6 ਵਿਧਾਨ ਸਭਾ ਹਲਕਿਆਂ ’ਚ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ 36 ਉਮੀਦਵਾਰ ਡਟੇ
ਅਹਿਮ ਖ਼ਬਰ-ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ’ਚ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ 36 ਉਮੀਦਵਾਰ ਡਟੇ
Publish Date: Wed, 04 Feb 2026 06:55 PM (IST)
Updated Date: Wed, 04 Feb 2026 06:59 PM (IST)

-ਸਭ ਤੋਂ ਵਧ ਹਲਕਾ ਆਤਮ ਨਗਰ ’ਚ 9 ਤੇ ਸਭ ਤੋਂ ਘੱਟ ਹਲਕਾ ਉੱਤਰੀ ’ਚ 4 ਉਮੀਦਵਾਰਾਂ ਨੇ ਕਾਗਜ਼ ਭਰੇ ਫ਼ੋਟੋ ਨੰਬਰ-2 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਆਹੁਦੇਦਾਰਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦੇ ਆਹੁਦੇ ਲਈ ਆਈਵਾਈਸੀ ਐਪ ’ਤੇ ਆਨ ਲਾਈਨ 7 ਉਮੀਦਵਾਰਾਂ ਅਤੇ ਹਲਕਾ ਆਤਮ ਨਗਰ ਤੋਂ 9, ਹਲਕਾ ਲੁਧਿਆਣਾ ਕੇਂਦਰੀ ਤੋਂ 7, ਹਲਕਾ ਲੁਧਿਆਣਾ ਪੂਰਬੀ ਤੋਂ 5, ਹਲਕਾ ਲੁਧਿਆਣਾ ਉੱਤਰੀ ਤੋਂ 4, ਹਲਕਾ ਲੁਧਿਆਣਾ ਪੱਛਮੀ ਤੋਂ 5, ਹਲਕਾ ਲੁਧਿਆਣਾ ਦੱਖਣੀ ਤੋਂ 6 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਗਏ ਸਨ। ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਸਾਰੇ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ। ਆਨ ਲਾਈਨ ਯੂਥ ਕਾਂਗਰਸ ਦੀਆਂ ਚੋਣਾਂ ਲਈ ਬਣਾਈ ਗਈ ਆਈਵਾਈਸੀ ਐਪ ਦੇ ਰਾਹੀਂ 2 ਫ਼ਰਵਰੀ ਨੂੰ ਆਨਲਾਈਨ ਵੋਟਾਂ ਪਾਉਣ ਦੀ ਸ਼ੁਰੂਆਤ ਹੋ ਗਈ ਹੈ ਅਤੇ ਨੌਜਵਾਨ 2 ਮਾਰਚ ਸ਼ਾਮ 5 ਵਜੇ ਤੱਕ ਐਪ ਰਾਹੀਂ ਆਨ ਲਾਈਨ ਵੋਟ ਪਾ ਸਕਣਗੇ। ਆਨ ਲਾਈਨ ਮੈਂਬਰ ਬਣਨ ਵਾਲੇ ਨੌਜਵਾਨ ਨੂੰ 6 ਵੋਟਾਂ ਪਾਉਣ ਦਾ ਅਧਿਕਾਰ ਹੋਵੇਗਾ। ਇੱਕ ਵੋਟਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ, ਵਿਧਾਨ ਸਭਾ ਹਲਕਾ ਪ੍ਰਧਾਨ ਤੇ ਬਲਾਕ ਪ੍ਰਧਾਨ ਦੇ ਉਮੀਦਵਾਰ ਨੂੰ ਵੋਟ ਪਾ ਸਕੇਗਾ। ਹਲਕਾ ਆਤਮ ਨਗਰ ਅਭਿਸ਼ੇਕ ਸ਼ਰਮਾ, ਤੇਜਿੰਦਰ ਸਿੰਘ, ਕੌਸ਼ਨ ਵਰਮਾ, ਮਨੀ, ਨਿਤਿਨ ਕੁਮਾਰ, ਉਮਰ ਬਾਲੀ, ਦਿਲਬਾਗ ਸਿੰਘ ਮਾਨ, ਅਮਨ ਗੁਪਤਾ, ਜਸਕਰਨ ਸਿੰਘ, ਹਲਕਾ ਲੁਧਿਆਣਾ ਕੇਂਦਰੀ ਸਰਬਜੋਤ ਸਿੰਘ, ਚੇਤਨ, ਅੰਕੁਸ਼, ਵਰੁਣਜੀਤ ਸਿੰਘ, ਕਮਲਪ੍ਰੀਤ ਸਿੰਘ, ਜਸਜੀਤ ਸਿੰਘ, ਰਵੀ ਮਲਹੋਤਰਾ, ਹਲਕਾ ਲੁਧਿਆਣਾ ਪੂਰਬੀ ਲਵਪ੍ਰੀਤ ਸਿੰਘ, ਮਨੀਸ਼ ਕੁਮਾਰ, ਜਿਤੇਸ਼ ਹਾਂਡਾ, ਸ਼ੁਭਮ ਸ਼ੁਕਲਾ, ਮੁਨੀਸ਼ ਕੁਮਾਰ ਹਲਕਾ ਲੁਧਿਆਣਾ ਉੱਤਰੀ ਹਰਸ਼ਿਤ ਕਪੂਰ, ਪੰਕਜ ਕੁਮਾਰ, ਸਮੀਰ ਮਹਿਰਾ, ਪ੍ਰਿਸ਼ ਸਾਹਨੀ ਹਲਕਾ ਲੁਧਿਆਣਾ ਪੱਛਮੀ ਵਰਿੰਦਰ ਸਿੰਘ ਵਾਲੀਆ, ਚਿਤਵੰਤ ਸਿੰਘ ਵਾਲੀਆ, ਜਤਿਨ ਅਰੋੜਾ, ਵਾਜਿਲ ਗਲਹੌਤਰਾ, ਸੌਰਭ ਮਿੱਤਲ ਹਲਕਾ ਲੁਧਿਆਣਾ ਦੱਖਣੀ ਰਾਜਨ ਯਾਦਵ, ਮਨੀਸ਼ ਕੁਮਾਰ, ਵਿਨੈ ਗੋਇਲ, ਮਨਜੀਤ ਸਿੰਘ, ਗਗਨ ਸ਼ਰਮਾ, ਕੁਸ਼ਦੀਪ ਜੌਸ਼ੀ ਬਾਕਸ ਜ਼ਿਲ੍ਹਾ ਪ੍ਰਧਾਨ ਲਈ ਚੋਣ ਲੜ ਰਹੇ ਉਮੀਦਵਾਰ ਜ਼ਿਲ੍ਹਾ ਪ੍ਰਧਾਨ ਲਈ ਮਨਰਾਜ ਸਿੰਘ ਠੁਕਰਾਲ, ਆਰਤੀ ਕਲਿਆਣ, ਅਰੁਣ ਚੰਡਾਲੀਆ, ਗੌਤਮ ਕੁਮਾਰ ਠਾਕੁਰ, ਜਸਵਿੰਦਰ ਸਿੰਘ ਚਾਨੇ , ਮਨਪ੍ਰੀਤ ਸਿੰਘ ਅਤੇ ਨਿਖਿਲ ਛਾਬੜਾ ਚੋਣ ਮੈਦਾਨ ਵਿੱਚ ਹਨ।