ਐਡਵੋਕੇਟ ਸਿੱਧੂ ਦੀ ਅਗਵਾਈ ’ਚ ਮੋਗਾ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ
ਜ਼ਰੂਰੀ ਖ਼ਬਰ-ਐਡਵੋਕੇਟ ਸਿੱਧੂ ਦੀ ਅਗਵਾਈ ’ਚ ਮੋਗਾ ਬਦਲਾਅ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ
Publish Date: Sat, 14 Mar 2026 08:10 PM (IST)
Updated Date: Sun, 15 Mar 2026 04:16 AM (IST)
ਫ਼ੋਟੋ ਨੰਬਰ-21 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਮੋਗਾ ’ਚ ਅੱਜ ਹੋਈ ਬਦਲਾਅ ਰੈਲੀ ਨੇ ਪੰਜਾਬ ’ਚ ਇਤਿਹਾਸਕ ਮੀਲ ਪੱਥਰ ਗੱਡ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਇਕਜੁੱਟਤਾ, ਗੰਭੀਰਤਾ ਤੇ ਪੂਰੇ ਜੋਸ਼ ਨਾਲ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਬੁਲੰਦ ਕਰ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਰੌਂਅ ਤੋਂ ਜਾਣੂੰ ਕਰਵਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਸੂਬਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਐਡਵੋਕੇਟ ਸਿੱਧੂ ਨੇ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਤਬਦੀਲੀ ਤੇ ਖੁਸ਼ਹਾਲੀ ਦਾ ਰਾਹ ਖੋਲ੍ਹੇਗੀ। ਇਸ ਦਾ ਬਿਗਲ ਵੱਜ ਚੁੱਕਾ ਹੈ। ਜ਼ਿਕਰਯੋਗ ਹੈ ਕਿ ਐਡਵੋਕੇਟ ਸਿੱਧੂ ਦੀ ਅਗਵਾਈ ਹੇਠ ਹਲਕਾ ਪੱਛਮੀ ਲੁਧਿਆਣਾ ਤੋਂ 50 ਬੱਸਾਂ ਤੇ 40 ਕਾਰਾਂ ਦੇ ਕਾਫਲੇ ਨੇ ਇਸ ਰੈਲੀ ’ਚ ਸ਼ਮੂਲੀਅਤ ਕੀਤੀ। ਭਾਜਪਾ ਦੇ ਆਗੂਆਂ ਤੇ ਵਰਕਰਾਂ ’ਚ ਇਸ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਤੇ ਖੁਸ਼ੀ ਵੇਖੀ ਗਈ। ਵਰਕਰਾਂ ਨੇ ਭਾਜਪਾ ਦੇ ਝੰਡੇ, ਬੈਨਰ, ਮਾਟੋ ਤੇ ਪਟਕੇ ਤੇ ਟੋਪੀਆਂ ਸਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵਿਚਾਰ ਸੁਣਨ ਲਈ ਆਪਣੀ ਭਾਵੁਕਤਾ ਜ਼ਾਹਰ ਕੀਤੀ।