਂਡ ਸਾਈਕਲਾਂ ਤੇ ਈ ਵਾਹਨਾਂ ਤੋਂ ਇਲਾਵਾ ਫਿੱਟਨੈਸ ਮਸ਼ੀਨਰੀ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏਵਲ ਪਿਛਲੇ 6 ਮਹੀਨਿਆਂ ਤੋਂ ਖਿਡੌਣਿਆਂ ਦੀ ਟ੍ਰੇਡਿੰਗ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਖਿਡੌਣਿਆਂ ਦਾ ਉਤਪਾਦਨ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਖ਼ਬਰ ਦਾ ਬਾਕਸ: ਈਰਾਨ ਤੇ ਅਮਰੀਕਾ ਦੀ ਲੜਾਈ ਨਾਲ ਹੋਇਆ ਨੁਕਸਾਨ ਈਰਨਾ ਤੇ ਅਮਰੀਕਾ ਦਰਮਿਆਨ ਚੱਲ ਰਹੀ ਲੜਾਈ ਨੇ ਸਾਈਕਲ ਉਦਯੋਗ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਲੜਾਈ ਨਾਲ ਕੱਚੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਜਿਸ ਨਾਲ ਜੋ ਪਹਿਲਾਂ ਵਿਦੇਸ਼ਾਂ ਤੋਂ ਆਰਡਰ ਮਿਲੇ ਸਨ, ਉਨ੍ਹਾਂ ਨੂੰ ਭੁਗਤਾਨ ਲਈ ਘਾਟਾ ਸਹਿਮਾਂ ਪੈ ਰਿਹਾ ਹੈ ਅਤੇ ਨਵੇਂ ਆਰਡਰ ਵੀ ਰੁੱਕ ਗਏ ਹਨ। ਖ਼ਬਰ ਦਾ ਬਾਕਸ: ਪੀਐੱਨਜੀ ਲਾਈਨ ਵਿਛਾ ਕੇ ਰਾਹਤ ਦਿੱਤੀ ਜਾਵੇ ਪਾਹਵਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਤੱਕ ਪੀਐੱਨਜੀ ਲਾਈਨ ਵਿਛਾ ਦਿੱਤੀ ਗਈ ਹੈ, ਪਰ ਲੁਧਿਆਣਾ ਵਿੱਚ ਨਹੀਂ ਵਿਛਾਈ ਗਈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਐਲਪੀਜੀ ਗੈਸ ਦੀ ਕਿੱਲਤ ਕਰਕੇ ਕਾਫ਼ੀ ਨੁਕਸਾਨ ਸਹਿਣਾ ਪੈ ਰਿਹਾ ਹੈ, ਜੇਕਰ ਪੀਐੱਨਜੀ ਗੈਸ ਗੀ ਲਾਇਨ ਲੁਧਿਆਣਾ ਵਿਛਾਅ ਦਿੱਤੀ ਜਾਵੇ, ਤਾਂ ਇਹ ਉਦਯੋਗਪਤੀਆਂ ਲਈ ਰਾਹਤ ਪ੍ਰਦਾਨ ਕਰਨ ਵਾਲਾ ਫ਼ੈਸਲਾ ਹੋਵੇਗਾ। ਖ਼ਬਰ ਦਾ ਬਾਕਸ: ਖੋਜ ਤੇ ਵਿਕਾਸ ਕੇਂਦਰ ਉਦਯੋਗ ਨੂੰ ਸੰਭਾਲਣ ਦੀ ਕੀਤੀ ਮੰਗ ਪਾਹਵਾ ਨੇ ਕਿਹਾ ਕਿ ਸੈਕਟਰਲ ਕਮੇਟੀ ਨੇ ਪੰਜਾਬ ਸਰਕਾਰ ਨੂੰ ਲੁਧਿਆਣਾ ਦੇ ਸਾਈਕਲ ਉਦਯੋਗ ਨਾਲ ਸਬੰਧਤ ਖੋਜ ਤੇ ਵਿਕਾਸ ਕੇਂਦਰ ਉਦਯੋਗ ਨੂੰ ਸੰਭਾਲਣ ਦੀ ਅਪੀਲ ਕੀਤੀ ਹੈ। ਕਿਉਂਕਿ ਇਸ ਸਮੇਂ ਖੋਜ ਤੇ ਵਿਕਾਸ ਕੇਂਦਰ ਵਿੱਚ ਖੋਜਾਂ ਦੀ ਬਜਾਏ ਸਿਰਫ਼ ਟੈਸਟਿੰਗ ਹੋ ਰਹੀ ਹੈ। ਜਿਸ ਨਾਲ ਖੋਜ ਤੇ ਵਿਕਾਸ ਕੇਂਦਰ ਦਾ ਸਾਈਕਲ ਉਦਯੋਗ ਨੂੰ ਕੋਈ ਵੀ ਲਾਭ ਨਹੀਂ ਹੋ ਰਿਹਾ। ਇਸ ਲਈ ਇਹ ਖੋਜ ਤੇ ਵਿਕਾਸ ਕੇਂਦਰ ਉਦਯੋਗ ਨੂੰ ਸੰਭਾਲਿਆ ਜਾਵੇ,ਤਾਂ ਜੋ ਇਸ ਰਾਹੀਂ ਸਾਈਕਲ ਉਦਯੋਗ ਦੀ ਭਲਾਈ ਲਈ ਕੰਮ ਕੀਤਾ ਜਾ ਸਕੇ। ਖ਼ਬਰ ਦਾ ਬਾਕਸ: ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਨਿਯਮ ਲਾਗੂ ਹੋਣੇ ਜ਼ਰੂਰੀ ਐਮਡੀ ਤੇ ਆਲ ਇੰਡੀਆ ਸਾਈਕਲ ਮੈਨੂੰਫ਼ੈਕਜ਼ਰਰ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੀ ਪਾਹਵਾ ਨੇ ਕਿਹਾ ਕਿ ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਜੋ ਸੁਰੱਖਿਆ ਨਿਯਮ ਬਣਾਏ ਗਏ ਹਨ। ਉਨ੍ਹਾਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅਤੇ ਹੋਰ ਸੁਰੱਖਿਆ ਮਾਪਦੰਡ ਬਣਵਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਦੇ ਬਹੁਤ ਹੀ ਜਿਆਦਾ ਲਾਭ ਹਨ, ਇਸ ਲਈ ਕਈ ਬੀਮਾਰੀਆਂ ਦਾ ਖਾਤਮਾ ਹੁੰਦਾ ਹੈ ਅਤੇ ਇਨਸਾਨ ਤੰਦਰੁਸਤ ਰਹਿੰਦਾ ਹੈ।