10 ਨੂੰ ਲੁਧਿਆਣਾ ਵਿਖੇ ਹੋਣ ਸਮਾਗਮ ’ਚ ਸੁਖਬੀਰ ਪੁੱਜਣਗੇ : ਗਾਬੜੀਆ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਦਿਹਾੜਾ ਮਨਾਉਣ ਲਈ ਅਕਾਲੀ ਦਲ ਬੀਬੀ ਵਿੰਗ ਦੀ ਅਹਿਮ ਮੀਟਿੰਗ
Publish Date: Thu, 23 Apr 2026 07:04 PM (IST)
Updated Date: Fri, 24 Apr 2026 04:07 AM (IST)

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਦਿਹਾੜਾ ਮਨਾਉਣ ਲਈ ਅਕਾਲੀ ਦਲ ਬੀਬੀ ਵਿੰਗ ਦੀ ਅਹਿਮ ਮੀਟਿੰਗ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ• ਲੁਧਿਆਣਾ ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਪ੍ਰਧਾਨਗੀ ਹੇਠ ਜਨਤਾ ਨਗਰ ਗਿੱਲ ਰੋਡ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਭਰ ਤੋਂ ਜਿਲ੍ਹਾ ਪ੍ਰਧਾਨਾਂ ਅਤੇ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ 10 ਮਈ ਨੂੰ ਲੁਧਿਆਣਾ ਵਿਖੇ 18ਵੀਂ ਸਦੀ ਦੇ ਮਹਾਨ ਯੋਧੇ, ਰਾਮਗੜ੍ਹੀਆ ਮਿਸਲ ਦੇ ਬਾਨੀ, ਲਾਲ ਕਿਲ੍ਹੇ ਦੇ ਜੇਤੂ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮਦਿਨ ਨੂੰ ਸਮਰਪਿਤ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਥੇਦਾਰ ਗਾਬੜੀਆ ਨੇ ਕਿਹਾ ਕਿ ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ। ਜੱਥੇਦਾਰ ਗਾਬੜੀਆ ਨੇ ਕਿਹਾ ਕਿ ਮੀਟਿੰਗ ਵਿੱਚ ਪੰਜਾਬ ਭਰ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸਮੂਹ ਅਹੁਦੇਦਾਰਾਂ ਨੂੰ ਆ ਰਹੀਆਂ ਨਗਰ ਕੌੰਸਲ ਚੋਣਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਵੋਟਰ ਲਿਸਟਾਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਜਥੇਦਾਰ ਗਾਬੜੀਆ ਨੇ 10 ਮਈ ਦਿਨ ਐਤਵਾਰ ਨੂੰ ਵੱਡੀ ਪੱਧਰ ’ਤੇ ਮਨਾਏ ਜਾ ਰਹੇ ਸਮਾਗਮ ਸਬੰਧੀ ਸਾਰਿਆਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ। ਸਾਰਿਆਂ ਨੂੰ ਆਪਣੇ-ਆਪਣੇ ਸਾਥੀਆਂ ਸਮੇਤ ਪਹੁੰਚਣ ਲਈ ਕਿਹਾ ਕਿ ਇਸ ਸਮਾਗਮ ਵਿੱਚ ਸਾਰਿਆਂ ਦਾ ਸਮੇਂ ਸਿਰ ਪਹੁੰਚਣਾ ਜਰੂਰੀ ਹੋਵੇਗਾ। ਮੀਟਿੰਗ ’ਚ ਹਾਜ਼ਰ ਬੀਸੀ ਵਿੰਗ ਦੇ ਸਮੂਹ ਅਹੁਦੇਦਾਰਾਂ ਦਾ ਗੁਰਮੀਤ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਗੁਰਦੀਪ ਸਿੰਘ ਸ਼ੇਖੂਪੂਰਾ, ਗੁਰਚਰਨ ਸਿੰਘ ਗੁਰੂ ਮੀਡੀਆ ਇੰਚਾਰਜ, ਭੁਪਿੰਦਰਪਾਲ ਸਿੰਘ ਜਾਗੜਾ, ਦਵਿੰਦਰ ਸਿੰਘ ਕਲਸੀ, ਗੁਰਦੀਪ ਸਿੰਘ ਲੀਲ, ਜਸਦੀਪ ਸਿੰਘ ਕਾਉਂਕੇ, ਚਰਨਜੀਤ ਸਿੰਘ ਚੰਨੀ, ਹਰਦਿਆਲ ਸਿੰਘ ਭੱਟੀ ਪਟਿਆਲਾ, ਹਰੀਸ਼ ਕੁਮਾਰ ਪਠਾਣਕੋਟ, ਨਰਿੰਦਰ ਸਿੰਘ ਸੇਖਵਾ, ਇੰਦਰਜੀਤ ਸਿੰਘ ਪੰਡੋਰੀ ਅੰਮ੍ਰਿਤਸਰ, ਚਮਕੌਰ ਸਿੰਘ ਉੱਭੀ, ਸੁਰਿੰਦਰ ਸਿੰਘ ਸੈਣੀ ਪਠਾਨਕੋਟ, ਸਿਰਾਜ ਮੁਹੰਮਦ, ਮਨਜਿੰਦਰ ਸਿੰਘ ਤਰਨਤਾਰਨ, ਸੁਰਜੀਤ ਸਿੰਘ ਕੈੜੇ ਹੁਸ਼ਿਆਰਪੁਰ, ਮਲਕੀਤ ਸਿੰਘ ਸਸਰਾਲੀ, ਰਛਪਾਲ ਸਿੰਘ ਫੌਜੀ, ਸਵਰਨ ਸਿੰਘ ਮਹੌਲੀ, ਨਰਿੰਦਰਪਾਲ ਸਿੰਘ ਮੋਗਾ, ਜਸਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਪਰਮਿੰਦਰ ਸਿੰਘ ਜੰਡੂ ਫਗਵਾੜਾ, ਅਜੈਬ ਸਿੰਘ ਹਰਬੰਸਪੁਰ, ਜਸਬੀਰ ਸਿੰਘ ਮੰਗਲੀ ਅਤੇ ਅਵਤਾਰ ਸਿੰਘ ਸੁਲਤਾਨਪੁਰ ਲੋਧੀ ਹਾਜ਼ਰ ਸਨ।