ਅਹਿਮ ਤੇ ਜ਼ਰੂਰੀ ਖ਼ਬਰ-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
- ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੀਸਰੀ ਬਟਾਲੀਅਨ ਦੇ ਜਵਾਨਾਂ ਨੇ ਦਿੱਤੀ ਸਲਾਮੀ ਤੇ ਕੀਤੀ ਫੁੱਲਾਂ ਦੀ ਵਰਖ਼ਾ - ਗੁਰਦੁਆਰਾ ਕਮੇਟੀਆਂ, ਮੰਦਰ ਕਮੇਟੀਆਂ, ਦੁਕਾਨਦਾਰ ਜਥੇਬੰਦੀਆਂ ਤੇ ਹੋਰਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਫ਼ੋਟੋ ਨੰਬਰ-57, 58, 59 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਦਸ਼ਮੇਸ਼ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਬਲਾਕ-ਜੇ ਤੇ ਸਮੁੱਚੀ ਸਵ: ਗੁਰਿੰਦਰ ਪਾਲ ਸਿੰਘ ਪੱਪੂ ਟੀਮ ਭਾਈ ਰਣਧੀਰ ਸਿੰਘ ਵੱਲੋਂ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤੇ ਗਏ। ਜਿਸ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਪੂਰਤਾ ਉਪਰੰਤ ਸਜਾਇਆ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ’ਚ ਸਮਾਪਤ ਹੋਇਆ। ਹਰ ਸਾਲ ਵਾਂਗ ਐੱਚਆਈ ਬਲਾਕ ’ਚ ਸਥਿਤ ਤੀਸਰੀ ਬਟਾਲੀਅਨ ਦੇ ਜਵਾਨਾਂ ਵੱਲੋਂ ਕਮਾਂਡੈਂਟ ਰਾਜ ਕੁਮਾਰ ਜਲਹੋਤਰਾ ਦੀ ਅਗਵਾਈ ਹੇਠ ਤੀਸਰੀ ਭਾਰਤੀ ਰਿਜ਼ਰਵ ਬਟਾਲੀਅਨ ਹੈੱਡ ਕਵਾਟਰ ਸਾਹਮਣੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸਲਾਮੀ ਦਿੱਤੀ ਗਈ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪ੍ਰਬੰਧਕਾਂ ਵੱਲੋਂ ਤੀਸਰੀ ਬਟਾਲੀਅਨ ਦੇ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੇ ਰਸਤੇ ’ਤੇ ਆਉਂਦੇ ਗੁਰਦੁਆਰਾ ਕਮੇਟੀਆਂ, ਮੰਦਰ ਕਮੇਟੀਆਂ, ਦੁਕਾਨਦਾਰ ਜਥੇਬੰਦੀਆਂ ਤੇ ਇਲਾਕਾ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ’ਚ ਸਵਾਗਤ ਕੀਤਾ ਗਿਆ। ਸਮੁਚੀ ਗੁਰਿੰਦਰਪਾਲ ਸਿੰਘ ਪੱਪੂ ਟੀਮ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੰਦਰ ਕਮੇਟੀਆਂ, ਦੁਕਾਨਦਾਰ ਵੀਰਾਂ ਅਤੇ ਇਲਾਕਾ ਵਾਸੀਆਂ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਸ਼ਹੀਦ ਸਿੰਘਾਂ ਦੀਆਂ ਪ੍ਰਦਰਸ਼ਨੀਆਂ, ਸ਼ਬਦੀ ਜੱਥੇ, ਇਸਤਰੀ ਸਤਿਸੰਗ ਸਭਾਵਾਂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਸ਼ਾਮਿਲ ਸੀ। ਨਗਰ ਕੀਰਤਨ ਵਿੱਚ ਬਾਬਾ ਸੁਖਬੀਰ ਸਿੰਘ, ਪ੍ਰਧਾਨ ਪ੍ਰਿਤਪਾਲ ਸਿੰਘ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਡਾ.ਹਿਤੇਸ਼ਇੰਦਰ ਸਿੰਘ ਗਰੇਵਾਲ, ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ,ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਪਵਨ ਦੀਵਾਨ, ਇੰਦਰਜੀਤ ਸਿੰਘ ਇੰਦੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਕ੍ਰਿਸ਼ਨ ਕੁਮਾਰ ਬਾਵਾ, ਉਮਰਾਓ ਸਿੰਘ ਛੀਨਾ, ਗੁਰਮੀਤ ਸਿੰਘ ਕੁਲਾਰ, ਸੁਰਿੰਦਰ ਸਿੰਘ ਚੌਹਾਨ, ਜਸਵੰਤ ਸਿੰਘ ਛਾਪਾ, ਕੁਲਵਿੰਦਰ ਸ਼ਰਮਾ ਕਿੰਦਾ, ਮਨਮੋਹਨ ਸਿੰਘ ਮਨੀ, ਅਵਤਾਰ ਸਿੰਘ ਬਿੱਟਾ, ਹਰਪ੍ਰੀਤ ਸਿੰਘ ਮੱਖੂ , ਗੁਰਮੀਤ ਸਿੰਘ ਸਟੱਡੀ ਸਰਕਲ, ਇੰਦਰਜੀਤ ਸਿੰਘ ਗੋਲਾ, ਤਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਿੰਦਰਾ, ਰਕੇਸ਼ ਬਜਾਜ, ਕਵਲਦੀਪ ਸਿੰਘ ਬਹਿਲ, ਗੁਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਬੇਦੀ, ਜਗਜੀਤ ਸਿੰਘ ਅਰੋੜਾ, ਪ੍ਰਧਾਨ ਸ਼ੀਤਲਾ ਮਾਤਾ ਮੰਦਿਰ ਪ੍ਰਧਾਨ ਅਸ਼ੋਕ ਸੱਚਰ, ਅਮਰਜੀਤ ਸਿੰਘ ਬੱਬੂ, ਪ੍ਰਧਾਨ ਗੁਲਬਹਾਰ ਸਿੰਘ ਗੁੱਲੂ, ਪ੍ਰਭਜੋਤ ਸਿੰਘ, ਸੰਜੀਵ ਸਚਦੇਵਾ ਸ਼ੇਰੂ, ਗੁਰਦੀਪ ਸਿੰਘ ਲੀਲ, ਹੈਪੀ ਕੋਸ਼ਿਕ, ਪੰਛੀ ਸੇਵਾ ਸੰਮਤੀ ਦੇ ਪ੍ਰਧਾਨ ਅਸ਼ੋਕ ਥਾਪਰ, ਹਰਜਿੰਦਰ ਸਿੰਘ ਬਵੇਜਾ, ਜੀਕੇ ਅਰੋੜਾ, ਵਿਸ਼ਾਲ ਜੈਨ, ਮਨਜੀਤ ਸਿੰਘ, ਜਗਜੀਤ ਸਿੰਘ ਹੈਪੀ ਮੱਕੜ, ਦਰਸ਼ਨ ਲਾਲ ਲੱਡੂ ਬਵੇਜਾ, ਚਰਨਪ੍ਰੀਤ ਸਿੰਘ ਦੂਆ, ਜਸਬੀਰ ਸਿੰਘ ਦੂਆ ਅਤੇ ਇੰਦਰਜੀਤ ਕੌਰ ਓਬਰਾਏ ਨੂੰ ਸਮੁੱਚੀ ਪੱਪੂ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਅਰੋੜਾ ਤੇ ਸਮੁੱਚੀ ਟੀਮ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹ ਕਿ ਸਵਰਗੀ ਗੁਰਿੰਦਰ ਪਾਲ ਸਿੰਘ ਪੱਪੂ ਪਿਛਲੇ ਲੰਬੇ ਸਮੇਂ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਸਜਾਉਂਦੇ ਆ ਰਹੇ ਸੀ, ਅਸੀਂ ਉਸੇ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ ਇਹ ਨਗਰ ਕੀਰਤਨ ਸਜਾਇਆ ਹੈ। ਇਸ ਮੌਕੇ ਐਡਵੋਕੇਟ ਗਗਨਪ੍ਰੀਤ ਸਿੰਘ, ਗੁਰਚਰਨ ਸਿੰਘ ਮਿੰਟਾ, ਗੁਰਚਰਨ ਸਿੰਘ ਟੌਹੜਾ, ਨਗਿੰਦਰ ਸਿੰਘ, ਵਰਿੰਦਰ ਸਿੰਘ ਸ਼ੈਲੀ, ਹਰਜਿੰਦਰ ਸਿੰਘ, ਮਨਮੋਹਨ ਸਿੰਘ ਮੋਹਣੀ, ਹਰਵਿੰਦਰ ਸਿੰਘ ਰਾਜੂ, ਅਮਰਜੀਤ ਸਿੰਘ ਬਿੱਟੂ, ਬਲਜਿੰਦਰ ਸਿੰਘ ਮਠਾੜੂ, ਬਲਵਿੰਦਰ ਸਿੰਘ ਗਾਬਾ, ਅਮਰਜੀਤ ਸਿੰਘ ਬਬਲਾ, ਇੰਦਰਜੀਤ ਸਿੰਘ ਰਿਕੀ, ਪਰਮਜੀਤ ਸਿੰਘ ਲਵਲੀ, ਨਰਿੰਦਰਪਾਲ ਸਿੰਘ ਸੋਨੂੰ, ਅਜੀਤ ਪਾਲ ਸਿੰਘ, ਗੁਰਪ੍ਰੀਤ ਸਿੰਘ ਗੋਗੀ, ਤਰਲੋਚਨ ਸਿੰਘ ਬੱਗਾ, ਰਜੇਸ਼ ਗੁਪਤਾ, ਮੰਗੂ ਟੇਲਰ, ਦਲਜੀਤ ਸਿੰਘ ਡੁੱਗਰ, ਦਲਜੀਤ ਸਿੰਘ ਚਹਿਲ, ਕਮਲਜੀਤ ਸਿੰਘ ਕੋਛੜ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ ਬੇਦੀ, ਸਤਿੰਦਰ ਪਾਲ ਸਿੰਘ ਟੀਟੂ, ਅਤੇ ਜਤਿੰਦਰ ਡਿੰਪਲ ਆਦਿ ਹਾਜ਼ਰ ਸਨ।