ਧਾਰਮਿਕ ਖਿਆਲਾਂ ਦੇ ਮਾਲਕ ਤੇ ਸਮਾਜ ਸੇਵਾ ਨੂੰ ਸਮਰਪਿਤ ਸਨ ਮਾਤਾ ਵੀਨਾ ਚੌਧਰੀ
ਅਹਿਮ ਤੇ ਜ਼ਰੂਰੀ ਖ਼ਬਰ-ਭੋਗ ’ਤੇ ਵਿਸ਼ੇਸ਼ (26 ਨੰਬਰ ਫਾਇਲ ਰੱਦ ਕਰਕੇ ਇਹ ਫ਼ਾਈਲ ਲਗਾ ਦੇਣਾ ਜੀ)
Publish Date: Fri, 06 Mar 2026 07:59 PM (IST)
Updated Date: Fri, 06 Mar 2026 08:03 PM (IST)

- 2012 ’ਚ ਮੈਗਜ਼ੀਨ ਬਾਇਸਾਈਕਲ ਮਾਇਰਰ ਤੇ ਫਿਕੋ ਦਾ ਹੋਇਆ ਗਠਨ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਕਾਰੋਬਾਰੀ ਤੇ ਕੇਪੀਐੱਸ ਗ੍ਰਾ਼ਫ਼ਿਕਸ ਦੇ ਐੱਮਡੀ ਸੰਦੀਪ ਚੌਧਰੀ ਅਤੇ ਬਾਇਸਾਈਕਲ ਮਾਇਰਰ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਫ਼ੈੱਡਰੇਸ਼ਨ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਮੀਡੀਆ ਸਲਾਹਕਾਰ ਮਨਦੀਪ ਚੌਧਰੀ ਦੀ ਮਾਤਾ ਵੀਨਾ ਚੌਧਰੀ ਦਾ ਸੰਖੇਪ ਬਿਮਾਰੀ ਤੋਂ ਬਾਅਦ 27 ਫ਼ਰਵਰੀ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਸਵ. ਮਾਤਾ ਚੌਧਰੀ ਨਮਿੱਤ ਰਸਮ ਕਿਰਿਆ ਤੇ ਅੰਤਿਮ ਅਰਦਾਸ 7 ਮਾਰਚ ਨੂੰ ਦੁਪਹਿਰ 1 ਤੋਂ 2 ਵਜੇ ਤਕ ਸ਼੍ਰੀ ਨਵ ਦੁਰਗਾ ਮੰਦਰ ਸਰਾਭਾ ਨਗਰ ਲੁਧਿਆਣਾ ਵਿਖੇ ਹੋਵੇਗੀ। ਮਾਤਾ ਵੀਨਾ ਚੌਧਰੀ ਦੇ ਪੁੱਤਰ ਸਾਈਕਲ ਕਲਪੁਰਜ਼ੇ ਤੇ ਸਾਈਕਲ ਨਿਰਮਾਣ ਦਾ ਕਾਰੋਬਾਰ ਕਰ ਰਹੇ ਹਨ, ਜਿਨ੍ਹਾਂ ਦਾ ਬ੍ਰਾਂਡ ਦੇਸ਼-ਪ੍ਰਦੇਸ਼ ਵਿੱਚ ਕਾਫ਼ੀ ਮਕਬੂਲ ਹੈ। ਮਾਤਾ ਜੀ ਦਾ ਛੋਟੇ ਪੁੱਤਰ ਸਾਈਕਲ ਕਾਰੋਬਾਰ ਨਾਲ ਸਬੰਧਿਤ ਬਾਇਸਾਈਕਲ ਮਾਈਰਰ ਨਾਂ ਦਾ ਮੈਗਜ਼ੀਨ ਕੱਢ ਰਿਹਾ ਹੈ। ਮਾਤਾ ਜੀ ਧਾਰਮਿਕ ਖਿਆਲਾਂ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਪਤੀ ਸਵ. ਰਮੇਸ਼ ਚੌਧਰੀ ਦੇ ਦੇਹਾਂਤ ਤੋਂ ਬਾਅਦ ਪੂਰੇ ਪਰਿਵਾਰ ਦਾ ਪਾਲਣ ਪੌਸ਼ਣ ਕਰ ਕੇ ਆਪਣੇ ਦੋਵੇਂ ਪੁੱਤਰਾਂ ਸੰਦੀਪ ਚੌਧਰੀ ਤੇ ਮਨਦੀਪ ਚੌਧਰੀ ਨੂੰ ਕਾਰੋਬਾਰ ਰਾਹੀਂ ਸਮਾਜ ਸੇਵਾ ਵਾਲੇ ਪਾਸੇ ਲਗਾਇਆ। ਮਾਤਾ ਜੀ ਦੀ ਸਿੱਖਿਆ ਕਰ ਕੇ ਹੀ ਚੌਧਰੀ ਭਰਾਵਾਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। 2012 ਵਿੱਚ ਮਾਤਾ ਜੀ ਦੇ ਛੋਟੇ ਪੁੱਤਰ ਮਨਦੀਪ ਚੌਧਰੀ ਨੇ ਆਪਣੇ ਭਰਾਵਾਂ ਵਰਗੇ ਦੋਸਤ ਗੁਰਮੀਤ ਸਿੰਘ ਕੁਲਾਰ ਨਾਲ ਮਿਲ ਕੇ ਜਿੱਥੇ ਫ਼ੈੱਡਰੇਸ਼ਨ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਅਤੇ 2012 ਵਿੱਚ ਬਾਇਸਾਈਕਲ ਮਾਇਰਰ ਮੈਗਜ਼ੀਨ ਦੀ ਸ਼ੁਰੂਵਾਤ ਕੀਤੀ। ਅੱਜ ਫਿਕੋ ਤੇ ਮੈਗਜ਼ੀਨ ਨੇ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸਮਾਜ ਦੇ ਹਰ ਵਰਗ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਚੌਧਰੀ ਭਰਾਵਾਂ ਨਾਲ ਪਦਮਸ਼੍ਰੀ ਓਂਕਾਰ ਸਿੰਘ ਪਾਹਵਾ, ਨੀਲਮ ਸਾਈਕਲ ਦੇ ਐੱਮਡੀ ਕੇਕੇ ਸੇਠ, ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਯੂਸੀਪੀਐੱਮਏ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ, ਚੇਅਰਮੈਨ ਜਤਿੰਦਰ ਮਿੱਤਲ, ਉਡਾਣ ਮੀਡੀਆ ਦੇ ਐੱਮਡੀ ਜੀਐੱਸ ਢਿੱਲੋਂ, ਸਿਮਰਜੀਤ ਸਿੰਘ ਸਮਰ, ਮਨਜਿੰਦਰ ਸਿੰਘ ਸਚਦੇਵਾ, ਰਾਜਿੰਦਰ ਨਾਰੰਗ ਪੱਪੂ, ਉਦਿਤ ਧੀਰ, ਜਸਵਿੰਦਰ ਸਿੰਘ ਜੱਸੀ ਚਾਵਲਾ, ਤੇਜਵਿੰਦਰ ਸਿੰਘ ਬਿੱਗ ਬੇਨ, ਸਤਨਾਮ ਸਿੰਘ ਮੱਕੜ, ਵਰੁਣ ਕਪੂਰ ਜਨਰਲ ਸਕੱਤਰ ਯੂਸੀਪੀਐੱਮਏ, ਜਗਦੇਵ ਸਿੰਘ ਵਿੱਕੀ ਕੁਲਾਰ, ਐਡਵੋਕੇਟ ਯੁਵਰਾਜ ਸਿੰਘ ਛਾਬੜਾ, ਰਾਜੇਸ਼ ਸੇਠ, ਹਰਪਾਲ ਸਿੰਘ ਭੰਬਰ, ਅਵਤਾਰ ਸਿੰਘ ਭੋਗਲ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।