ਖ਼ਾਲਸਾ ਕਾਲਜ ਲੜਕੀਆਂ ਦਾ 65 ਵਾਂ ਖੇਡ ਸਮਾਗਮ ਕਰਵਾਇਆ
ਅਹਿਮ ਤੇ ਜ਼ਰੂਰੀ-ਖ਼ਾਲਸਾ ਕਾਲਜ ਲੜਕੀਆਂ ਲੁਧਿਆਣਾ ਦਾ 65 ਵਾਂ ਖੇਡ ਸਮਾਗਮ ਕਰਵਾਇਆ
Publish Date: Fri, 27 Feb 2026 08:38 PM (IST)
Updated Date: Sat, 28 Feb 2026 04:08 AM (IST)

ਹਾਕੀ ਉਲੰਪੀਅਨਜ਼ ਨੇ ਖੇਡ ਸਮਾਗਮ ’ਚ ਸ਼ਮੂਲੀਅਤ ਕਰ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਵਿਖੇ 65 ਵਾਂ ਦੋ ਰੋਜ਼ਾ ਸਾਲਾਨਾ ਖੇਡ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਦਿਲਪ੍ਰੀਤ ਸਿੰਘ ਅਰਜਨ ਅਵਾਰਡੀ ਹਾਕੀ ਓਲੰਪਿਅਨ ਡੀਐਸਪੀ ਪੰਜਾਬ ਪੁਲਿਸ, ਵਿਸ਼ੇਸ਼ ਮਹਿਮਾਨ ਵਜੋਂ ਵਰੁਣ ਕੁਮਾਰ ਅਰਜਨ ਐਵਾਰਡੀ ਹਾਕੀ ਓਲੰਪਿਅਨ ਅਤੇ ਰਵਨੀਤ ਸਿੰਘ ਜੂਨੀਅਰ ਵਰਲਡ ਕੱਪ 2025 ਕਾਂਸੀ ਦਾ ਤਗਮਾ ਜੇਤੂ ਭਾਰਤ ਹਾਕੀ ਲੀਗ ਚੈਪੀਅਨਸ਼ਿਪ 2025-26 ਨੇ ਸ਼ਿਰਕਤ ਕੀਤੀ। ਇਸ ਮੌਕੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੇ ਪ੍ਰਿੰਸੀਪਲ ਤ੍ਰਿਪਤਾ, ਕੇਆਈਐੱਮਟੀ ਲੁਧਿਆਣਾ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ, ਕਾਲਜ ਦੇ ਰਿਟਾਇਰਡ ਅਧਿਆਪਕ ਆਦਿ ਮਹਿਮਾਨ ਉਚੇਚੇ ਤੌਰ ’ਤੇ ਹਾਜ਼ਰ ਹੋਏ। ਕਾਲਜ ਦੇ ਵਿਹੜੇ ਪਹੁੰਚਣ ’ਤੇ ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਕੌਰ, ਸਮੂਹ ਸਟਾਫ ਤੇ ਵਿਦਿਆਰਥਣਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਉਦਘਾਟਨੀ ਸਮਾਰੋਹ ਸਮੇਂ ਮੁੱਖ ਮਹਿਮਾਨ ਨੇ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਵਲੋਂ ਕੀਤੀ ਮਾਰਚ ਪਾਸਟ ਤੋਂ ਸਲਾਮੀ ਲਈ। ਖੇਡਾਂ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ। ਖੇਡ ਕਲੱਬ ਦੀ ਪ੍ਰਧਾਨ ਮੁਸਕਾਨ ਰਾਠੀ ਦੁਆਰਾ ਸੱਚੀ ਖੇਡ ਭਾਵਨਾ ਦੀ ਨੂੰ ਬਰਕਰਾਰ ਰੱਖਣ ਲਈ ਸਹੁੰ ਦੀ ਰਸਮ ਅਦਾ ਗਈ। ਮੁੱਖ ਮਹਿਮਾਨ ਵੱਲੋਂ 65ਵੇਂ ਸਾਲਾਨਾ ਖੇਡ ਸਮਾਗਮ ਦੇ ਆਰੰਭ ਦੀ ਘੋਸ਼ਣਾ ਕੀਤੀ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਅਮਨ ਸ਼ਾਂਤੀ ਤੇ ਆਜ਼ਾਦੀ ਦੇ ਪ੍ਰਤੀਕ ਲਈ ਗੁਬਾਰੇ ਉਡਾ ਕੇ ਖੇਡ ਸਮਾਗਮ ਦਾ ਆਰੰਭ ਕੀਤਾ ਗਿਆ। ਵੱਖ-ਵੱਖ ਰੰਗਾਂ ਦੇ ਗੁਬਾਰੇ ਖੁਸ਼ੀ ਨਾਲ ਅਸਮਾਨ ਵੱਲ ਉੱਡਦੇ ਹੋਏ ਦਰਸ਼ਕਾਂ ਨੂੰ ਮੰਤਰਮੁਗਧ ਕਰਦੇ ਹੋਏ ਅਤੇ ਭਾਗੀਦਾਰਾਂ ਨੂੰ ਆਪਣੇ ਯਤਨਾਂ ਵਿੱਚ ਅਸਮਾਨ ਤੱਕ ਪਹੁੰਚਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਕਾਲਜ ਵਿਦਿਆਰਥੀ ਸਭਾ ਵੱਲੋਂ ਅੰਤਰਰਾਸ਼ਟਰੀ ਵਲੰਟੀਅਰਾਂ ਦਾ ਸਾਲ 2026 ਸਿਰਲੇਖ ਅਧੀਨ ਵਿਦਿਆਰਥਣਾਂ ਵਲੋਂ ਇਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸੰਯੁਕਤ ਰਾਸ਼ਟਰ 2026 ਵਲੋਂ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਵੈ ਇੱਛਾ ਨੂੰ ਇਕ ਚਾਲਕ ਵਜੋਂ ਧਿਆਨ ਵਿੱਚ ਲਿਆਂਦਾ ਗਿਆ ਹੈ, ਬਦਲਾਅ ਨੀਤੀਆਂ ਨਾਲ ਸ਼ੁਰੂ ਨਹੀਂ ਹੁੰਦਾ ਇਹ ਉਨ੍ਹਾਂ ਲੋਕਾਂ ਨਾਲ ਸ਼ੁਰੂ ਹੁੰਦਾ ਹੈ, ਜੋ ਦਿਖਾਈ ਦਿੰਦੇ ਹਨ। ਯੂਐੱਨਓ ਵਲੋਂ ਐਲਾਨੇ 17 ਟੀਚਿਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਗਿਆ। ਸਿੱਖ ਮਾਰਸ਼ਲ ਆਰਟ ਦੀਆਂ ਵਿਦਿਆਰਥਣਾਂ ਵੱਲੋਂ ਸਿਹਤ ਅਤੇ ਤੰਦਰੁਸਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਸ਼ਕਤੀਸ਼ਾਲੀ ਮਾਰਸ਼ਲ ਆਰਟ ਸ਼ੋਅ ਪੇਸ਼ ਕੀਤਾ ਗਿਆ। ਦਿਲਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਜਿੱਤਾਂ ਨੂੰ ਯਾਦ ਕਰਨ ਤੋਂ ਇਲਾਵਾ ਖੇਡ ਸਮਾਗਮ ਅਨੁਸ਼ਾਸਨ, ਖੇਡ ਭਾਵਨਾ ਅਤੇ ਦੋਸਤੀ ਦੇ ਸਬਕ ਵੀ ਦਿੰਦੇ ਹਨ। ਇਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਵਰੁਣ ਕੁਮਾਰ ਨੇ ਆਪਣੇ ਸੰਬੋਧਨ ’ਚ ਵਿਦਿਆਰਥਣਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ ਤੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤਮੰਦ ਰਹਿਣ ਲਈ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਕਾਲਜ ਪ੍ਰਿੰਸੀਪਲ ਡਾ ਕਮਲਜੀਤ ਗਰੇਵਾਲ ਅਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਤੋਂ ਬਾਅਦ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਐਥਲੈਟਿਕਸ ਮੁਕਾਬਲਿਆਂ ਤੇ ਮਨੋਰੰਜਨਮਈ ਖੇਡਾਂ ਵਿਚ ਵੀ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਖ਼ਬਰ ਦਾ ਬਾਕਸ: ਖੇਡ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ 100 ਮੀਟਰ ਦੌੜ ਵਿੱਚ ਕਮਲਾ ਨੇ ਪਹਿਲਾ ਤੇ ਰੇਣੂਕਾ ਨੇ ਦੂਸਰਾ, 100 ਮੀਟਰ ਅੜਿੱਕਾ ਦੌੜ ਵਿੱਚ ਕਮਲਾ ਨੇ ਪਹਿਲਾ ਤੇ ਮਲਿਕਾ ਨੇ ਦੂਸਰਾ, ਲੰਬੀ ਛਾਲ ਵਿੱਚ ਕਮਲਾ ਨੇ ਪਹਿਲਾ ਤੇ ਅਰਾਜ਼ ਨੇ ਦੂਸਰਾ, ਉੱਚੀ ਛਾਲ ਵਿੱਚ ਮੁਸਕਾਨ ਕਪੂਰ ਨੇ ਪਹਿਲਾ ਤੇ ਕਮਲਾ ਨੇ ਦੂਸਰਾ, ਸ਼ਾਟਪੁੱਟ ’ਚ ਹਕੀਕਤ ਕੌਰ ਨੇ ਪਹਿਲਾ ਤੇ ਹਰਸ਼ਿਤਾ ਨੇ ਦੂਸਰਾ, ਡਿਸਕਸ ਥ੍ਰੋਅ ਵਿੱਚ ਉਜਾਲੀ ਕੁਮਾਰੀ ਨੇ ਪਹਿਲਾ ਤੇ ਅਰਜਪ੍ਰੀਤ ਕੌਰ ਨੇ ਦੂਸਰਾ, ਚਮਚਾ ਤੇ ਆਲੂ ਦੌੜ ਵਿੱਚ ਗੁਰਵਿੰਦਰ ਨੇ ਪਹਿਲਾ ਤੇ ਕਮਲਪ੍ਰੀਤ ਕੌਰ ਨੇ ਦੂਸਰਾ, ਹੌਲੀ ਸਾਈਕਲਿੰਗ ਦੌੜ ਵਿੱਚ ਸਨਿਆ ਨੇ ਪਹਿਲਾ ਤੇ ਹਰਲੀਨ ਕੌਰ ਨੇ ਦੂਸਰਾ, ਤਿੰਟ ਟੰਗੀ ਦੌੜ ਵਿੱਚ ਮਲਿਕਾ ਤੇ ਸਿਮਰਨ ਨੇ ਪਹਿਲਾ, ਖੁਸ਼ੀ ਤੇ ਯੈਸ਼ਮੀਨ ਨੇ ਦੂਸਰਾ, ਚਾਟੀ ਦੌੜ ਵਿੱਚ ਖੁਸ਼ੀ ਕੁਮਾਰੀ ਨੇ ਪਹਿਲਾ ਤੇ ਅਲੀਸ਼ਾ ਨੇ ਦੂਸਰਾ, 100 ਮੀਟਰ ਰਿਲੇਅ ਦੌੜ ’ਚ ਅੰਜਲੀ, ਮਲਿਕਾ, ਉਜਾਲੀ ਤੇ ਕਮਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।