ਮਨਜੀਤ ਦਿਓਲ ਸਮੇਤ 5 ਅਹੁਦੇਦਾਰ ਬਿਨਾਂ ਮੁਕਾਬਲਾ ਜਿੱਤੇ
ਅਹਿਮ ਤੇ ਜਰੂਰੀ ਖ਼ਬਰ-ਮਾਡਲ ਟਾਊਨ ਕਲੱਬ ਦੇ ਮਨਜੀਤ ਸਿੰਘ ਦਿਉਲ ਸਮੇਤ 5 ਆਹੁਦੇਦਾਰ ਬਿਨ੍ਹਾ ਮੁਕਾਬਲਾ ਜੇਤੂ ਐਲਾਨੇ
Publish Date: Wed, 25 Feb 2026 07:37 PM (IST)
Updated Date: Wed, 25 Feb 2026 07:40 PM (IST)

-ਇਕ ਮਾਰਚ ਨੂੰ ਹੋਣੀਆਂ ਸਨ ਮਾਡਲ ਟਾਊਨ ਕਲੱਬ ਦੀਆਂ ਚੋਣਾਂ -ਹਰ ਅਹੁਦੇ ਲਈ ਇਕ ਨਾਮਜ਼ਦਗੀ ਫ਼ਾਰਮ ਲੈਣ ਕਾਰਨ ਹੋਈ ਨਿਰਵਿਰੋਧ ਚੋਣ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਮਾਡਲ ਟਾਊਨ ਕਲੱਬ ਦੇ 5 ਅਹੁਦੇਦਾਰਾਂ ਦੀ ਚੋਣ ਐਤਵਾਰ 1 ਮਾਰਚ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ 5 ਆਹੁਦਿਆਂ ਲਈ ਨਾਮਜ਼ਦਗੀ ਕਾਗਜ਼ ਲੈਣ ਵਾਲੇ ਦਿਨ ਚੇਅਰਮੈਨ ਚੋਣ ਕਮੇਟੀ ਡੀਐਸ ਚਾਵਲਾ ਤੋਂ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ, ਜੂਨੀਅਰ ਵਾਈਸ ਪ੍ਰਧਾਨ, ਸੈਕਟਰੀ ਤੇ ਜੁਆਇੰਟ ਸੈਕਟਰੀ ਦੇ ਆਹੁਦੇ ਲਈ 5 ਉਮੀਦਵਾਰਾਂ ਨੇ 15 ਹਜ਼ਾਰ ਰੁਪਏ ਪ੍ਰਤੀ ਫ਼ਾਰਮ ਪ੍ਰਾਪਤ ਕੀਤਾ। 5 ਆਹੁਦਿਆਂ ਲਈ 5 ਉਮੀਦਵਾਰਾਂ ਵੱਲੋਂ ਹੀ ਨਾਮਜ਼ਦਗੀ ਫ਼ਾਰਮ ਪ੍ਰਾਪਤ ਕੀਤੇ ਗਏ ਸਨ। ਚਾਵਲਾ ਨੇ ਕਿਹਾ ਕਿ ਕਿਹਾ ਕਿ ਅੱਜ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਸਾਰੇ ਕਾਗਜ਼ ਸਹੀ ਪਾਏ ਗਏ ਹਨ ਅਤੇ ਕਿਸੇ ਹੋਰ ਉਮੀਦਵਾਰ ਵੱਲੋਂ ਕਾਗਜ਼ ਨਾ ਭਰਨ ਕਰਕੇ ਪ੍ਰਧਾਨ ਦੇ ਆਹੁਦੇ ਲਈ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਦਿਉਲ, ਸੀਨੀਅਰ ਵਾਈਸ ਪ੍ਰਧਾਨ ਦੇ ਆਹੁਦੇ ਲਈ ਸਰਨਜੀਤ ਸਿੰਘ ਸਿੱਬਲ, ਜੂਨੀਅਰ ਵਾਈਸ ਪ੍ਰਧਾਨ ਲਈ ਅਸ਼ੋਕ ਸਿੰਗਲਾ, ਸੈਕਟਰੀ ਲਈ ਰਣਜੀਤ ਸਿੰਘ ਤੇ ਜੁਆਇੰਟ ਸੈਕਟਰੀ ਦੇ ਆਹੁਦੇ ਲਈ ਰਵਿੰਦਰ ਕੁਮਾਰ ਸਰੀਨ ਬਿਨ੍ਹਾ ਮੁਕਾਬਲਾ ਜੇਤੂ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਹੀ ਜੇਤੂਆਂ ਨੂੰ ਜਿੱਤ ਦੇ ਸਰਟੀਫ਼ਿਕੇਟ ਵੰਡੇ ਗਏ ਹਨ। ਇਸ ਮੌਕੇ ਹਰਜੀਤ ਸਿੰਘ ਸੌਂਦ, ਅਵਤਾਰ ਸਿੰਘ, ਤਰਨਬੀਰ ਸਿੰਘ ਦੋਵੇਂ ਮੈਂਬਰ ਚੋਣ ਕਮੇਟੀ ਹਾਜ਼ਰ ਸਨ।