ਆਈਐੱਮਏ ਨੇ 77ਵਾਂ ਗਣਤੰਤਰ ਦਿਵਸ ਮਨਾਇਆ
ਆਈਐਮਏ ਨੇ 77ਵਾਂ ਗਣਤੰਤਰ ਦਿਵਸ ਮਨਾਇਆ
Publish Date: Wed, 28 Jan 2026 06:29 PM (IST)
Updated Date: Thu, 29 Jan 2026 04:05 AM (IST)

ਫੋਟੋ ਨੰਬਰ-11 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਇੰਡੀਆਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਲੁਧਿਆਣਾ ਵੱਲੋਂ 77ਵਾਂ ਗਣਤੰਤਰ ਦਿਵਸ ਆਈਐੱਮਏ ਹਾਊਸ, ਲੁਧਿਆਣਾ ਵਿਖੇ ਪੂਰੀ ਸ਼ਾਨ, ਦੇਸ਼ਭਗਤੀ ਦੀ ਭਾਵਨਾ ਤੇ ਸੰਵਿਧਾਨਕ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਬੀ.ਕੇ. ਜੈਨ, ਸਾਬਕਾ ਵਿਭਾਗ ਮੁਖੀ, ਬਾਲ ਰੋਗ ਵਿਭਾਗ, ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ ਨੇ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਪੂਰੇ ਸਤਿਕਾਰ ਨਾਲ ਗਾਇਆ ਗਿਆ। ਇਸ ਮੌਕੇ ਆਈਐਮਏ ਸ਼ਾਖ਼ਾ ਲੁਧਿਆਣਾ ਦੇ ਪ੍ਰਧਾਨ ਡਾ. ਪਵਨ ਢੀਂਗਰਾ, ਡਾ. ਅਵਤਾਰ ਸਿੰਘ ਖਰੇ, ਡਾ. ਧੀਰਜ ਅਗਰਵਾਲ, ਡਾ. ਦੇਵਿੰਦਰਜੀਤ ਵਾਲੀਆ, ਡਾ. ਨਰਜੀਤ ਕੌਰ, ਡਾ. ਆਸ਼ੀਸ਼ ਓਹਰੀ, ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਕਰਮਵੀਰ ਗੋਇਲ ਅਤੇ ਡਾ. ਪ੍ਰਿਤਪਾਲ ਸਿੰਘ ਸਮੇਤ ਕਈ ਸੀਨੀਅਰ ਡਾਕਟਰ ਅਤੇ ਸਾਬਕਾ ਪ੍ਰਧਾਨ ਹਾਜ਼ਰ ਸਨ। ਮੌਕੇ ਆਈ ਐਮ ਏ ਸ਼ਾਖ਼ਾ ਲੁਧਿਆਣਾ ਦੇ ਸਰਪ੍ਰਸਤ ਡਾ. ਮਨੋਜ ਸੋਬਤੀ ਨੇ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਪਵਿੱਤਰਤਾ ਉੱਤੇ ਜ਼ੋਰ ਦਿੱਤਾ। ਡਾ. ਪਵਨ ਢੀਂਗਰਾ ਨੇ ਦੱਸਿਆ ਕਿ ਇਸ ਸਾਲ ਦਾ ਗਣਤੰਤਰ ਦਿਵਸ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਨਾਲ ਵੀ ਜੁੜਿਆ ਹੋਇਆ ਹੈ, ਜੋ ਏਕਤਾ, ਦੇਸ਼ ਪ੍ਰਤੀ ਸਮਰਪਣ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਮੁੱਖ ਮਹਿਮਾਨ ਡਾ. ਬੀ. ਕੇ. ਜੈਨ ਨੇ ਭਾਰਤੀ ਸੰਵਿਧਾਨ ਅਤੇ ਮੈਡੀਕਲ ਨੈਤਿਕਤਾ ਵਿਚਕਾਰ ਸੰਬੰਧ ਨੂੰ ਵਿਆਖਿਆ ਕਰਦਿਆਂ ਕਿਹਾ ਕਿ ਜਿਵੇਂ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਅਤੇ ਗੌਰਵ ਦਿੰਦਾ ਹੈ, ਉਸੇ ਤਰ੍ਹਾਂ ਡਾਕਟਰ ਬਿਨਾਂ ਕਿਸੇ ਭੇਦਭਾਵ ਦੇ ਇਨ੍ਹਾਂ ਮੁੱਲਾਂ ਨੂੰ ਰੋਜ਼ਾਨਾ ਮਰੀਜ਼ ਸੇਵਾ ਵਿੱਚ ਲਾਗੂ ਕਰਦੇ ਹਨ ਅਤੇ ਚੁੱਪਚਾਪ ਰਾਸ਼ਟਰ ਨਿਰਮਾਤਾ ਦੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਡਾਕਟਰਾਂ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਦੇਸ਼ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮ ਸਮਾਰੋਹ ਦੀ ਖਾਸ ਆਕਰਸ਼ਣ ਬਣਿਆ। ਹਨਾਹ ਸੋਬਤੀ ਤੇ ਰਬਾਬ ਸਿੰਘ ਨੇ ਦੇਸ਼ਭਗਤੀ ਗੀਤ ‘ਤੇ ਖੂਬਸੂਰਤ ਡਾਂਸ ਪੇਸ਼ ਕੀਤਾ। ਵਾਦਿਕਾ ਗੁਪਤਾ ਨੇ ਦੇਸ਼ਭਗਤੀ ਕਵਿਤਾ ਪੜ੍ਹੀ, ਜਦਕਿ ਨਵਿਆਮੁਟਨੇਜਾ ਅਤੇ ਨੈਸ਼ਾ ਮੁਟਨੇਜਾ ਨੇ ਸਾਂਝੇ ਤੌਰ ‘ਤੇ ਕਵਿਤਾ ਪੇਸ਼ ਕੀਤੀ। ਗੁਰਸ਼ੀਨ ਕੌਰ ਨੇ ਵੀ ਦਿਲ ਛੂਹਣ ਵਾਲੀ ਦੇਸ਼ਭਗਤੀ ਕਵਿਤਾ ਪੇਸ਼ ਕੀਤੀ।