ਸਾਬਕਾ ਸੈਨਿਕ ਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦੌਰਾਨ ਅਹਿਮ ਵਿਚਾਰ ਚਰਚਾ
ਸਾਬਕਾ ਸੈਨਿਕ ਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦੌਰਾਨ ਅਹਿਮ ਵਿਚਾਰ ਚਰਚਾ
Publish Date: Sat, 11 Apr 2026 06:20 PM (IST)
Updated Date: Sat, 11 Apr 2026 06:24 PM (IST)
ਲੱਕੀ ਘੁਮੈਤ ਪੰਜਾਬੀ ਜਾਗਰਣ ਸਾਹਨੇਵਾਲ ਲੁਧਿਆਣਾ ਸਾਬਕਾ ਸੈਨਿਕ ਅਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੂਬੇਦਾਰ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਾਹਨੇਵਾਲ ਵਿਖੇ ਹੋਈ। ਮੀਟਿੰਗ ਦੌਰਾਨ ਹਾਜ਼ਰ ਸਾਬਕਾ ਸੈਨਿਕਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਵਿਚਾਰਾਂ ਪੇਸ਼ ਕਰਨ ਤੋਂ ਇਲਾਵਾ ਅੱਠਵੇਂ ਤਨਖਾਹ ਕਮਿਸ਼ਨ ਅਤੇ ਇਕ ਜਨਵਰੀ 26 ਤੋਂ ਮਹਿਗਾਈ ਭੱਤੇ ਦੀ ਅਨਾਊਂਸਮੈਂਟ ਵਿਚ ਹੋ ਰਹੀ ਦੇਰੀ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਚਿੰਤਾ ਦਾ ਵਿਸ਼ਾ ਦੱਸਿਆ ਗਿਆ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕੈਪਟਨ ਅਮਰੀਕ ਸਿੰਘ ਉਮੈਦਪੁਰੀ, ਕੈਪਟਨ ਕੁਲਦੀਪ ਸਿੰਘ, ਕੈਪਟਨ ਅਮਰ ਸਿੰਘ, ਸੂਬੇਦਾਰ ਮੇਜਰ ਗੁਲਜ਼ਾਰ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਬਲਬੀਰ ਸਿੰਘ, ਲੈਸ ਨਾਇਕ ਜਗਦੀਸ਼ ਸਿੰਘ, ਹੌਲਦਾਰ ਮਲਕੀਤ ਸਿੰਘ, ਕੈਸ਼ੀਅਰ ਜਗਤਾਰ ਸਿੰਘ, ਹੌਲਦਾਰ ਓਂਕਾਰ ਸਿੰਘ, ਹੌਲਦਾਰ ਨਾਜ਼ਰ ਸਿੰਘ, ਹੌਲਦਾਰ ਮਦਨ ਸਿੰਘ, ਬੀਬੀ ਦਲਵੀਰ ਕੌਰ ਸੰਧੂ, ਸੂਬੇਦਾਰ ਇੰਦਰਜੀਤ ਸਿੰਘ ਆਦਿ ਹੋਰ ਪਤਵੰਤੇ ਹਾਜ਼ਰ ਸਨ।