ਅਖੰਡ ਮਹਾਯੱਗ ਏਕਤਾ ਤੇ ਅਖੰਡਤਾ ਲਈ ਮਦਦਗਾਰ : ਸਿਸੋਦੀਆ
ਅਹਿਮ ਖ਼ਬਰ-ਅਖੰਡ ਮਹਾਂਯੱਗ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਮਦਦਗਾਰ-ਮਨੀਸ਼ ਸਿਸੋਦੀਆ
Publish Date: Tue, 06 Jan 2026 07:36 PM (IST)
Updated Date: Wed, 07 Jan 2026 04:09 AM (IST)

ਅਮਨ ਅਰੋੜਾ ਨੇ ਮਹੰਤ ਪ੍ਰਵੀਨ ਵਲੋਂ ਸਾਰੇ ਧਰਮਾਂ ਨੂੰ ਇਕਜੁੱਟ ਕਰਨ ਦੇ ਕੰਮ ਦੀ ਕੀਤੀ ਸ਼ਲਾਘਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸਿਸੋਦੀਆ ਤੇ ਅਰੋੜਾ ਨੂੰ ਅਖੰਡ ਮਹਾਯੱਗ ਲਈ ਦਿੱਤਾ ਸੱਦਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪੱਖੋਵਾਲ ਰੋਡ ਵਿਖੇ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਦੀ ਅਗਵਾਈ ਹੇਠ 11 ਤੋਂ 21 ਫਰਵਰੀ 2026 ਤੱਕ 243 ਘੰਟੇ ਦਾ ਅਖੰਡ ਮਹਾਯੱਗ ਕਰਵਾਇਆ ਜਾ ਰਿਹਾ ਹੈ। ਧਾਮ ਦੇ ਸੇਵਾਦਾਰਾਂ ਵੱਲੋਂ ਦੇਸ਼ ਭਰ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਪ੍ਰਤੀਨਿਧੀਆਂ ਨੂੰ ਸੱਦਾ-ਪੱਤਰ ਦਿੱਤੇ ਜਾ ਰਹੇ ਹਨ। ਇਸ ਕੜੀ ਦੇ ਹਿੱਸੇ ਵਜੋਂ ਧਾਮ ਦੇ ਸੇਵਾਦਾਰਾਂ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਤੇ ਰਵੀ ਆਨੰਦ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ‘ਆਪ’ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਆਪ ਨੇਤਾ ਆਦਿਲ ਅਹਿਮਦ ਖਾਨ ਨੂੰ ਅਖੰਡ ਮਹਾਯੱਗ ਦਾ ਸੱਦਾ ਦਿੱਤਾ। ਸੱਦਾ ਸਵੀਕਾਰ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਅਖੰਡ ਮਹਾਯੱਗ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਮ ਦਾ ਅਰਥ ਏਕਤਾ ਹੈ ਤੇ ਸਾਨੂੰ ਦੇਸ਼ ਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੁਰੀਆਂ ਤਾਕਤਾਂ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੀਦਾ ਹੈ। ਨਸ਼ੇ ਵਰਗੀਆਂ ਬੁਰਾਈਆਂ ਨੂੰ ਵੀ ਖਤਮ ਕਰਨ ਦੀ ਲੋੜ ਹੈ। ਅਰੋੜਾ ਨੇ ਕਿਹਾ ਕਿ ਮਾਂ ਬਗਲਾਮੁਖੀ ਧਾਮ ਦੇ ਸੇਵਕ ਮਹੰਤ ਪ੍ਰਵੀਨ ਚੌਧਰੀ ਜੀ ਦੀ ਅਗਵਾਈ ਹੇਠ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਆਪਸੀ ਪਿਆਰ ਤੇ ਸਦਭਾਵਨਾ ਲਈ ਸਾਰੇ ਧਰਮਾਂ ਦੀ ਇੱਕ ਮਾਲਾ ਵਿੱਚ ਸੇਵਾ ਕਰ ਕੇ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ। ਮਹੰਤ ਪ੍ਰਵੀਨ ਚੌਧਰੀ ਜੀ ਨੇ ਕਿਹਾ ਕਿ ਅਖੰਡ ਮਹਾਯੱਗ ਨਵੀਂ ਊਰਜਾ ਭਰੇਗਾ ਤੇ ਸਾਰਿਆਂ ਲਈ ਤਰੱਕੀ ਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰੇਗਾ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਮਹਾਨਗਰ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਮਾਂ ਬਗਲਾਮੁਖੀ ਨੇ ਸ਼ਰਧਾਲੂਆਂ ਨੂੰ ਯੱਗ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।